27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਅਨਾਜ ਮੰਡੀ ਵਿਖੇ ਹੋਈ ਜ਼ਿਲ੍ਹਾ ਪੱਧਰੀ ਕਿਸਾਨ-ਮਜ਼ਦੂਰ ਪੰਚਾਇਤ ਹੋਈ- ਡੀ. ਏ. ਪੀ. ’ਚ ਸ਼ਰਤਾਂ ਹਟਾਉਣ ਦੀ ਕੀਤੀ ਮੰਗ

ਰਤੀਆ, 27 ਸਤੰਬਰ (ਬੇਅੰਤ ਕੌਰ ਮੰਡੇਰ)- ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਸਮਿਤੀ ਹਰਿਆਣਾ ਦੇ ਬੈਨਰ ਹੇਠ ਸਥਾਨਕ ਅਨਾਜ ਮੰਡੀ ਵਿਖੇ ਹੋਈ ਜ਼ਿਲ੍ਹਾ ਪੱਧਰੀ ਕਿਸਾਨ-ਮਜ਼ਦੂਰ ਪੰਚਾਇਤ ’ਚ ਵੱਡਾ ਇਕੱਠ ਦੇਖਣ ਨੂੰ ਮਿਲਿਆ। ਪੰਚਾਇਤ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਓਮ ਪ੍ਰਕਾਸ਼ ਹਸੰਗਾ ਅਤੇ ਉਪ ਪ੍ਰਧਾਨ ਗੱਗੀ ਚਾਹਲ ਨੇ ਕੀਤੀ ਜਦੋਂ ਕਿ ਸਟੇਜ ਦਾ ਸੰਚਾਲਨ ਜ਼ਿਲ੍ਹਾ ਸਕੱਤਰ ਮਹਿੰਦਰ ਮੋਚੀ ਤੇ ਸੁਖਚੈਨ ਸਿੰਘ ਨੇ ਸਾਂਝੇ ਤੌਰ ’ਤੇ ਕੀਤਾ।

Ad Position 21
No active advertisement
ਅਜੀਤ ਡੈਸਕ 28-09-2026
ਰਤੀਆ, 27 ਸਤੰਬਰ (ਬੇਅੰਤ ਕੌਰ ਮੰਡੇਰ)- ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਸਮਿਤੀ ਹਰਿਆਣਾ ਦੇ ਬੈਨਰ ਹੇਠ ਸਥਾਨਕ ਅਨਾਜ ਮੰਡੀ ਵਿਖੇ ਹੋਈ ਜ਼ਿਲ੍ਹਾ ਪੱਧਰੀ ਕਿਸਾਨ-ਮਜ਼ਦੂਰ ਪੰਚਾਇਤ ’ਚ ਵੱਡਾ ਇਕੱਠ ਦੇਖਣ ਨੂੰ ਮਿਲਿਆ। ਪੰਚਾਇਤ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਓਮ ਪ੍ਰਕਾਸ਼ ਹਸੰਗਾ ਅਤੇ ਉਪ ਪ੍ਰਧਾਨ ਗੱਗੀ ਚਾਹਲ ਨੇ ਕੀਤੀ ਜਦੋਂ ਕਿ ਸਟੇਜ ਦਾ ਸੰਚਾਲਨ ਜ਼ਿਲ੍ਹਾ ਸਕੱਤਰ ਮਹਿੰਦਰ ਮੋਚੀ ਤੇ ਸੁਖਚੈਨ ਸਿੰਘ ਨੇ ਸਾਂਝੇ ਤੌਰ ’ਤੇ ਕੀਤਾ। ਸੂਬੇ ਭਰ ਦੇ ਕਿਸਾਨ ਆਗੂਆਂ ਦੇ ਨਾਲ-ਨਾਲ ਆਲ ਇੰਡੀਆ ਕਿਸਾਨ ਮਜ਼ਦੂਰ ਜਮਾਤਬੰਦੀ ਅਤੇ ਹਰਿਆਣਾ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਦੀ ਸਮੁੱਚੀ ਉੱਚ ਲੀਡਰਸ਼ਿਪ ਨੇ ਪੰਚਾਇਤ ’ਚ ਸ਼ਿਰਕਤ ਕੀਤੀ। ਸੀਨੀਅਰ ਕਿਸਾਨ ਆਗੂ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਵਪਾਰਕ ਸੌਦਿਆਂ ਦੇ ਨਾਂਅ ’ਤੇ ਦੇਸ਼ ਨੂੰ ਵੱਡੇ ਪੂੰਜੀਪਤੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਸਾਜ਼ਿਸ਼ ਰਚ ਰਹੀਆਂ ਹਨ। ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇਸ ਕਾਰਪੋਰੇਟ ਲੁੱਟ ਦਾ ਵਿਰੋਧ ਕਰਨ ਲਈ ਇੱਕਜੁੱਟ ਹੋਣਾ ਚਾਹੀਦਾ ਹੈ। ਕਿਸਾਨ ਆਗੂ ਮਨਦੀਪ ਨਾਥਵਾਨ ਨੇ ਕਿਹਾ ਕਿ ਸਰਕਾਰ ਝੋਨੇ ਦੀ ਖ਼ਰੀਦ ’ਤੇ 28 ਕੁਇੰਟਲ ਪ੍ਰਤੀ ਏਕੜ ਵਰਗੀਆਂ ਗੈਰ-ਵਾਜਬ ਸ਼ਰਤਾਂ ਲਗਾ ਰਹੀ ਹੈ, ਜਿਸ ਨੂੰ ਕਿਸਾਨ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਨੂੰ ਮੰਡੀਆਂ ਵਿਚ ਝੋਨਾ ਵੇਚਣ ਸਮੇਂ ਕੋਈ ਮੁਸ਼ਕਲ ਆਉਂਦੀ ਹੈ, ਤਾਂ ਉਹ ਦਿੱਲੀ ਹਾਈਵੇਅ ਨੂੰ ਰੋਕਣ ਤੋਂ ਨਹੀਂ ਝਿਜਕਣਗੇ। ਕਿਸਾਨ ਮਹਾਂਸਭਾ ਦੇ ਸੂਬਾ ਸਕੱਤਰ ਸੰਦੀਪ ਸਿਵਾਚ ਅਤੇ ਵਿਨੋਦ ਕੁਮਾਰ ਨੇ ਹਰਿਆਣਾ ਸਰਕਾਰ ਦੀਆਂ ਨੀਤੀਆਂ ਨੂੰ ਦਮਨਕਾਰੀ ਦੱਸਿਆ। ਪੰਚਾਇਤ ਨੇ ਮੰਗ ਕੀਤੀ ਕਿ ਮੰਡੀਆਂ ’ਚ ਝੋਨੇ ਦੀ ਖ਼ਰੀਦ ਤੁਰੰਤ ਸ਼ੁਰੂ ਕੀਤੀ ਜਾਵੇ ਅਤੇ ਖ਼ਰੀਦ ’ਤੇ ਲਗਾਈ ਗਈ 28 ਕੁਇੰਟਲ ਪ੍ਰਤੀ ਏਕੜ ਸੀਮਾ ਤੁਰੰਤ ਹਟਾਈ ਜਾਵੇ। ਕਿਸਾਨਾਂ ਨੂੰ ਲੋੜੀਂਦੀ ਡੀ.ਏ.ਪੀ. ਖਾਦ ਮੁਹੱਈਆ ਕਰਵਾਈ ਜਾਵੇ ਅਤੇ ਖਾਦ ਦੀ ਕਾਲਾਬਾਜ਼ਾਰੀ ’ਤੇ ਪਾਬੰਦੀ ਲਗਾਈ ਜਾਵੇ। ਫ਼ਤਿਹਾਬਾਦ ਜ਼ਿਲ੍ਹੇ ਨੂੰ ਤੁਰੰਤ ਪ੍ਰਭਾਵ ਨਾਲ ਸੋਕਾ ਪ੍ਰਭਾਵਿਤ ਐਲਾਨਿਆ ਜਾਵੇ ਅਤੇ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਫ਼ਸਲ ਬੀਮਾ ਕੰਪਨੀਆਂ ਦੁਆਰਾ ਕੀਤੀ ਜਾ ਰਹੀ ਕਥਿਤ ਲੁੱਟ ਅਤੇ ਬੇਨਿਯਮੀਆਂ ਨੂੰ ਰੋਕਿਆ ਜਾਵੇ। ਇਸ ਮੌਕੇ ਬਲਾਕ ਏ ਫ਼ਤਿਹਾਬਾਦ ਪ੍ਰਧਾਨ ਲਵੀ ਬਾਠ, ਸਕੱਤਰ ਸੁਰੇਸ਼ ਗੜ੍ਹਵਾਲ, ਬਲਾਕ ਬੀ ਫ਼ਤਿਹਾਬਾਦ ਪ੍ਰਧਾਨ ਕਰਮਜੀਤ ਸਿੰਘ ਸਲਾਮਖੇੜਾ, ਸਕੱਤਰ ਰਾਮਪਾਲ, ਬਲਾਕ ਏ ਰਤੀਆ ਪ੍ਰਧਾਨ ਗੁਰਲਾਲ ਨਥਵਾਨ, ਬਲਾਕ ਬੀ ਰਤੀਆ ਪ੍ਰਧਾਨ ਨਾਹਰ ਸਿੰਘ, ਸਕੱਤਰ ਗੱਗੀ ਚਹਿਲ, ਬਲਾਕ ਭੂਨਾ ਪ੍ਰਧਾਨ ਕਮਲ ਬਰਾੜ, ਸਕੱਤਰ ਸੁੱਖਾ ਭੰਡਾਲ, ਬਲਾਕ ਟੋਹਾਣਾ ਪ੍ਰਧਾਨ ਬਲਜੀਤ ਸਿੰਘ ਮਾਨਵਾਲਾ, ਜਾਖ਼ਲ ਪ੍ਰਧਾਨ ਲਾਭ ਸਿੰਘ, ਸਕੱਤਰ ਹਰਵਿੰਦਰ ਬੈਨੀਪਾਲ, ਬਲਾਕ ਭੱਟੂ ਪ੍ਰਧਾਨ ਕਪਿਲ, ਸਕੱਤਰ ਸਤਪਾਲ ਖਾਬੜਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਫੜਿਆ ਦੇਸੀ ਕੱਟਾ ਤੇ ਕਾਰਤੂਸ ਅਗਲੀ ਖ਼ਬਰ ਪੰਚਕੂਲਾ ’ਚ ਅੱਜ ਨਮੋ ਕ੍ਰਿਕਟ ਲੀਗ ਸਮਾਗਮ ਹੋਵੇਗਾ
Ad Position 24