26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸੇਵਾ ਸੰਕਲਪ ਅਭਿਆਨ ਤਹਿਤ ਕੂੜਾ ਪ੍ਰਬੰਧਨ ਬਾਰੇ ਜਾਗਰੂਕਤਾ ਰੈਲੀ ਕੀਤੀ

ਫ਼ਤਿਹਾਬਾਦ, 26 ਸਤੰਬਰ (ਹਰਬੰਸ ਸਿੰਘ ਮੰਡੇਰ)- ਮਹਿਲਾ ਸੈੱਲ ਤੇ ਸਭਿਆਚਾਰਕ ਕਮੇਟੀ ਵਲੋਂ ਸਾਂਝੇ ਤੌਰ ’ਤੇ ਸੇਵਾ ਸੰਕਲਪ ਅਭਿਆਨ ਦੇ ਮਾਡਿਊਲ-2 ਤਹਿਤ ਚੌਧਰੀ ਮਨੀਰਾਮ ਗੋਦਾਰਾ ਸਰਕਾਰੀ ਮਹਿਲਾ ਕਾਲਜ ਭੋਡੀਆ ਖੇੜਾ ਵਿਖੇ ਕੂੜਾ ਪ੍ਰਬੰਧਨ ਬਾਰੇ ਜਾਗਰੂਕਤਾ ਰੈਲੀ ਕੀਤੀ ਗਈ। ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਤੇ ਜਨਤਾ ਨੂੰ ਸਫ਼ਾਈ, ਸਹੀ ਰਹਿੰਦ-ਖੂੰਹਦ ਦੇ ਨਿਪਟਾਰੇ, ਰਹਿੰਦ-ਖੂੰਹਦ ਨੂੰ ਵੱਖ ਕਰਨ ਤੇ ਵਾਤਾਵਰਣ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ।

Ad Position 21
No active advertisement
ਅਜੀਤ ਡੈਸਕ 27-09-2026
ਫ਼ਤਿਹਾਬਾਦ, 26 ਸਤੰਬਰ (ਹਰਬੰਸ ਸਿੰਘ ਮੰਡੇਰ)- ਮਹਿਲਾ ਸੈੱਲ ਤੇ ਸਭਿਆਚਾਰਕ ਕਮੇਟੀ ਵਲੋਂ ਸਾਂਝੇ ਤੌਰ ’ਤੇ ਸੇਵਾ ਸੰਕਲਪ ਅਭਿਆਨ ਦੇ ਮਾਡਿਊਲ-2 ਤਹਿਤ ਚੌਧਰੀ ਮਨੀਰਾਮ ਗੋਦਾਰਾ ਸਰਕਾਰੀ ਮਹਿਲਾ ਕਾਲਜ ਭੋਡੀਆ ਖੇੜਾ ਵਿਖੇ ਕੂੜਾ ਪ੍ਰਬੰਧਨ ਬਾਰੇ ਜਾਗਰੂਕਤਾ ਰੈਲੀ ਕੀਤੀ ਗਈ। ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਤੇ ਜਨਤਾ ਨੂੰ ਸਫ਼ਾਈ, ਸਹੀ ਰਹਿੰਦ-ਖੂੰਹਦ ਦੇ ਨਿਪਟਾਰੇ, ਰਹਿੰਦ-ਖੂੰਹਦ ਨੂੰ ਵੱਖ ਕਰਨ ਤੇ ਵਾਤਾਵਰਣ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਕਾਲਜ ਪ੍ਰਿੰਸੀਪਲ ਡਾ. ਵਿਜੇ ਸਿੰਘ ਨੇ ਕਿਹਾ ਕਿ ਸਾਫ਼ ਤੇ ਸਿਹਤਮੰਦ ਵਾਤਾਵਰਣ ਸਿਰਜਣ ਲਈ ਸਹੀ ਰਹਿੰਦ-ਖੂੰਹਦ ਪ੍ਰਬੰਧਨ ਜ਼ਰੂਰੀ ਹੈ। ਮਹਿਲਾ ਸੈੱਲ ਇੰਚਾਰਜ ਗਗਨਦੀਪ ਕੌਰ ਨੇ ਕਿਹਾ ਕਿ ਰਹਿੰਦ-ਖੂੰਹਦ ਪ੍ਰਬੰਧਨ ਸਿਰਫ਼ ਸਫ਼ਾਈ ਬਾਰੇ ਨਹੀਂ ਸਗੋਂ ਸਾਡੇ ਵਾਤਾਵਰਣ ਸਿਹਤ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਮਹੱਤਵਪੂਰਨ ਜ਼ਿੰਮੇਵਾਰੀ ਹੈ। ਇਸ ਮੌਕੇ ਡਾ. ਕਵਿਤਾ, ਡਾ. ਵਿਕਾਸ ਜਾਂਗੂ, ਡਾ. ਮੀਨਾਕਸ਼ੀ, ਡਾ. ਮੰਜੂ ਬਾਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਪੰਜਲਾਸਾ ਵਿਚ ਆਂਗਨ ਮਿਲਨ ਸੇਵਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਡੁਰੰਡ ਲਾਈਨ ’ਤੇ ਸਥਿਤ ਪਾਕਿਸਤਾਨੀ ਫ਼ੌਜੀ ਚੌਕੀ ਪੂਰੀ ਤਰ੍ਹਾਂ ਤਬਾਹ
Ad Position 24