05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਝੋਨੇ ਦੀ ਬੋਲੀ ਨੂੰ ਲੈ ਕੇ ਕਿਸਾਨਾਂ ਦਾ ਅਨਾਜ ਮੰਡੀ ਟੋਹਾਣਾ ’ਚ ਰੋਸ ਪ੍ਰਦਰਸ਼ਨ

ਟੋਹਾਣਾ, 5 ਅਕਤੂਬਰ (ਮਨਜੀਤ ਸਿੰਘ)- ਟੋਹਾਣਾ ਦੀ ਨਵੀਂ ਅਨਾਜ ਮੰਡੀ ਵਿਚ ਝੋਨੇ ਦੀ ਬੋਲੀ ਨਾ ਹੋਣ ਕਾਰਨ ਪਗੜੀ ਸੰਭਾਲ ਜੱਟਾ ਸੰਘਰਸ਼ ਸੰਮਤੀ ਸਮੇਤ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਗਟ ਕੀਤੇ ਜਾਣ ਤੋਂ ਬਾਅਦ ਮੰਡੀ ਬੋਰਡ ਦੇ ਕੁਝ ਅਧਿਕਾਰੀ ਬੋਲੀ ਕਰਵਾਉਣ ਲਈ ਮੰਡੀ ਵਿਚ ਪਹੁੰਚੇ। ਇਸ ਦੌਰਾਨ ਝੋਨੇ ਦੀ ਨਮੀ ਦੀ ਜਾਂਚ ਨੂੰ ਲੈ ਕੇ ਕਿਸਾਨਾਂ ਅਤੇ ਅਧਿਕਾਰੀਆਂ ਵਿਚਕਾਰ ਕਾਫ਼ੀ ਤਕਰਾਰ ਵੀ ਹੋਈ।

Ad Position 21
No active advertisement
ਝੋਨੇ ਦੀ ਬੋਲੀ ਸੰਬੰਧੀ ਗੱਲਬਾਤ ਕਰਦੇ ਹੋਏ ਮੰਡੀ ਬੋਰਡ ਦੇ ਅਧਿਕਾਰੀ। ਤਸਵੀਰਾਂ : ਮਨਜੀਤ ਸਿੰਘ ਟੋਹਾਣਾ 06-10-2026
ਟੋਹਾਣਾ, 5 ਅਕਤੂਬਰ (ਮਨਜੀਤ ਸਿੰਘ)- ਟੋਹਾਣਾ ਦੀ ਨਵੀਂ ਅਨਾਜ ਮੰਡੀ ਵਿਚ ਝੋਨੇ ਦੀ ਬੋਲੀ ਨਾ ਹੋਣ ਕਾਰਨ ਪਗੜੀ ਸੰਭਾਲ ਜੱਟਾ ਸੰਘਰਸ਼ ਸੰਮਤੀ ਸਮੇਤ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਗਟ ਕੀਤੇ ਜਾਣ ਤੋਂ ਬਾਅਦ ਮੰਡੀ ਬੋਰਡ ਦੇ ਕੁਝ ਅਧਿਕਾਰੀ ਬੋਲੀ ਕਰਵਾਉਣ ਲਈ ਮੰਡੀ ਵਿਚ ਪਹੁੰਚੇ। ਇਸ ਦੌਰਾਨ ਝੋਨੇ ਦੀ ਨਮੀ ਦੀ ਜਾਂਚ ਨੂੰ ਲੈ ਕੇ ਕਿਸਾਨਾਂ ਅਤੇ ਅਧਿਕਾਰੀਆਂ ਵਿਚਕਾਰ ਕਾਫ਼ੀ ਤਕਰਾਰ ਵੀ ਹੋਈ। ਪਗੜੀ ਸੰਭਾਲ ਜੱਟਾ ਸੰਘਰਸ਼ ਸੰਮਤੀ ਦੇ ਟੋਹਾਣਾ ਬਲਾਕ ਪ੍ਰਧਾਨ ਮਨਜੀਤ ਸਿੰਘ ਪੂਰਨਮਾਜਰਾ ਨੇ ਦੱਸਿਆ ਕਿ ਪਹਿਲਾਂ ਕਾਫ਼ੀ ਸਮੇਂ ਤੱਕ ਮੰਡੀ ਵਿਚ ਮੰਡੀ ਬੋਰਡ ਦਾ ਕੋਈ ਅਧਿਕਾਰੀ ਬੋਲੀ ਕਰਵਾਉਣ ਲਈ ਨਹੀਂ ਪਹੁੰਚਿਆ, ਜਿਸ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਲੈ ਕੇ ਖੱਜਲ-ਖੁਆਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਰੋਸ ਪ੍ਰਗਟ ਕਰਨ ਤੋਂ ਬਾਅਦ ਅਧਿਕਾਰੀ ਮੰਡੀ ਵਿਚ ਪਹੁੰਚੇ ਤੇ ਝੋਨੇ ਦੀਆਂ ਢੇਰੀਆਂ ਵਿਚ ਨਮੀ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਢੇਰੀਆਂ ਵਿਚ ਨਮੀ ਦੀ ਮਾਤਰਾ 26, 36 ਅਤੇ ਹੋਰ ਵੱਖ-ਵੱਖ ਆਈ ਜਦਕਿ ਸਰਕਾਰੀ ਖ਼ਰੀਦ ਲਈ ਨਿਰਧਾਰਤ ਨਮੀ ਦੀ ਹੱਦ 17 ਫ਼ੀਸਦੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਢੇਰੀਆਂ ਵਿਚ ਨਮੀ 17 ਫ਼ੀਸਦੀ ਤੱਕ ਪਾਈ ਗਈ, ਸਿਰਫ਼ ਉਨ੍ਹਾਂ ਦੀ ਹੀ ਬੋਲੀ ਲਗਾਈ ਗਈ ਜਦਕਿ ਵੱਧ ਨਮੀ ਵਾਲੇ ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਦੀ ਮੁਸ਼ਕਿਲ ਬਰਕਰਾਰ ਹੈ। ਮਨਜੀਤ ਸਿੰਘ ਪੂਰਨਮਾਜਰਾ ਨੇ ਦੱਸਿਆ ਕਿ ਨਮੀ ਦੀ ਜਾਂਚ ਨੂੰ ਲੈ ਕੇ ਮਸ਼ੀਨਾਂ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਹੋਏ। ਮੰਡੀ ਵਿਚ ਪਹੁੰਚੇ ਮੰਡੀਕਰਨ ਵਿਭਾਗ ਦੇ ਅਧਿਕਾਰੀ ਦੀ ਮਸ਼ੀਨ ਵਿਚ ਇੱਕ ਢੇਰੀ ਦੀ ਨਮੀ 26 ਫ਼ੀਸਦੀ ਦਿਖਾਈ ਗਈ ਜਦਕਿ ਦੂਜੀ ਮਸ਼ੀਨ ਮੰਗਵਾ ਕੇ ਕੀਤੀ ਜਾਂਚ ਵਿਚ ਇਹੀ ਨਮੀ 23 ਫ਼ੀਸਦੀ ਆਈ। ਉਨ੍ਹਾਂ ਕਿਹਾ ਕਿ ਵੱਖ-ਵੱਖ ਮਸ਼ੀਨਾਂ ’ ਤੇ ਨਮੀ ਦੀ ਮਾਤਰਾ ਵਿਚ ਅੰਤਰ ਆਉਣ ਕਾਰਨ ਕਿਸਾਨਾਂ ਨੂੰ ਜਾਂਚ ਦੀ ਪਾਰਦਰਸ਼ਤਾ ਬਾਰੇ ਸ਼ੱਕ ਪੈਦਾ ਹੋਇਆ ਹੈ। ਇਸ ਮਗਰੋਂ ਪਗੜੀ ਸੰਭਾਲ ਜੱਟਾ ਸੰਘਰਸ਼ ਸੰਮਤੀ ਦੇ ਆਗੂ ਤਹਿਸੀਲਦਾਰ ਟੋਹਾਣਾ ਨੂੰ ਮਿਲੇ। ਉਨ੍ਹਾਂ ਦੱਸਿਆ ਕਿ ਐਸ.ਡੀ.ਐਮ. ਆਕਾਸ਼ ਸ਼ਰਮਾ ਨਾਲ ਮੁਲਾਕਾਤ ਲਈ ਵੀ ਗਏ ਸਨ ਪਰ ਐਸ.ਡੀ.ਐਮ. ਦੇ ਮੌਜੂਦ ਨਾ ਹੋਣ ਕਾਰਨ ਮੁਲਾਕਾਤ ਨਹੀਂ ਹੋ ਸਕੀ। ਤਹਿਸੀਲਦਾਰ ਵੱਲੋਂ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਗਿਆ ਕਿ ਹੈਫ਼ੈਡ ਤੇ ਸ਼ੈਲਰ ਮਾਲਕਾਂ ਨਾਲ ਗੱਲਬਾਤ ਕਰਕੇ 6 ਅਕਤੂਬਰ ਨੂੰ ਦੁਪਹਿਰ 12 ਵਜੇ ਤੱਕ ਮੰਡੀ ਵਿਚ ਝੋਨੇ ਦੀ ਖ਼ਰੀਦ ਸਬੰਧੀ ਪੈਦਾ ਹੋਈ ਸਮੱਸਿਆ ਦਾ ਹੱਲ ਕੱਢਣ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਕਿਸਾਨ ਆਗੂ ਬਾਅਦ ਵਿਚ ਮੰਡੀ ਦੇ ਸਕੱਤਰ ਨੂੰ ਵੀ ਮਿਲੇ, ਜਿਨ੍ਹਾਂ ਵੱਲੋਂ ਵੀ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸਮੱਸਿਆ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਮਨਜੀਤ ਸਿੰਘ ਪੂਰਨਮਾਜਰਾ ਨੇ ਕਿਹਾ ਕਿ ਕਿਸਾਨ ਆਪਣੀ ਫ਼ਸਲ ਲੈ ਕੇ ਮੰਡੀ ਵਿਚ ਆ ਰਹੇ ਹਨ, ਇਸ ਲਈ ਪ੍ਰਸ਼ਾਸਨ ਨੂੰ ਬੋਲੀ ਤੇ ਖ਼ਰੀਦ ਪ੍ਰਬੰਧਾਂ ਵਿਚ ਪਾਰਦਰਸ਼ਤਾ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਨਮੀ ਦੀ ਜਾਂਚ ਸਹੀ ਤੇ ਭਰੋਸੇਯੋਗ ਮਸ਼ੀਨਾਂ ਰਾਹੀਂ ਕਰਵਾਈ ਜਾਵੇ ਅਤੇ ਕਿਸਾਨਾਂ ਨੂੰ ਬਿਨਾਂ ਵਜ੍ਹਾ ਖੱਜਲ-ਖੁਆਰ ਨਾ ਕੀਤਾ ਜਾਵੇ। ਇਸ ਮੌਕੇ ਪਗੜੀ ਸੰਭਾਲ ਜੱਟਾ ਸੰਘਰਸ਼ ਸੰਮਤੀ ਦੇ ਸਕੱਤਰ ਬਲਜਿੰਦਰ ਸਿੰਘ ਲਲੋਦਾ, ਜਸਪਾਲ ਸਿੰਘ ਲਲੋਦਾ, ਰਾਮਫਲ ਖੋਬੜਾ ਅਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਸਰਕਾਰੀ ਖ਼ਰੀਦ ਨਾ ਸ਼ੁਰੂ ਹੋਣ ’ਤੇ ਕਿਸਾਨਾਂ ਵਲੋਂ ਰੋਸ ਅਗਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਰਤੀਆ ’ਚ ਵਿਸ਼ਾਲ ਰੋਸ ਪ੍ਰਦਰਸ਼ਨ
Ad Position 24