ਪੁਲਿਸ ਨੇ ਝਪਟਮਾਰ ਨੂੰ ਕੀਤਾ ਗ੍ਰਿਫ਼ਤਾਰ
ਨਵੀਂ ਦਿੱਲੀ, 25 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਪੂਰਬੀ ਜ਼ਿਲ੍ਹੇ ਦੀ ਪੁਲਿਸ ਨੇ ਆਪਣੀ ਵਿਸ਼ੇਸ਼ ਮੁਹਿੰਮ ‘ਸਟਰੀਟ ਸੀਲਡ’ ਅਧੀਨ ਸੋਨੇ ਦੀ ਚੇਨ ਦੀ ਝਪਟਮਾਰੀ ਦਾ ਇਕ ਮਾਮਲਾ ਸੁਲਝਾਇਆ ਹੈ ਅਤੇ ਇਕ 46 ਸਾਲ ਦੀ ਉਮਰ ਦੇ ਆਦਤਨ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਪਹਿਲਾਂ ਵੀ 25 ਤੋਂ ਵੱਧ ਅਪਰਾਧਿਕ ਮਾਮਲਿਆਂ ਵਿਚ ਸ਼ਾਮਿਲ ਰਿਹਾ ਹੈ।
ਨਵੀਂ ਦਿੱਲੀ, 25 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਪੂਰਬੀ ਜ਼ਿਲ੍ਹੇ ਦੀ ਪੁਲਿਸ ਨੇ ਆਪਣੀ ਵਿਸ਼ੇਸ਼ ਮੁਹਿੰਮ ‘ਸਟਰੀਟ ਸੀਲਡ’ ਅਧੀਨ ਸੋਨੇ ਦੀ ਚੇਨ ਦੀ ਝਪਟਮਾਰੀ ਦਾ ਇਕ ਮਾਮਲਾ ਸੁਲਝਾਇਆ ਹੈ ਅਤੇ ਇਕ 46 ਸਾਲ ਦੀ ਉਮਰ ਦੇ ਆਦਤਨ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਪਹਿਲਾਂ ਵੀ 25 ਤੋਂ ਵੱਧ ਅਪਰਾਧਿਕ ਮਾਮਲਿਆਂ ਵਿਚ ਸ਼ਾਮਿਲ ਰਿਹਾ ਹੈ। ਇਸ ਮਾਮਲੇ ਦੇ ਪ੍ਰਤੀ ਇਕ ਵਿਅਕਤੀ ਵਿਜੈ ਕੁਮਾਰ ਸੇਠ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਹ ਜਦੋਂ ਸੈਰ ਕਰਨ ਜਾ ਰਿਹਾ ਸੀ ਤਾਂ ਇਕ ਵਿਅਕਤੀ ਨੇ ਉਸ ਦੇ ਸੋਨੇ ਦੀ ਚੇਨ ਝਪਟ ਲਈ ਅਤੇ ਫਰਾਰ ਹੋ ਗਿਆ। ਪੁਲਿਸ ਨੇ ਇਸ ਮਾਮਲੇ ਦੇ ਪ੍ਰਤੀ ਸੀ. ਸੀ. ਟੀ. ਵੀ. ਦੀ ਫੁਟੇਜ ਵੇਖੀ ਅਤੇ ਨਾਲ ਹੀ ਤਕਨੀਕੀ ਜਾਣਕਾਰੀ ਵੀ ਲਈ। ਪੁਲਿਸ ਨੇ ਅਹਿਮ ਸੁਰਾਗ ਲੈ ਕੇ ਝਪਟਮਾਰ ਨੂੰ ਕਾਬੂ ਕਰ ਲਿਆ। ਪੁਲਿਸ ਇਸ ਤੋਂ ਪੁੱਛ ਪੜਤਾਲ ਕਰਨ ਦੇ ਵਿਚ ਜੁਟੀ ਹੋਈ ਹੈ ਅਤੇ ਨਾਲ ਹੀ ਸੋਨੇ ਦੀ ਚੇਨ ਬਾਰੇ ਵੀ ਪਤਾ ਲਗਾ ਰਹੀ ਹੈ।