ਪੰਜਾਬ ਦੀ ਬਣੀ ਫੁਲਕਾਰੀ ਦੀ ਲੋਕ ਖ਼ੂਬ ਕਰ ਰਹੇ ਨੇ ਖਰੀਦਦਾਰੀ
ਨਵੀਂ ਦਿੱਲੀ, 25 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਜਿਵੇਂ-ਜਿਵੇਂ ਅੰਤਰਰਾਸ਼ਟਰੀ ਵਪਾਰ ਮੇਲਾ ਸਮਾਪਤੀ ਵੱਲ ਜਾ ਰਿਹਾ ਹੈ।
ਨਵੀਂ ਦਿੱਲੀ, 25 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਜਿਵੇਂ-ਜਿਵੇਂ ਅੰਤਰਰਾਸ਼ਟਰੀ ਵਪਾਰ ਮੇਲਾ ਸਮਾਪਤੀ ਵੱਲ ਜਾ ਰਿਹਾ ਹੈ। ਉਸ ਨੂੰ ਵੇਖਦੇ ਹੋਏ ਇਥੇ ਲੱਗੇ ਵੱਖ-ਵੱਖ ਮੰਡਪਾਂ ਵਿਚ ਲੱਗੇ ਸਟਾਲਾਂ ’ਤੇ ਉਤਪਾਤਾਂ ਦੀ ਖਰੀਦਦਾਰੀ ਪ੍ਰਤੀ ਛੋਟ ਮਿਲਣੀ ਸ਼ੁਰੂ ਹੋ ਗਈ ਹੈ ਕਿਉਂਕਿ ਸਟਾਲਾਂ ਵਾਲਿਆਂ ਕੋਲ ਕਾਫ਼ੀ ਸਾਮਾਨ ਸਟਾਕ ਵਿਚ ਪਿਆ ਹੈ ਅਤੇ ਉਹ ਇਸ ਸਾਰੇ ਸਟਾਕ ਨੂੰ ਇਥੇ ਹੀ ਵੇਚਣਾ ਚਾਹੁੰਦੇ ਹਨ, ਇਸੇ ਕਰਕੇ ਉਨ੍ਹਾਂ ਨੇ ਸੇਲ ਵੀ ਲਗਾ ਦਿੱਤੀ ਹੈ। ਦਰਸ਼ਕ ਵੱਖ-ਵੱਖ ਰਾਜਾਂ ਦੇ ਵਿਅੰਜਨਾਂ ਦਾ ਵੀ ਖ਼ੂਬ ਮਜ਼ਾ ਲੈ ਰਹੇ ਹਨ। ਪੰਜਾਬ ਦੇ ਮੰਡਪ ਵਿਚ ਵਿਸ਼ੇਸ਼ ਕਰਕੇ ਲੋਕ ਖੀਰ, ਰਬੜੀ, ਵੱਖ-ਵੱਖ ਤਰ੍ਹਾਂ ਦਾ ਆਚਾਰ, ਮੁਰੱਬਾ, ਚਾਵਲ ਅਤੇ ਹੋਰ ਉਤਪਾਦਾਂ ਨੂੰ ਪਸੰਦ ਕਰ ਰਹੇ ਹਨ। ਇਥੇ ਸੁਖਦੀਪ ਕੌਰ (ਰੋਪੜ) ਨੇ ਫੁਲਕਾਰੀ ਅਤੇ ਨਾਲ ਫੁਲਕਾਰੀ, ਵਾਲੀਆਂ, ਸੂਟ, ਚਾਦਰਾਂ, ਦੁਪੱਟੇ, ਕੁਸ਼ਨ, ਸਾੜੀ ਪ੍ਰਦਰਸ਼ਿਤ ਕੀਤੀਆਂ ਹੋਈਆਂ ਹਨ। ਇਸ ਦੇ ਨਾਲ ਹੀ ਗੁਰਿੰਦਰ ਕੌਰ ਭੁੱਲਰ ਨੇ ਵੀ ਸਟਾਲ ਲਗਾਇਆ ਹੋਇਆ ਹੈ, ਜਿੱਥੇ ਕਿ ਫੁਲਕਾਰੀ ਤੋਂ ਇਲਾਵਾ ਹੋਰ ਕੱਪੜੇ ਵੀ ਮਿਲ ਰਹੇ ਹਨ। ਫੁਲਕਾਰੀਆਂ ਅਤੇ ਫੁਲਕਾਰੀ ਵਾਲੇ ਪ੍ਰਿੰਟ ਕੱਪੜਿਆਂ ਦੀ ਲੋਕ ਖ਼ੂਬ ਖਰੀਦਦਾਰੀ ਕਰ ਰਹੇ ਹਨ। ਸੁਖਦੀਪ ਕੌਰ ਤੇ ਗੁਰਿੰਦਰ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਲੋਕ ਆਪਣੀ ਮਨ-ਪਸੰਦ ਦੇ ਫੁਲਕਾਰੀ ਦੇ ਡਿਜਾਇਨ ਦੇ ਸੂਟਾਂ ਦੇ ਆਰਡਰ ਵੀ ਕਰ ਰਹੇ ਹਨ। ‘ਪੰਜਾਬ ਡੇ’ ਵਾਲੇ ਦਿਨ 27 ਨਵੰਬਰ ਨੂੰ ਗਾਇਕ ਸ਼ਿਵਜੋਤ ਆਪਣੀ ਗਾਇਕੀ ਪੇਸ਼ ਕਰਨਗੇ। ਇਸ ਵਿਚ ਅਮਨ ਅਰੋੜਾ ( ਕੈਬਨਿਟ ਮੰਤਰੀ, ਪੰਜਾਬ ਸਰਕਾਰ) ਮੁੱਖ ਮਹਿਮਾਨ ਹੋਣਗੇ।