ਜਮਸ਼ੇਰ ਖਾਸ, 31 ਦਸੰਬਰ (ਹਰਵਿੰਦਰ ਕੁਮਾਰ)-ਥਾਣਾ ਸਦਰ ਜਲੰਧਰ ਅਧੀਨ ਪੈਂਦੇ ਜਲੰਧਰ ਹਾਈਟਸ 'ਚ ਬੀਤੀ ਰਾਤ ਆਰ.ਟੀ.ਏ. ਰਵਿੰਦਰ ਸਿੰਘ ਗਿੱਲ ਪੁੱਤਰ ਅਮਰਜੀਤ ਸਿੰਘ ਗਿੱਲ ਵਾਸੀ ਮਕਾਨ ਨੰਬਰ 96 ਫੇਸ 1 ਗਰੀਨ ਸਿਟੀ ਬਠਿੰਡਾ ਜੋ ਕਿ ਸੈਕਟਰੀ ਆਰ.ਟੀ.ਏ. ਜਲੰਧਰ ਤਾਇਨਾਤ ਸਨ ਦਾ ਅਚਾਨਕ ਦਿਹਾਂਤ ਹੋ ਗਿਆ ¢ ਜਲੰਧਰ ਹਾਈਟਸ ਦੇ ਚੌਕੀ ਇੰਚਾਰਜ ਐਸ.ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਪ੍ਰਗਟ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਗਲੀ ਨੰਬਰ ਚਾਰ ਸੀ ਲਾਲ ਸਿੰਘ ਨਗਰ ਬਠਿੰਡਾ ਨੇ ਆਪਣੇ ਬਿਆਨ 'ਚ ਦਰਜ ਕਰਵਾਇਆ ਹੈ ਕਿ ਮਿ੍ਤਕ ਰਵਿੰਦਰ ਸਿੰਘ ਗਿੱਲ ਉਨ੍ਹਾਂ ਦੇ ਪ੍ਰਾਈਵੇਟ ਕੁਆਰਟਰ ਟਾਵਰ ਐਮ ਫਲੈਟ ਨੰਬਰ 1509 ਦਾ ਜਲੰਧਰ ਹਾਈਟਸ ਦੋ 'ਚ ਆਇਆ ਹੋਇਆ ਸੀ | ਸਵੇਰੇ ਕਰੀਬ 8 ਵਜੇ ਪਹਿਲਾਂ ਰਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਦੀ ਬਾਂਹ ਵਿੱਚ ਦਰਦ ਹੋ ਰਿਹਾ ਹੈ ਅਤੇ ਬਾਅਦ ਵਿੱਚ ਉਹ ਬਾਥਰੂਮ 'ਚ ਨਹਾਉਣ ਚਲੇ ਗਏ ਜੋ ਕਿ ਕਾਫੀ ਸਮੇਂ ਤੱਕ ਬਾਹਰ ਨਾ ਆਏ ਤਾਂ ਮੈਂ ਬਾਥਰੂਮ ਵਿੱਚ ਜਾ ਕੇ ਦੇਖਿਆ ਤਾਂ ਉਹ ਬਾਥਰੂਮ 'ਚ ਬੇਹੋਸ਼ ਪਏ ਸਨ, ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਾਉਣ ਲਈ ਲੈ ਗਏ ਜਿੱਥੇ ਕਿ ਡਾਕਟਰਾਂ ਨੇ ਉਹਨਾਂ ਨੂੰ ਮਿ੍ਤਕ ਦੱਸਿਆ¢ ਉਨਾਂ ਨੇ ਆਪਣੇ ਬਿਆਨ 'ਚ ਦਰਜ ਕਰਵਾਇਆ ਹੈ ਕਿ ਉਨ੍ਹਾਂ ਨੂੰ ਕਿਸੇ ਉੱਪਰ ਕਿਸੇ ਤਰ੍ਹਾਂ ਦਾ ਵੀ ਕੋਈ ਸ਼ੱਕ ਨਹੀਂ ਹੈ ਅਤੇ ਅਸੀਂ ਕਿਸੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰਵਾਉਣੀ ਹੈ ¢