27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਪੁਲਿਸ ਨੇ ਫੜਿਆ ਦੇਸੀ ਕੱਟਾ ਤੇ ਕਾਰਤੂਸ

ਨਵੀਂ ਦਿੱਲੀ, 27 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਨਾਰਥ ਈਸਟ ਜ਼ਿਲ੍ਹੇ ਦੇ ਥਾਣਾ ਗੋਕਲਪੁਰੀ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ ਇਕ ਦੇਸੀ ਕੱਟਾ ਅਤੇ ਦੋ ਜ਼ਿੰਦਾ ਕਾਰਤੂਸ ਫੜੇ ਹਨ।

Ad Position 21
No active advertisement
ਅਜੀਤ ਡੈਸਕ 28-09-2026
ਨਵੀਂ ਦਿੱਲੀ, 27 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਨਾਰਥ ਈਸਟ ਜ਼ਿਲ੍ਹੇ ਦੇ ਥਾਣਾ ਗੋਕਲਪੁਰੀ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ ਇਕ ਦੇਸੀ ਕੱਟਾ ਅਤੇ ਦੋ ਜ਼ਿੰਦਾ ਕਾਰਤੂਸ ਫੜੇ ਹਨ। ਇਹ ਵਿਅਕਤੀ ਚੋਰੀ ਦੇ ਕੇਸ ਵਿਚ ਸ਼ਾਮਿਲ ਰਿਹਾ ਹੈ। ਇਸ ਦਾ ਨਾਂਅ ਸ਼ਾਹਰੁਖ (30) ਹੈ ਅਤੇ ਇਹ ਅਸ਼ੋਕ ਵਿਹਾਰ ਕਾਲੋਨੀ ਰੋਡ ਗਾਜ਼ੀਆਬਾਦ (ਉੱਤਰ ਪ੍ਰਦੇਸ਼) ਦਾ ਰਹਿਣ ਵਾਲਾ ਹੈ। ਇਸ ਮਾਮਲੇ ਪ੍ਰਤੀ ਪੁਲਿਸ ਦਿੱਲੀ ਦੇ ਗੰਗਾ ਵਿਹਾਰ ਇਲਾਕੇ ਵਿਚ ਜਦੋਂ ਗਸ਼ਤ ਕਰ ਰਹੀ ਸੀ ਤਾਂ ਉਸ ਨੇ ਇਕ ਸ਼ੱਕੀ ਵਿਅਕਤੀ ਨੂੰ ਆਉਂਦਿਆਂ ਵੇਖਿਆ। ਪੁਲਿਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪ੍ਰੰਤੂ ਉਸ ਨੇ ਰੁਕਦੇ ਨਾ ਹੋਏ ਭੱਜਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਪੁਲਿਸ ਨੇ ਉਸ ਦਾ ਪਿੱਛਾ ਕਰਦੇ ਹੋਏ ਉਸ ਨੂੰ ਕਾਬੂ ਕਰ ਲਿਆ। ਪੁਲਿਸ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਦੇਸੀ ਕੱਟਾ ਅਤੇ ਕਾਰਤੂਸ ਫੜੇ ਗਏ। ਪੁਲਿਸ ਨੇ ਮਾਮਲਾ ਆਰਮਜ਼ ਐਕਟ ਦੇ ਅਧੀਨ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ 06 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ ਅਗਲੀ ਖ਼ਬਰ ਅਨਾਜ ਮੰਡੀ ਵਿਖੇ ਹੋਈ ਜ਼ਿਲ੍ਹਾ ਪੱਧਰੀ ਕਿਸਾਨ-ਮਜ਼ਦੂਰ ਪੰਚਾਇਤ ਹੋਈ- ਡੀ. ਏ. ਪੀ. ’ਚ ਸ਼ਰਤਾਂ ਹਟਾਉਣ ਦੀ ਕੀਤੀ ਮੰਗ
Ad Position 24