19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਖੇਤੀਬਾੜੀ ਮੰਤਰੀ ਵਲੋਂ ਡੱਬਵਾਲੀ ਮੰਡੀ ਦਾ ਦੌਰਾ, ਭਿੱਜੇ ਝੋਨੇ ਦੀ ਭਰਾਈ ਦਾ ਮੁੱਦਾ ਉੱਠਿਆ

ਡੱਬਵਾਲੀ, 18 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਵੱਲੋਂ ਅੱਜ ਇਥੇ ਦਾਣਾ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਦੇ ਸਨਮੁਖ ਮੌਜਗੜ੍ਹ ਵਿੱਚ ਭਿੱਜੇ ਝੋਨੇ ਦੀ ਭਰਾਈ, ਮੀਂਹ ਕਾਰਨ ਨੁਕਸਾਨ, ਅਗਾਊਂ ਕਟੌਤੀ, ਝੋਨੇ ਦੀ ‘ਖਾਲੀ-ਭਰੀ’ ਖ਼ਰੀਦ, ਡੀ.

Ad Position 21
No active advertisement
ਅਜੀਤ ਡੈਸਕ 19-10-2026
ਡੱਬਵਾਲੀ, 18 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਵੱਲੋਂ ਅੱਜ ਇਥੇ ਦਾਣਾ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਦੇ ਸਨਮੁਖ ਮੌਜਗੜ੍ਹ ਵਿੱਚ ਭਿੱਜੇ ਝੋਨੇ ਦੀ ਭਰਾਈ, ਮੀਂਹ ਕਾਰਨ ਨੁਕਸਾਨ, ਅਗਾਊਂ ਕਟੌਤੀ, ਝੋਨੇ ਦੀ ‘ਖਾਲੀ-ਭਰੀ’ ਖ਼ਰੀਦ, ਡੀ.ਏ.ਪੀ. ਖਾਦ ਦੀ ਕਿੱਲਤ, ਖ਼ਰੀਦ ਦੀ ਹੱਦ ਤੇ ਤੁਲਾਈ ਵਿੱਚ ਕਟੌਤੀ ਦੇ ਭਖਵੇਂ ਮੁੱਦੇ ਚੁੱਕੇ ਗਏ। ਸਿਰਸਾ, ਫਤਿਹਾਬਾਦ ਤੇ ਹਿਸਾਰ ਜ਼ਿਲ੍ਹਿਆਂ ਵਿੱਚ ਨਹਿਰਾਂ ਦੇ ਨਵੇਂ ਰੋਟੇਸ਼ਨ ਦਾ ਮਾਮਲਾ ਵੀ ਚੁੱਕਿਆ ਗਿਆ। ਕਿਸਾਨ ਵਫ਼ਦ ਨੇ ਖੇਤੀ ਮੰਤਰੀ ਨੂੰ ਮੌਜਗੜ੍ਹ ਮੰਡੀ ਵਿੱਚ 25 ਫ਼ੀਸਦੀ ਨਮੀ ਵਾਲੇ ਝੋਨੇ ਦੀ ਭਰਾਈ ਸਬੰਧੀ ਵੀਡੀਓ ਦਿਖਾਉਂਦਿਆਂ ਪੁੰਗਰੇ ਝੋਨੇ ਦੀ ਖ਼ਰੀਦ ਵਿੱਚ ਕਟੌਤੀ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਮੰਤਰੀ ਨੇ ਕਿਹਾ ਕਿ 17 ਫ਼ੀਸਦੀ ਤੱਕ ਨਮੀ ਵਾਲੇ ਝੋਨੇ ਦੀ ਪੂਰੀ ਖ਼ਰੀਦ ਹੋਵੇਗੀ। ਰਾਈਸ ਮਿੱਲ ਮਾਲਕ 16, 17 ਜਾਂ 19 ਫ਼ੀਸਦੀ ਨਮੀ ਵਾਲਾ ਝੋਨਾ ਆਪਣੇ ਜੋਖ਼ਮ ‘ਤੇ ਚੁੱਕਣਾ ਚਾਹੁਣ ਤਾਂ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੈ। ਖ਼ਰੀਦ ਗੜਬੜੀ ਦੀ ਸ਼ਿਕਾਇਤ ਮਿਲਣ ‘ਤੇ ਕਾਰਵਾਈ ਕੀਤੀ ਜਾਵੇਗੀ। ਝੋਨੇ ਦੀ ਖ਼ਰੀਦ ਦੀ ਹੱਦ ਬਾਰੇ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਦਾ ਝਾੜ 24.84 ਕੁਇੰਟਲ ਪ੍ਰਤੀ ਏਕੜ ਦੀ ਨਿਰਧਾਰਤ ਹੱਦ ਤੋਂ ਵੱਧ ਹੈ, ਉਹ ਮੰਡੀ ਸਕੱਤਰ ਨੂੰ ਲਿਖਤੀ ਅਰਜ਼ੀ ਦੇਣ। ਪ੍ਰਸ਼ਾਸਨ ਵੱਲੋਂ 48 ਘੰਟਿਆਂ ਵਿੱਚ ਤਸਦੀਕ ਕਰਵਾਈ ਜਾਵੇਗੀ। ਇਸ ਤੋਂ ਬਾਅਦ ਪੂਰੀ ਫ਼ਸਲ ਦੀ ਤੁਲਾਈ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਕੁਝ ਕਿਸਾਨਾਂ ਦਾ ਝਾੜ 30 ਤੋਂ 35 ਕੁਇੰਟਲ ਪ੍ਰਤੀ ਏਕੜ ਤੱਕ ਹੋਇਆ ਹੈ। ਪੱਤਰਕਾਰਾਂ ਨੇ ਮਹੀਨੇ ’ਚ 21 ਦਿਨ ਨਹਿਰਾਂ ਬੰਦ ਰਹਿਣ ਤੇ ਸਿਰਫ਼ ਸੱਤ ਦਿਨ ਪਾਣੀ ਮਿਲਣ ਬਾਰੇ ਸਵਾਲ ਕੀਤਾ। ਮੰਤਰੀ ਨੇ ਕਿਹਾ ਕਿ ਨਹਿਰਾਂ ਦੀ ਬੰਦੀ ਤੈਅ ਪ੍ਰਬੰਧ ਅਨੁਸਾਰ ਹੁੰਦੀ ਹੈ। ਸਰਕਾਰ ਧਿਆਨ ਰੱਖੇਗੀ ਕਿ ਬਿਜਾਈ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਲੋੜੀਂਦਾ ਪਾਣੀ ਮਿਲੇ। ਪੱਲੇਦਾਰਾਂ ਦੀ ਲੇਬਰ ਯੂਨੀਅਨ ਨੇ ਉਨ੍ਹਾਂ ਨੂੰ ਕਿਰਤ ਵਿਭਾਗ ਵਿੱਚ ਰਜਿਸਟਰ ਕਰਨ ਤੇ ਇਮਾਰਤ ਉਸਾਰੀ ਕਾਮਿਆਂ ਦੀ ਤਰਜ਼ ‘ਤੇ ਸਹੂਲਤਾਂ ਦੇਣ ਦੀ ਮੰਗ ਰੱਖੀ। ਮੰਤਰੀ ਨੇ ਨਿਯਮਾਂ ਅਨੁਸਾਰ ਵਿਚਾਰ ਕਰਨ ਦਾ ਭਰੋਸਾ ਦਿੱਤਾ। ਡੱਬਵਾਲੀ ਦਾਣਾ ਮੰਡੀ ਵਿੱਚ ਪ੍ਰਤੀ ਕੁਇੰਟਲ ਝੋਨੇ ਦੀ ਕਟੌਤੀ ਵਾਲੀ ‘ਖਾਲੀ-ਭਰੀ’ ਖ਼ਰੀਦ ਬਾਰੇ ਮੰਤਰੀ ਨੇ ਕਿਹਾ ਕਿ ਝੋਨੇ ਦੀ ਅਦਾਇਗੀ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਕੀਤੀ ਜਾਂਦੀ ਹੈ। ਮਨਮਾਨੀ ਦੇ ਸਬੂਤ ਜਾਂ ਲਿਖਤੀ ਸ਼ਿਕਾਇਤ ਮਿਲਣ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡੀ.ਏ.ਪੀ. ਖਾਦ ਦੀ ਕਿੱਲਤ ਤੇ ਲੰਬੀਆਂ ਕਤਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਫਿਲਹਾਲ ਸਰ੍ਹੋਂ ਉਤਪਾਦਕਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਕਣਕ ਉਤਪਾਦਕਾਂ ਨੂੰ ਕਰੀਬ 10 ਦਿਨਾਂ ਬਾਅਦ ਖਾਦ ਮਿਲੇਗੀ। ਖਾਦ ਦੀ ਵੰਡ ਨੂੰ ‘ਮੇਰੀ ਫ਼ਸਲ-ਮੇਰਾ ਬਿਓਰਾ’ ਪੋਰਟਲ ਅਤੇ ਮਾਲ ਰਿਕਾਰਡ ਨਾਲ ਜੋੜਿਆ ਗਿਆ ਹੈ। ਪਹਿਲਾਂ ਆਧਾਰ ਕਾਰਡ ‘ਤੇ ਖਾਦ ਮਿਲਣ ਕਾਰਨ ਕਾਲਾਬਾਜ਼ਾਰੀ ਦੀਆਂ ਸ਼ਿਕਾਇਤਾਂ ਆਉਂਦੀਆਂ ਸਨ। ਕਿਸਾਨਾਂ ਨੇ ਦੋਸ਼ ਲਾਇਆ ਕਿ ਮੰਡੀ ਵਿੱਚ ਦੋ ਵਾਰ ਬਾਰਿਸ਼ ਕਾਰਨ ਝੋਨਾ ਨਾਲੀਆਂ ਤੇ ਸੀਵਰੇਜ ਵਿੱਚ ਰੁੜ੍ਹ ਗਿਆ। ਇਸ ਦੇ ਬਾਵਜੂਦ ਮੰਡੀ ਸਕੱਤਰ ਨੇ ਰਿਕਾਰਡ ਵਿੱਚ ਮੀਂਹ ਨਾ ਪੈਣ ਦੀ ਰਿਪੋਰਟ ਦਰਜ ਕੀਤੀ। ਕਿਸਾਨਾਂ ਨੇ ਨੁਕਸਾਨ ਦਾ ਜਾਇਜ਼ਾ ਲੈਣ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਮਾਰਕੀਟ ਕਮੇਟੀ ਦਫ਼ਤਰ ਵਿੱਚ ਮੰਤਰੀ ਨੇ ਪੰਨੀਵਾਲਾ ਮੋਰੀਕਾਂ, ਬਨਵਾਲਾ ਤੇ ਮਾਂਗੇਆਣਾ ਦੀਆਂ ਕੱਚੀਆਂ ਮੰਡੀਆਂ ਨੂੰ ਪੱਕਾ ਕਰਨ ਤੇ ਮੰਡੀ ਦੇ ਬੀ-ਬਲਾਕ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਕੰਮ ਨੂੰ ਜਲਦੀ ਮਨਜ਼ੂਰੀ ਦੇਣ ਦੀ ਗੱਲ ਕਹੀ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਜਗਦੀਸ਼ ਚੋਪੜਾ, ਐੱਸ.ਡੀ.ਐੱਮ. ਯੋਗੇਸ਼ ਦਿਲਹੌਰ, ਭਾਜਪਾ ਜ਼ਿਲ੍ਹਾ ਪ੍ਰਧਾਨ ਰੇਣੂ ਸ਼ਰਮਾ, ਮਾਰਕੀਟ ਕਮੇਟੀ ਸਕੱਤਰ ਰਿਸ਼ੀਰਾਜ ਯਾਦਵ, ਸ਼ਾਮਲਾਲ ਜਿੰਦਲ ਕੌਂਸਲਰ ਵਿਕਾਸ ਸ਼ਰਮਾ ਤੇ ਕ੍ਰਿਸ਼ਨ ਕਾਮਰਾ, ਸਾਬਕਾ ਚੇਅਰਮੈਨ ਸੁਰਿੰਦਰ ਸ਼ਰਮਾ, ਸੰਦੀਪ ਸਿੰਗਲਾ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਆਲ ਇੰਡੀਆ ਅਗਰਵਾਲ ਸੰਮੇਲਨ ਦੌਰਾਨ ਡਾਂਡੀਆ ਨਾਈਟ ਕਰਵਾਈ ਅਗਲੀ ਖ਼ਬਰ ਸੀ . ਜੀ . ਸੀ . ਲਾਂਡਰਾਂ ਦੇ ਅਨੁਭਵ ਦੀ ਰੂਸ ’ ਚ ਐੱਨ . ਸੀ . ਸੀ . ਯੂਥ ਐਕਸਚੇਂਜ ਪ੍ਰੋਗਰਾਮ ਲਈ ਹੋਈ ਚੋਣ
Ad Position 24