23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪੁਲਿਸ ਨੇ ਦੇਹ-ਵਪਾਰ ਦੇ ਧੰਦੇ ਦਾ ਕੀਤਾ ਪਰਦਾਫਾਸ਼

ਨਵੀਂ ਦਿੱਲੀ, 22 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਥਾਣਾ ਨੱਬੀ ਕਰੀਮ ਦੀ ਪੁਲਿਸ ਨੇ ਪਹਾੜਗੰਜ ਵਿਖੇ ਗ਼ੈਰ-ਕਾਨੂੰਨੀ ਗਤੀਵਿਧੀਆਂ ’ਤੇ ਸ਼ਿਕੰਜਾ ਕੱਸਦੇ ਹੋਏ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਇਕ ਮਕਾਨ ਦੀ ਦੂਜੀ ਤੇ ਤੀਜੀ ਮੰਜ਼ਿਲ ’ਤੇ ਦੇਹ-ਵਪਾਰ ਦਾ ਧੰਦਾ ਚਲਾਇਆ ਹੋਇਆ ਸੀ।

Ad Position 21
No active advertisement
ਅਜੀਤ ਡੈਸਕ 23-09-2026
ਨਵੀਂ ਦਿੱਲੀ, 22 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਥਾਣਾ ਨੱਬੀ ਕਰੀਮ ਦੀ ਪੁਲਿਸ ਨੇ ਪਹਾੜਗੰਜ ਵਿਖੇ ਗ਼ੈਰ-ਕਾਨੂੰਨੀ ਗਤੀਵਿਧੀਆਂ ’ਤੇ ਸ਼ਿਕੰਜਾ ਕੱਸਦੇ ਹੋਏ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਇਕ ਮਕਾਨ ਦੀ ਦੂਜੀ ਤੇ ਤੀਜੀ ਮੰਜ਼ਿਲ ’ਤੇ ਦੇਹ-ਵਪਾਰ ਦਾ ਧੰਦਾ ਚਲਾਇਆ ਹੋਇਆ ਸੀ। ਇਸ ਮੌਕੇ ਕੁਝ ਔਰਤਾਂ ਨੂੰ ਵੀ ਫੜਿਆ ਗਿਆ ਹੈ। ਫੜੇ ਗਏ ਚਾਰ ਵਿਅਕਤੀਆਂ ਦੇ ਨਾਂਅ ਵਿਵੇਕ ਕੁਮਾਰ (27) ਨਿਵਾਸੀ ਮੁਲਤਾਨੀ ਢਾਂਡਾ ਪਹਾੜਗੰਜ ਦਿੱਲੀ, ਦਸ਼ਰਥ ਮੰਡਲ (36) ਨਿਵਾਸੀ ਮਹੇਸ਼ਪੁਰ ਝਾਰਖੰਡ, ਅਮਨ (20) ਛਪਰਾ, ਬਿਹਾਰ ਅਤੇ ਗੁੱਡੂ (27) ਲੋਨੀ, ਗਾਜ਼ੀਆਬਾਦ ਹਨ। ਜੋ ਔਰਤਾਂ ਫੜੀਆਂ ਗਈਆਂ ਹਨ। ਉਹ ਨਿਪਾਲ, ਕੋਲਕਾਤਾ, ਬੰਗਾਲ, ਪਹਾੜਗੰਜ਼, ਨੋਇਡਾ ਅਤੇ ਦਿੱਲੀ ਦੀਆਂ ਹਨ। ਪੁਲਿਸ ਫੜੇ ਗਏ ਵਿਅਕਤੀਆਂ ਤੋਂ ਹੋਰ ਪੁੱਛ-ਪੜਤਾਲ ਕਰ ਰਹੀ ਹੈ ਅਤੇ ਪਤਾ ਵੀ ਕਰ ਰਹੀ ਹੈ ਕਿ ਇਸ ਰੈਕਟ ਵਿਚ ਹੋਰ ਕੌਣ-ਕੌਣ ਸ਼ਾਮਿਲ ਹੈ। ਇਨ੍ਹਾਂ ਬਾਰੇ ਪੁਲਿਸ ਨੂੰ ਗੁਪਤ ਮੁਖ਼ਬਰ ਨੇ ਦਿੱਤੀ ਸੀ ਅਤੇ ਉਸੇ ਆਧਾਰ ’ਤੇ ਪੁਲਿਸ ਨੇ ਛਾਪਾ ਮਾਰ ਕੇ ਕਾਰਵਾਈ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਲੋਕਾਂ ਦਾ ਧਿਆਨ ਭਟਕਾ ਕੇ ਬਦਲਦਾ ਸੀ ਏ.ਟੀ.ਐਮ. ਅਗਲੀ ਖ਼ਬਰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਨੌਜਵਾਨ ਜੀਵਨ ਵਿਚ ਅਪਣਾਉਣ - ਉਪ ਰਾਜਪਾਲ ਸੰਧੂ
Ad Position 24