05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਡੀ.ਏ.ਵੀ. ਸਕੂਲ ਰਤੀਆ ਵਿਖੇ ਪੇਂਟਿੰਗ ਮੁਕਾਬਲਾ ਕਰਵਾਇਆ

ਰਤੀਆ, 5 ਅਕਤੂਬਰ (ਬੇਅੰਤ ਕੌਰ ਮੰਡੇਰ)- ਮਹਾਰਾਜਾ ਅਗਰਸੈਨ ਦੇ ਜਨਮ ਦਿਨ ਮੌਕੇ ਅਗਰਵਾਲ ਵੈਸ਼ਯ ਸਮਾਜ ਵਲੋਂ ਸਥਾਨਕ ਡੀ. ਏ.

Ad Position 21
No active advertisement
ਅਜੀਤ ਡੈਸਕ 06-10-2026
ਰਤੀਆ, 5 ਅਕਤੂਬਰ (ਬੇਅੰਤ ਕੌਰ ਮੰਡੇਰ)- ਮਹਾਰਾਜਾ ਅਗਰਸੈਨ ਦੇ ਜਨਮ ਦਿਨ ਮੌਕੇ ਅਗਰਵਾਲ ਵੈਸ਼ਯ ਸਮਾਜ ਵਲੋਂ ਸਥਾਨਕ ਡੀ.ਏ.ਵੀ. ਪਬਲਿਕ ਸਕੂਲ ਵਿਖੇ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ। 6ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੀ ਕਲਾਤਮਕ ਅਤੇ ਸਿਰਜਣਾਤਮਿਕ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਉਤਸ਼ਾਹ ਨਾਲ ਹਿੱਸਾ ਲਿਆ। ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮਹਾਰਾਜਾ ਅਗਰਸੈਨ ਦੇ ਜੀਵਨ, ਆਦਰਸ਼ਾਂ ਅਤੇ ਸਮਾਜ ਨੂੰ ਦਿੱਤੇ ‘ਇੱਕ ਇੱਟ, ਇੱਕ ਰੁਪਿਆ’ ਦੇ ਸੰਦੇਸ਼ ਤੋਂ ਜਾਣੂ ਕਰਵਾਉਣਾ ਸੀ। 11 ਤੋਂ 18 ਸਾਲ ਦੀ ਉਮਰ ਦੇ ਵਿਦਿਆਰਥੀਆਂ ਨੇ ਪੇਂਟਿੰਗਾਂ ਰਾਹੀਂ ਮਹਾਰਾਜਾ ਅਗਰਸੈਨ ਦੇ ਜੀਵਨ, ਸਮਾਜਿਕ ਸਦਭਾਵਨਾ, ਪਰਉਪਕਾਰ, ਸਹਿਯੋਗ ਤੇ ਮਨੁੱਖਤਾ ਦੀ ਸੇਵਾ ਨੂੰ ਸੁੰਦਰ ਢੰਗ ਨਾਲ ਦਰਸਾਇਆ। ਅਗਰਵਾਲ ਵੈਸ਼ ਸਮਾਜ ਰਤੀਆ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਲਵਕੇਸ਼ ਮਿੱਤਲ, ਸਹਿ-ਸਰਪ੍ਰਸਤ ਡਾ. ਜਨਕ ਰਾਜ ਗੋਇਲ ਅਤੇ ਪ੍ਰਿੰਸੀਪਲ ਮੋਨਿਕਾ ਖੰਨਾ ਨੇ ਵਿਦਿਆਰਥੀਆਂ ਦੁਆਰਾ ਬਣਾਈਆਂ ਗਈਆਂ ਪੇਂਟਿੰਗਾਂ ਦੀ ਪ੍ਰਸ਼ੰਸਾ ਕਰਦਿਆਂ ਉਤਸ਼ਾਹਿਤ ਕੀਤਾ। ਪ੍ਰਧਾਨ ਲਵਕੇਸ਼ ਮਿੱਤਲ ਨੇ ਕਿਹਾ ਕਿ ਮਹਾਰਾਜਾ ਅਗਰਸੈਨ ਦੇ ਸਿਧਾਂਤ ਹਾਲੇ ਵੀ ਸਮਾਜ ਲਈ ਪ੍ਰੇਰਨਾ ਸਰੋਤ ਹਨ।
Ad Position 22
No active advertisement
ਪਿਛਲੀ ਖ਼ਬਰ ਕੇਂਦਰ ਨੇ ਕਣਕ ਤੇ ਹੋਰ ਫ਼ਸਲਾਂ ਦੀਆਂ ਕੀਮਤਾਂ ਵਿਚ ਮਾਮੂਲੀ ਵਾਧਾ ਕਰਕੇ ਕਿਸਾਨਾਂ ਨਾਲ ਕੋਝਾ ਮਜ਼ਾਕ-ਢਿੱਲੋਂ, ਜੌਹਲ ਅਗਲੀ ਖ਼ਬਰ ਐਮ.ਐਸ.ਪੀ. ’ਤੇ ਨਹੀਂ ਖਰੀਦਿਆ ਜਾ ਰਿਹਾ ਝੋਨਾ- ਚੌਧਰੀ ਰਾਮਪਾਲ ਮਾਜਰਾ
Ad Position 24