22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪੰਜਾਬੀ, ਉਰਦੂ, ਹਿੰਦੀ ਦੇ ਅਧਿਆਪਕਾਂ ਦਾ ਜ਼ਿਲ੍ਹਾ ਪੱਧਰੀ ਹੋਇਆ ਮੁਕਾਬਲਾ

ਨਵੀਂ ਦਿੱਲੀ, 22 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰ-ਪੱਛਮੀ ਜ਼ਿਲ੍ਹੇ ਦੇ ਸਰਵੋਦਿਆ ਸਹਿ-ਸਿੱਖਿਆ ਸਕੂਲ, ‘ਏ’ ਬਲਾਕ, ਕੇਸ਼ਵਪੁਰਮ, ਦਿੱਲੀ ਵਿਖੇ ਪੰਜਾਬੀ, ਉਰਦੂ, ਅੰਗਰੇਜ਼ੀ ਵਿਸ਼ੇ ਦੇ ਸਕੂਲੀ ਅਧਿਆਪਕਾਂ ਦਾ ਜ਼ਿਲ੍ਹਾ ਪੱਧਰੀ ਕਵਿਤਾ ਪਾਠ ਮੁਕਾਬਲਾ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਜ਼ਿਲ੍ਹਾ ਕਲਚਰ ਇੰਚਾਰਜ ਕਾਮਿਨੀ ਰਾਵਤ, ਸਕੂਲ ਇੰਚਾਰਜ ਡਾ.

Ad Position 21
No active advertisement
ਅਜੀਤ ਡੈਸਕ 23-09-2026
ਨਵੀਂ ਦਿੱਲੀ, 22 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰ-ਪੱਛਮੀ ਜ਼ਿਲ੍ਹੇ ਦੇ ਸਰਵੋਦਿਆ ਸਹਿ-ਸਿੱਖਿਆ ਸਕੂਲ, ‘ਏ’ ਬਲਾਕ, ਕੇਸ਼ਵਪੁਰਮ, ਦਿੱਲੀ ਵਿਖੇ ਪੰਜਾਬੀ, ਉਰਦੂ, ਅੰਗਰੇਜ਼ੀ ਵਿਸ਼ੇ ਦੇ ਸਕੂਲੀ ਅਧਿਆਪਕਾਂ ਦਾ ਜ਼ਿਲ੍ਹਾ ਪੱਧਰੀ ਕਵਿਤਾ ਪਾਠ ਮੁਕਾਬਲਾ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਜ਼ਿਲ੍ਹਾ ਕਲਚਰ ਇੰਚਾਰਜ ਕਾਮਿਨੀ ਰਾਵਤ, ਸਕੂਲ ਇੰਚਾਰਜ ਡਾ. ਕ੍ਰਿਸ਼ਨ ਮੁਰਾਰੀ, ਕਲਚਰ ਇੰਚਾਰਜ ਮਾਧਵੀ ਸਿੰਘ, ਕੋਆਰਡੀਨੇਟਰ ਸੁਨੀਲ ਬੇਦੀ ਅਤੇ ਨਿਰਣਾਇਕ ਮੰਡਲ ਦੇ ਮੈਂਬਰਾਂ ਨੇ ਸ਼ਮ੍ਹਾਂ ਰੋਸ਼ਨ ਕੀਤੀ। ਇਨ੍ਹਾਂ ਦਾ ਸਵਾਗਤ ਫੁੱਲਾਂ ਦੇ ਗੁਲਦਸਤੇ ਦੇ ਕੇ ਕੀਤਾ ਗਿਆ। ਸਕੂਲ ਇੰਚਾਰਜ ਮਾਧਵੀ ਸਿੰਘ ਨੇ ਪੰਜਾਬੀ ਦੀ ਅਧਿਆਪਕਾਂ ਤੇ ਨਿਰਣਾਇਕ ਮੰਡਲ ਦੇ ਮੈਂਬਰ ਪ੍ਰਕਾਸ਼ ਸਿੰਘ ਗਿੱਲ ਨੇ ਬਲਵਿੰਦਰ ਸਿੰਘ ਦੀ ਪੰਜਾਬੀ ਦੇ ਅਧਿਆਪਕਾਂ ਨਾਲ ਜਾਣ-ਪਹਿਚਾਣ ਕਰਾਈ। ਪੰਜਾਬੀ ਦੇ ਅਧਿਆਪਕਾਂ ਨੇ ਸਮਕਾਲੀ ਮੁੱਦਿਆਂ ਤਹਿਤ ਮਾਨਵੀ ਕਦਰਾਂ-ਕੀਮਤਾਂ, ਰਿਸ਼ਤਿਆਂ ਅਤੇ ਹੋਰ ਵਿਸ਼ਿਆ ਦੀਆਂ ਕਵਿਤਾਵਾਂ ਸੁਣਾ ਕੇ ਚੰਗਾ ਰੰਗ ਬੰਨ੍ਹਿਆ। ਕਾਮਨੀ ਰਾਵਤ ਨੇ ਇਸ ਮੌਕੇ ਕਿਹਾ ਕਿ ਸਿੱਖਿਆ ਵਿਭਾਗ ਅਧਿਆਪਕਾਂ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਹੋਰ ਨਿਖਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹੀ ਮੁਕਾਬਲਾ ਸਟੇਟ ਪੱਧਰ ’ਤੇ ਵੀ ਕਰਵਾਇਆ ਜਾਵੇਗਾ। ਇਸ ਮੌਕੇ ਪੰਜਾਬੀ ਭਾਸ਼ਾ ਨਾਲ ਅੰਤਾਂ ਦਾ ਮੋਹ ਰੱਖਣ ਵਾਲੇ ਪ੍ਰਕਾਸ਼ ਸਿੰਘ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬੀ ਪੜ੍ਹਨ ਵਾਲੇ ਬੱਚਿਆਂ ਨੂੰ ਉਤਸ਼ਾਹਿਤ ਕਰਨ। ਪੰਜਾਬੀ ਹੈਲਪਲਾਈਨ ਦੇ ਵਿੱਤ ਸਕੱਤਰ ਕੁਲਦੀਪ ਸਿੰਘ ਨੇ ਅਧਿਆਪਕਾਂ ਨੂੰ ਕਿਹਾ ਕਿ ਉਹ ਪੰਜਾਬੀ ਦੇ ਸਿਰਕੱਢ ਈ-ਪੇਪਰ ‘ਸੰਦੇਸ਼’ ਲਈ ਆਪਣੀ ਰਚਨਾਵਾਂ ਛਪਣ ਲਈ ਭੇਜਣ। ਅਖੀਰ ਵਿਚ ਸੁਨੀਲ ਬੇਦੀ ਨੇ ਆਪਣੀ ਰਚਨਾ ਸੁਣਾ ਕੇ ਸਭ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਤਿੰਨ ਚੋਰਾਂ ਨੂੰ ਕੀਤਾ ਕਾਬੂ ਅਗਲੀ ਖ਼ਬਰ ਲੋਕਾਂ ਦਾ ਧਿਆਨ ਭਟਕਾ ਕੇ ਬਦਲਦਾ ਸੀ ਏ.ਟੀ.ਐਮ.
Ad Position 24