05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਜਾਖਲ ਅਨਾਜ ਮੰਡੀ ਦੇ ਬਦਲਵੇਂ ਰਸਤੇ ਦਾ ਡੀ.ਸੀ. ਵਲੋਂ ਨਿਰੀਖਣ

ਟੋਹਾਣਾ, 5 ਅਕਤੂਬਰ (ਮਨਜੀਤ ਸਿੰਘ)- ਜਾਖਲ ਰੇਲਵੇ ਸਟੇਸ਼ਨ ਵਿਖੇ ਆਰ. ਓ.

Ad Position 21
No active advertisement
ਅਜੀਤ ਡੈਸਕ 06-10-2026
ਟੋਹਾਣਾ, 5 ਅਕਤੂਬਰ (ਮਨਜੀਤ ਸਿੰਘ)- ਜਾਖਲ ਰੇਲਵੇ ਸਟੇਸ਼ਨ ਵਿਖੇ ਆਰ.ਓ.ਬੀ.-167 ਅਤੇ ਆਰ.ਯੂ.ਬੀ.-169 ਦੀ ਉਸਾਰੀ ਕਾਰਨ ਅਨਾਜ ਮੰਡੀ ਨੂੰ ਜਾਂਦੇ ਮੁੱਖ ਰਸਤੇ ਦੇ ਪ੍ਰਭਾਵਿਤ ਹੋਣ ਕਾਰਨ ਕਿਸਾਨਾਂ, ਆੜ੍ਹਤੀਆਂ ਤੇ ਰਾਈਸ ਮਿੱਲਰਾਂ ਨੂੰ ਆ ਰਹੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਰੇਲਵੇ ਵਿਭਾਗ ਵੱਲੋਂ ਤਲਵਾੜਾ ਫਾਟਕ ਨੇੜੇ ਬਦਲਵਾਂ ਰਸਤਾ ਤਿਆਰ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਡਾ. ਵਿਵੇਕ ਭਾਰਤੀ ਤੇ ਐੱਸ.ਡੀ.ਐੱਮ. ਟੋਹਾਣਾ ਆਕਾਸ਼ ਸ਼ਰਮਾ ਨੇ ਸੋਮਵਾਰ ਨੂੰ ਮੌਕੇ ‘ਤੇ ਪਹੁੰਚ ਕੇ ਇਸ ਉਸਾਰੀ ਕਾਰਜ ਦਾ ਨਿਰੀਖਣ ਕੀਤਾ। ਇਸ ਮੌਕੇ ਡੀ.ਸੀ. ਨੇ ਦੱਸਿਆ ਕਿ ਬਦਲਵਾਂ ਰਸਤਾ ਤਿਆਰ ਕਰਨ ਦੌਰਾਨ ਰੇਲਵੇ ਵਿਭਾਗ ਨੂੰ ਕੁਝ ਤਕਨੀਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਸੰਬੰਧੀ ਰੇਲਵੇ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸਮੱਸਿਆਵਾਂ ਦੇ ਹੱਲ ਲਈ ਲੋੜੀਂਦੇ ਕਦਮ ਚੁੱਕੇ ਗਏ ਹਨ। ਉਨ੍ਹਾਂ ਦੱਸਿਆ ਕਿ ਸਿਗਨਲ ਤੇ ਬੈਰੀਅਰ ਲਗਾਉਣ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ ਜਦਕਿ ਬਾਕੀ ਰਹਿੰਦੇ ਤਕਨੀਕੀ ਕੰਮ ਨੂੰ ਵੀ ਅਗਲੇ ਦੋ-ਤਿੰਨ ਦਿਨਾਂ ਵਿੱਚ ਪੂਰਾ ਕਰਨ ਦੀ ਉਮੀਦ ਹੈ। ਡਾ. ਭਾਰਤੀ ਨੇ ਕਿਹਾ ਕਿ ਤਕਨੀਕੀ ਕੰਮ ਮੁਕੰਮਲ ਹੁੰਦੇ ਹੀ ਬਦਲਵੇਂ ਰਸਤੇ ਨਾਲ ਸਬੰਧਿਤ ਹੋਰ ਉਸਾਰੀ ਕਾਰਜਾਂ ਵਿੱਚ ਵੀ ਤੇਜ਼ੀ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਗਲੇ 10 ਦਿਨਾਂ ਵਿੱਚ ਬਦਲਵਾਂ ਰਸਤਾ ਤਿਆਰ ਕਰਕੇ ਆਵਾਜਾਈ ਲਈ ਚਾਲੂ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਬਦਲਵੇਂ ਰਸਤੇ ਦੇ ਚਾਲੂ ਹੋਣ ਨਾਲ ਅਨਾਜ ਮੰਡੀ ਵਿੱਚ ਆਪਣੀ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਦੇ ਨਾਲ-ਨਾਲ ਆੜ੍ਹਤੀਆਂ, ਵਪਾਰੀਆਂ, ਰਾਈਸ ਮਿੱਲਰਾਂ ਤੇ ਆਮ ਲੋਕਾਂ ਨੂੰ ਵੀ ਆਵਾਜਾਈ ਵਿੱਚ ਰਾਹਤ ਮਿਲਣ ਦੀ ਉਮੀਦ ਹੈ।
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਅਧਿਆਪਕ ਸਨਮਾਨ ਸਮਾਰੋਹ ’ਚ ਪ੍ਰਦੀਪ ਕੁਮਾਰ ਸ਼ਾਸਤਰੀ ਸਨਮਾਨਿਤ ਅਗਲੀ ਖ਼ਬਰ ਜਨਸੇਵਾ ਹੀ ਸਰਕਾਰ ਦਾ ਮੁੱਖ ਸੰਕਲਪ, ਵਿਕਾਸ ਕਾਰਜਾਂ ਨਾਲ ਬਦਲਿਆ ਖੇਤਰ ਦਾ ਦ੍ਰਿਸ਼- ਕਲਿਆਣ
Ad Position 24