22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਲੋਕਾਂ ਦਾ ਧਿਆਨ ਭਟਕਾ ਕੇ ਬਦਲਦਾ ਸੀ ਏ.ਟੀ.ਐਮ.

ਨਵੀਂ ਦਿੱਲੀ, 22 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਪੂਰਬੀ ਜ਼ਿਲ੍ਹੇ ਦੇ ਥਾਣਾ ਮਯੂਰ ਵਿਹਾਰ ਦੀ ਪੁਲਿਸ ਨੇ ਏ.

Ad Position 21
No active advertisement
ਪੁਲਿਸ ਵਲੋਂ ਫੜਿਆ ਗਿਆ ਵਿਅਕਤੀ। 23-09-2026
ਨਵੀਂ ਦਿੱਲੀ, 22 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਪੂਰਬੀ ਜ਼ਿਲ੍ਹੇ ਦੇ ਥਾਣਾ ਮਯੂਰ ਵਿਹਾਰ ਦੀ ਪੁਲਿਸ ਨੇ ਏ.ਟੀ.ਐਮ. ਧੋਖਾਧੜੀ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਵਿਅਕਤੀ ਲੋਕਾਂ ਦੇ ਏ.ਟੀ.ਐਮ. ਬਦਲ ਕੇ ਉਨ੍ਹਾਂ ਨਾਲ ਧੋਖਾ ਕਰਦਾ ਸੀ। ਇਸ ਕੋਲੋਂ ਪੁਲਿਸ ਨੇ ਤਿੰਨ ਏ.ਟੀ.ਐਮ. ਵੀ ਫੜੇ ਹਨ। ਇਹ ਵਿਅਕਤੀ ਏ.ਟੀ.ਐਮ. ਦੇ ਕੇਂਦਰ ’ਤੇ ਆਉਂਦਾ ਸੀ, ਉਥੇ ਆਉਣ ਵਾਲੇ ਲੋਕਾਂ ਦਾ ਧਿਆਨ ਕਿਵੇਂ ਨਾ ਕਿਵੇਂ ਏਧਰ-ਉਧਰ ਭਟਕਾ ਦਿੰਦਾ ਸੀ ਅਤੇ ਬੜੀ ਚਲਾਕੀ ਨਾਲ ਏ.ਟੀ.ਐਮ. ਕਾਰਡ ਬਦਲ ਦਿੰਦਾ ਸੀ। ਇਸ ਵਿਅਕਤੀ ਦਾ ਨਾਂਅ ਆਸਿਫ਼ (30) ਹੈ ਜੋ ਕਿ ਲੋਨੀ ਗਾਜ਼ੀਆਬਾਦ ਦਾ ਰਹਿਣ ਵਾਲਾ ਹੈ। ਇਸ ਵਿਅਕਤੀ ’ਤੇ ਪਹਿਲਾਂ ਵੀ 6 ਅਪਰਾਧਿਕ ਮਾਮਲੇ ਵੱਖ-ਵੱਖ ਥਾਣਿਆਂ ਵਿਚ ਦਰਜ ਹਨ। ਇਸ ਦੀ ਗ੍ਰਿਫ਼ਤਾਰੀ ’ਤੇ ਪੁਲਿਸ ਦੇ ਏ.ਟੀ.ਐਮ. ਦੇ ਕੁਝ ਮਾਮਲੇ ਸੁਲਝੇ ਹਨ। ਇਸ ਧੋਖਾ ਕਰਨ ਵਾਲੇ ਵਿਅਕਤੀ ਬਾਰੇ ਕਿਸੇ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਇਕ ਵਿਅਕਤੀ ਨੇ ਗੱਲਬਾਤ ਦੌਰਾਨ ਉਸਦਾ ਧਿਆਨ ਭਟਕਾ ਦਿੱਤਾ ਅਤੇ ਏ.ਟੀ.ਐਮ. ਬਦਲ ਲਿਆ। ਪੁਲਿਸ ਨੇ ਆਪਣੀ ਕਾਰਵਾਈ ਕਰਦੇ ਹੋਏ ਕਿਸੇ ਹੋਰ ਏ.ਟੀ.ਐਮ. ਕੋਲੋਂ ਧੋਖਾ ਕਰਨ ਵਾਲੇ ਵਿਅਕਤੀ ਨੂੰ ਫੜ ਲਿਆ। ਪੁਲਿਸ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ, ਉਰਦੂ, ਹਿੰਦੀ ਦੇ ਅਧਿਆਪਕਾਂ ਦਾ ਜ਼ਿਲ੍ਹਾ ਪੱਧਰੀ ਹੋਇਆ ਮੁਕਾਬਲਾ ਅਗਲੀ ਖ਼ਬਰ ਪੁਲਿਸ ਨੇ ਦੇਹ-ਵਪਾਰ ਦੇ ਧੰਦੇ ਦਾ ਕੀਤਾ ਪਰਦਾਫਾਸ਼
Ad Position 24