ਪੁਲਿਸ ਨੇ ਵੱਡੀ ਮਾਤਰਾ ’ਚ ਫੜਿਆ ਨਕਲੀ ਘਿਓ
ਨਵੀਂ ਦਿੱਲੀ, 29 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰ ਪੂਰਬੀ ਜ਼ਿਲ੍ਹਾ ਦੀ ਏ.
ਨਵੀਂ ਦਿੱਲੀ, 29 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰ ਪੂਰਬੀ ਜ਼ਿਲ੍ਹਾ ਦੀ ਏ.ਏ.ਟੀ.ਐਸ. ਨੇ ਗੈਰ-ਕਾਨੂੰਨੀ ਢੰਗ ਨਾਲ ਮਿਲਾਵਟੀ ਘਿਓ ਬਣਾਉਣ ਵਾਲੀ ਇਕ ਇਕਾਈ ਦਾ ਪਰਦਾਫਾਸ਼ ਕੀਤਾ ਹੈ ਅਤੇ ਟੀਮ ਨੇ 11 ਟੀਨ, ਇਕ ਡਰੰਮ, ਜਿਨ੍ਹਾਂ ’ਚ ਤਕਰੀਬਨ 221.550 ਕਿਲੋਗ੍ਰਾਮ ਸ਼ੱਕੀ ਮਿਲਾਵਟੀ ਦੇਸੀ ਘਿਓ, ਦੋ ਗੈਸ ਚੁੱਲ੍ਹੇ, ਇਕ ਐਲ.ਪੀ.ਜੀ. ਸਿਲੰਡਰ, ਰਿਫਾਈਂਡ ਤੇਲ ਦੇ ਦੋ ਖਾਲੀ ਟੀਨ, ਇਕ ਖਾਲੀ ਡਰੰਮ, ਇਕ ਵਜ਼ਨ ਕਰਨ ਵਾਲੀ ਮਸ਼ੀਨ ਅਤੇ ਹੋਰ ਸਾਮਾਨ ਫੜਿਆ ਹੈ। ਪੁਲਿਸ ਨੇ ਮੌਕੇ ’ਤੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਸ ਦਾ ਨਾਂਅ ਮੁਹੰਮਦ ਸ਼ਮੀਰ (22) ਨਿਵਾਸੀ ਸ਼ਿਵ ਵਿਹਾਰ, ਕਰਾਵਲ ਨਗਰ, ਦਿੱਲੀ ਹੈ। ਏ.ਏ.ਟੀ.ਐਸ. ਦੀ ਟੀਮ ਸ਼ੱਕੀ ਮਿਲਾਵਟੀ ਖਾਣ-ਪੀਣ ਵਾਲੀਆਂ ਵਸਤਾਂ ਦੇ ਨਿਰਮਾਣ ਅਤੇ ਸਪਲਾਈ ਨੂੰ ਲੈ ਉੱਤਰ ਪੂਰਬੀ ਜ਼ਿਲ੍ਹੇ ਵਿਚ ਗੈਰ-ਗਤੀਵਿਧੀਆਂ ’ਤੇ ਲਗਾਤਾਰ ਨਿਗਰਾਨੀ ਰੱਖ ਰਹੀ ਸੀ। ਟੀਮ ਨੂੰ ਕਰਾਵਲ ਨਗਰ ਇਲਾਕੇ ਵਿਚ ਕਥਿਤ ਤੌਰ ’ਤੇ ਮਿਲਾਵਟੀ ਦੇਸੀ ਘਿਓ ਬਣਾਉਣ ਅਤੇ ਸਪਲਾਈ ਕਰਨ ਬਾਰੇ ਗੁਪਤ ਸੂਚਨਾ ਮਿਲੀ ਅਤੇ ਸੂਚਨਾ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਟੀਮ ਨੇ ਛਾਪਾ ਮਾਰ ਕੇ ਮੁਹੰਮਦ ਸ਼ਮੀਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਉੱਥੇ ਪਿਆ ਨਕਲੀ ਘਿਓ ਤੇ ਹੋਰ ਸਾਮਾਨ ਜ਼ਬਤ ਕਰ ਲਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਪੂਰੇ ਮਾਮਲੇ ਦੀ ਪੁੱਛ-ਪੜ੍ਹਤਾਲ ਕਰ ਰਹੀ ਹੈ। ਮੁਹੰਮਦ ਸਮੀਰ ’ਤੇ ਪਹਿਲਾਂ ਕੋਈ ਅਪਰਾਧਿਕ ਮਾਮਲਾ ਪੁਲਿਸ ਕੋਲ ਦਰਜ ਨਹੀਂ ਹੈ।