19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪੰਚਕੂਲਾ ’ ਚ 221 ਫੁੱਟ ਉੱਚਾ ਰਾਵਣ ਦਾ ਪੁਤਲਾ ਬਣਿਆ ਖਿੱਚ ਦਾ ਕੇਂਦਰ ਸਾਢੇ ਤਿੰਨ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਦਿੱਤਾ ਅੰਤਿਮ ਰੂਪ, 51 ਫੁੱਟ ਦੀ ਤਲਵਾਰ ਤੇ 40 ਫੁੱਟ ਦੇ ਜੁੱਤੇ ਵੀ ਬਣੇ ਚਰਚਾ ਦਾ ਵਿਸ਼ਾ

ਪੰਚਕੂਲਾ, 18 ਅਕਤੂਬਰ (ਕਪਿਲ)-ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਪੰਚਕੂਲਾ ਦੇ ਸੈਕਟਰ-5 ਸਥਿਤ ਸ਼ਾਲੀਮਾਰ ਗਰਾਊਂਡ ਵਿਚ ਆਦਰਸ਼ ਰਾਮਲੀਲਾ ਵਲੋਂ ਤਿਆਰ ਕਰਵਾਏ ਗਏ 221 ਫੁੱਟ ਉੱਚੇ ਰਾਵਣ ਦੇ ਵਿਸ਼ਾਲ ਪੁਤਲੇ ਨੂੰ ਖੜ੍ਹਾ ਕਰ ਦਿੱਤਾ ਗਿਆ ਹੈ। 10 ਸਿਰਾਂ ਵਾਲੇ ਇਸ ਵਿਸ਼ਾਲ ਪੁਤਲੇ ਨੂੰ ਹਾਈਡ੍ਰੌਲਿਕ ਮਸ਼ੀਨ ਦੀ ਮਦਦ ਨਾਲ ਖੜ੍ਹਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 19-10-2026
ਪੰਚਕੂਲਾ, 18 ਅਕਤੂਬਰ (ਕਪਿਲ)-ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਪੰਚਕੂਲਾ ਦੇ ਸੈਕਟਰ-5 ਸਥਿਤ ਸ਼ਾਲੀਮਾਰ ਗਰਾਊਂਡ ਵਿਚ ਆਦਰਸ਼ ਰਾਮਲੀਲਾ ਵਲੋਂ ਤਿਆਰ ਕਰਵਾਏ ਗਏ 221 ਫੁੱਟ ਉੱਚੇ ਰਾਵਣ ਦੇ ਵਿਸ਼ਾਲ ਪੁਤਲੇ ਨੂੰ ਖੜ੍ਹਾ ਕਰ ਦਿੱਤਾ ਗਿਆ ਹੈ। 10 ਸਿਰਾਂ ਵਾਲੇ ਇਸ ਵਿਸ਼ਾਲ ਪੁਤਲੇ ਨੂੰ ਹਾਈਡ੍ਰੌਲਿਕ ਮਸ਼ੀਨ ਦੀ ਮਦਦ ਨਾਲ ਖੜ੍ਹਾ ਕੀਤਾ ਗਿਆ। ਕਰੀਬ ਸਾਢੇ ਤਿੰਨ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਪੁਤਲੇ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਰਾਵਣ ਦੇ ਇਸ ਵਿਸ਼ਾਲ ਪੁਤਲੇ ਦੇ ਨਾਲ 51 ਫੁੱਟ ਲੰਬੀ ਤਲਵਾਰ ਅਤੇ 40 ਫੁੱਟ ਦੇ ਜੁੱਤੇ ਵੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਪੁਤਲੇ ਦੀ ਵਿਸ਼ਾਲਤਾ ਅਤੇ ਇਸ ਨੂੰ ਤਿਆਰ ਕਰਨ ਲਈ ਕੀਤੀ ਗਈ ਮਿਹਨਤ ਕਾਰਨ ਇਹ ਇਲਾਕੇ ਵਿਚ ਖ਼ਾਸ ਚਰਚਾ ਦਾ ਵਿ ਸ਼ਾ ਬਣਿਆ ਹੋਇਆ ਹੈ। ਦੁਸਹਿਰੇ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਰਿਮੋਟ ਕੰਟਰੋਲ ਰਾਹੀਂ ਇਸ 221 ਫੁੱਟ ਉੱਚੇ ਰਾਵਣ ਦੇ ਪੁਤਲੇ ਦਾ ਦਹਿਨ ਕਰਨਗੇ। ਇਸ ਨੂੰ ਲੈ ਕੇ ਪ੍ਰਬੰਧਕਾਂ ਵਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੰਚਕੂਲਾ ਵਿਚ ਤਿਆਰ ਕੀਤਾ ਗਿਆ ਇਹ ਵਿਸ਼ਾਲ ਪੁਤਲਾ ਇਸ ਵਾਰ ਦੁਸਹਿਰੇ ਦੇ ਸਮਾਗਮ ਦਾ ਮੁੱਖ ਆਕਰਸ਼ਣ ਬਣਿਆ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਸੀ . ਜੀ . ਸੀ . ਲਾਂਡਰਾਂ ਦੇ ਅਨੁਭਵ ਦੀ ਰੂਸ ’ ਚ ਐੱਨ . ਸੀ . ਸੀ . ਯੂਥ ਐਕਸਚੇਂਜ ਪ੍ਰੋਗਰਾਮ ਲਈ ਹੋਈ ਚੋਣ ਅਗਲੀ ਖ਼ਬਰ ਚੰਡੀਗੜ੍ਹ ਨਗਰ ’ ਚ ਹੋਈਆਂ ਬੇਨਿਯਮੀਆਂ ਦਾ ਭਾਜਪਾ ਚੰਡੀਗੜ੍ਹ ਦੀ ਜਨਤਾ ਨੂੰ ਜਵਾਬ ਦੇਵੇ - ਵਿਜੇਪਾਲ ਸਿੰਘ
Ad Position 24