ਗੁਰਦੁਆਰਾ ਜਹਾਂਗੀਰ ਪੁਰੀ ਵਿਖੇ ‘ਭੱਟ ਸਾਹਿਬਾਨਾਂ’ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਾਇਆ
ਨਵੀਂ ਦਿੱਲੀ,6 ਅਕਤੂਬਰ(ਜਗਤਾਰ ਸਿੰਘ)-‘ਵਿਸ਼ਵ ਭਾਟ ਸੰਗਤ ਜਾਗ੍ਰਿਤੀ ਮਿਸ਼ਨ’ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਕਲਗ਼ੀਧਰ ਸਿੰਘ ਸਭਾ ਜਹਾਂਗੀਰ ਪੁਰੀ ਵਿਖੇ ‘ਭੱਟ ਸਾਹਿਬਾਨਾਂ’ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਾਇਆ ਗਿਆ। ਇਸ ਸਮਾਗਮ ਦੌਰਾਨ ਗੁਰਬਾਣੀ ਕੀਰਤਨ ਦੇ ਨਾਲ ਹੀ ‘ਭੱਟ ਸਾਹਿਬਾਨਾਂ’ ਦੇ ਜੀਵਨ ਸਬੰਧੀ ਅਤੇ ਸਿੱਖ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਾਇਆ ਗਿਆ।
ਨਵੀਂ ਦਿੱਲੀ,6 ਅਕਤੂਬਰ(ਜਗਤਾਰ ਸਿੰਘ)-‘ਵਿਸ਼ਵ ਭਾਟ ਸੰਗਤ ਜਾਗ੍ਰਿਤੀ ਮਿਸ਼ਨ’ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਕਲਗ਼ੀਧਰ ਸਿੰਘ ਸਭਾ ਜਹਾਂਗੀਰ ਪੁਰੀ ਵਿਖੇ ‘ਭੱਟ ਸਾਹਿਬਾਨਾਂ’ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਾਇਆ ਗਿਆ। ਇਸ ਸਮਾਗਮ ਦੌਰਾਨ ਗੁਰਬਾਣੀ ਕੀਰਤਨ ਦੇ ਨਾਲ ਹੀ ‘ਭੱਟ ਸਾਹਿਬਾਨਾਂ’ ਦੇ ਜੀਵਨ ਸਬੰਧੀ ਅਤੇ ਸਿੱਖ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਾਇਆ ਗਿਆ। ਵਿਸ਼ਵ ਭਾਟ ਸੰਗਤ ਜਾਗ੍ਰਿਤੀ ਮਿਸ਼ਨ’ ਦਿੱਲੀ ਦੇ ਸੀਨੀਅਰ ਆਗੂ ਮਾਨ ਸਿੰਘ ਸਵਾਲੀ ਨੇ ਆਪਣੇ ਸੰਬੋਧਨ ਦੌਰਾਨ ਭਾਟ ਭਾਈਚਾਰੇ ਦੇ ਇਤਿਹਾਸ ਸਬੰਧੀ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਅਤੇ ਭਾਟ ਭਾਈਚਾਰੇ ਦੇ ਵੱਡੇ-ਵਡੇਰਿਆਂ ਵੱਲੋਂ ਕੀਤੀਆਂ ਕੁਰਬਾਨੀਆਂ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਮੁਗ਼ਲਾਂ ਨਾਲ ਸਿੰਘਾਂ ਵੱਲੋਂ ਲੜੀਆਂ ਜੰਗਾਂ ਬਾਰੇ ਸੰਗਤਾਂ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਸਭਰਵਾਲ, ਪਰਮਜੀਤ ਸਿੰਘ, ਬੀਬਾ ਪਰਮਜੀਤ ਕੌਰ ਤੇ ਹੋਰਨਾ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।