18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਸਕੂਲ ਫ਼ੀਸ ਦੇ ਕਰੋੜਾਂ ਦੇ ਗਬਨ ਮਾਮਲੇ ਵਿਚ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ

ਕਰਨਾਲ, 18 ਨਵੰਬਰ (ਗੁਰਮੀਤ ਸਿੰਘ ਸੱਗੂ)- ਸਕੂਲ ਫ਼ੀਸ ਦੇ ਕਰੋੜਾਂ ਰੁ. ਦੇ ਗਬਨ ਅਤੇ ਧੋਖਾਧੜੀ ਦੇ ਮਾਮਲੇ ਵਿਚ ਕਰਨਾਲ ਜ਼ਿਲ੍ਹਾ ਪੁਲਿਸ ਨੇ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।

Ad Position 21
No active advertisement
ਪੁਲਿਸ ਟੀਮ ਨਾਲ ਮੁਲਜ਼ਮ । ਤਸਵੀਰ: ਗੁਰਮੀਤ ਸਿੰਘ ਸੱਗੂ 19-11-2026
ਕਰਨਾਲ, 18 ਨਵੰਬਰ (ਗੁਰਮੀਤ ਸਿੰਘ ਸੱਗੂ)- ਸਕੂਲ ਫ਼ੀਸ ਦੇ ਕਰੋੜਾਂ ਰੁ. ਦੇ ਗਬਨ ਅਤੇ ਧੋਖਾਧੜੀ ਦੇ ਮਾਮਲੇ ਵਿਚ ਕਰਨਾਲ ਜ਼ਿਲ੍ਹਾ ਪੁਲਿਸ ਨੇ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਨਕ ਦੇ ਮੈਨੇਜਿੰਗ ਇੰਸਪੈਕਟਰ ਰੋਹਤਾਸ ਕੁਮਾਰ ਦੀ ਅਗਵਾਈ ਹੇਠ ਸਬ-ਇੰਸਪੈਕਟਰ ਰਵੀ ਕੁਮਾਰ ਦੀ ਟੀਮ ਨੇ ਇਸ ਮਾਮਲੇ ਵਿਚ ਰਵਿੰਦਰ ਪੁੱਤਰ ਰਮੇਸ਼ ਕੁਮਾਰ, ਵਾਸੀ ਪਿੰਡ ਮੁਨਕ ਜ਼ਿਲ੍ਹਾ ਕਰਨਾਲ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪਿੰਡ ਮੁਨਕ ਸਥਿਤ ਆਰਿਆਕੁਲਮ ਇੰਟਰਨੈਸ਼ਨਲ ਸਕੂਲ ਦੇ ਜਨਰਲ ਸਕੱਤਰ ਕੁਲਦੀਪ ਪੁੱਤਰ ਮਹੀਪਾਲ ਸਿੰਘ ਨੇ 25 ਸਤੰਬਰ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਸੀ ਕਿ ਸਕੂਲ ਵਿੱਚ ਫਰਵਰੀ 2022 ਤੋਂ ਅਗਸਤ 2026 ਤੱਕ ਅਕਾਊਂਟੈਂਟ ਵਜੋਂ ਕੰਮ ਕਰਨ ਵਾਲੇ ਦਿਨੇਸ਼ ਨੇ ਸਕੂਲ ਦੀ ਫ਼ੀਸ ਦੀ ਵੱਡੇ ਪੱਧਰ ’ਤੇ ਹੇਰਾਫੇਰੀ ਕੀਤੀ ਹੈ। ਸ਼ਿਕਾਇਤ ਅਨੁਸਾਰ ਦਿਨੇਸ਼ ਮਾਪਿਆਂ ਤੋਂ ਸਕੂਲ ਦੀ ਫ਼ੀਸ ਆਪਣੇ ਨਿੱਜੀ ਬੈਂਕ ਖਾਤਿਆਂ ਵਿਚ ਜਮ੍ਹਾਂ ਕਰਵਾਉਂਦਾ ਸੀ। ਇਸ ਤੋਂ ਇਲਾਵਾ ਕੁਝ ਮਾਪਿਆਂ ਤੋਂ ਨਕਦ ਫ਼ੀਸ ਵੀ ਵਸੂਲ ਕੀਤੀ ਗਈ, ਪਰ ਇਹ ਰਕਮ ਸਕੂਲ ਦੇ ਖਾਤਿਆਂ ਵਿਚ ਜਮ੍ਹਾਂ ਨਹੀਂ ਕਰਵਾਈ ਗਈ। ਉਸ ’ਤੇ ਪੁਰਾਣੀਆਂ ਤਰੀਕਾਂ ਦੀਆਂ ਫ਼ੀਸ ਰਸੀਦਾਂ ਜਾਰੀ ਕਰਨ, ਪਹਿਲਾਂ ਜਾਰੀ ਕੀਤੀਆਂ ਰਸੀਦਾਂ ਰੱਦ ਕਰਨ, ਜਾਅਲੀ ਰਸੀਦਾਂ ਤਿਆਰ ਕਰਨ ਅਤੇ ਸਕੂਲ ਦੇ ਡਿਜੀਟਲ ਰਿਕਾਰਡ ਨਾਲ ਛੇੜਛਾੜ ਕਰਨ ਦੇ ਵੀ ਦੋਸ਼ ਹਨ। ਸ਼ਿਕਾਇਤ ਤੋਂ ਬਾਅਦ ਸਕੂਲ ਪ੍ਰਬੰਧਕਾਂ ਵਲੋਂ ਵਿਸ਼ੇਸ਼ ਆਡਿਟ ਕਰਵਾਇਆ ਗਿਆ। ਅੰਤਰਿਮ ਆਡਿਟ ਰਿਪੋਰਟ ਅਨੁਸਾਰ ਮਾਪਿਆਂ ਵਲੋਂ ਮੁਲਜ਼ਮ ਦਿਨੇਸ਼ ਦੇ ਦੋ ਬੈਂਕ ਖਾਤਿਆਂ ਵਿਚ ਕੁੱਲ 1 ਕਰੋੜ 18 ਲੱਖ 32 ਹਜ਼ਾਰ 605 ਰੁ. ਫ਼ੀਸ ਵਜੋਂ ਜਮ੍ਹਾਂ ਕਰਵਾਏ ਗਏ ਸਨ, ਜਿਨ੍ਹਾਂ ਵਿਚੋਂ ਸਿਰਫ਼ 19 ਲੱਖ 7 ਹਜ਼ਾਰ 537 ਰੁ. ਹੀ ਸਕੂਲ ਦੇ ਖਾਤਿਆਂ ਵਿਚ ਜਮ੍ਹਾਂ ਹੋਏ। ਬਾਕੀ 99 ਲੱਖ 25 ਹਜ਼ਾਰ 68 ਰੁ. ਦਾ ਕੋਈ ਹਿਸਾਬ ਨਹੀਂ ਮਿਲਿਆ। ਇਸ ਤੋਂ ਇਲਾਵਾ 76 ਲੱਖ 12 ਹਜ਼ਾਰ ਰੁ. ਨਕਦ ਫ਼ੀਸ ਵਜੋਂ ਵਸੂਲ ਕੀਤੇ ਗਏ, ਪਰ ਇਹ ਰਕਮ ਵੀ ਸਕੂਲ ਦੇ ਖਾਤਿਆਂ ਵਿਚ ਜਮ੍ਹਾਂ ਨਹੀਂ ਕਰਵਾਈ ਗਈ। ਇਸ ਤਰ੍ਹਾਂ ਅੰਤਰਿਮ ਆਡਿਟ ਰਿਪੋਰਟ ਵਿਚ ਕੁੱਲ ਕਰੀਬ 1 ਕਰੋੜ 75 ਲੱਖ 37 ਹਜ਼ਾਰ ਰੁ. ਦੇ ਕਥਿਤ ਗਬਨ ਦਾ ਖੁਲਾਸਾ ਹੋਇਆ ਹੈ। ਪੁਲਿਸ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ ’ਤੇ 7 ਅਕਤੂਬਰ ਨੂੰ ਥਾਣਾ ਮੁਨਕ ਵਿਚ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੇ ਮੁੱਖ ਮੁਲਜ਼ਮ ਦਿਨੇਸ਼ ਨੂੰ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲਿਸ ਨੇ ਦੱਸਿਆ ਕਿ ਮਾਮਲੇ ਵਿਚ ਅੱਗੇ ਦੀ ਕਾਰਵਾਈ ਕਰਦਿਆਂ ਰਵਿੰਦਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ, ਤਾਂ ਜੋ ਕਥਿਤ ਗਬਨ ਦੀ ਰਕਮ, ਬੈਂਕ ਖਾਤਿਆਂ ਵਿਚ ਹੋਏ ਲੈਣ-ਦੇਣ ਅਤੇ ਇਸ ਮਾਮਲੇ ਵਿਚ ਸ਼ਾਮਿਲ ਹੋਰ ਵਿਅਕਤੀਆਂ ਦੀ ਭੂਮਿਕਾ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ। ਕਰਨਾਲ ਪੁਲਿਸ ਵਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਠੱਗੀ ਮਾਰਨ ਵਾਲੇ 4 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ ਅਗਲੀ ਖ਼ਬਰ ਜਨ ਸੇਵਾ ਸੁਸਾਇਟੀ ਨੇ ‘ਆਪ ਦਾ ਸਮਾਨ, ਮਾਨਵਤਾ ਦੇ ਕੰਮ’ ਪ੍ਰੋਜੈਕਟ ਤਹਿਤ 140 ਲੋੜਵੰਦਾਂ ਨੂੰ ਵੰਡੇ ਕੱਪੜੇ, ਬੂਟ ਅਤੇ ਭਾ...
Ad Position 24