26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਵਿਕਾਸ ਕੰਮ ਦੇ ਲੱਗੇ ਨੀਂਹ ਪੱਥਰ ਤੋਂ ਡਿਪਟੀ ਮੇਅਰ ਦਾ ਨਾਂਅ ਗਾਇਬ ਨਾਂਅ ਨਾ ਲਿਖਣ ਦਾ ਮਾਮਲਾ ਬਣਿਆ ਚਰਚਾ ਦਾ ਵਿਸ਼ਾ <br/>

Ad Position 21
No active advertisement
ਅਜੀਤ ਡੈਸਕ 03-01-2026
ਜਲੰਧਰ, 2 ਜਨਵਰੀ (ਸ਼ਿਵ)- ਹੁਣ ਤੱਕ ਤਾਂ ਸ਼ਹਿਰ ਵਿਚ ਵਿਕਾਸ ਦੇ ਕੰਮਾਂ ਲਈ ਰੱਖੇ ਜਾ ਰਹੇ ਨੀਂਹ ਪੱਥਰਾਂ ਬਾਰੇ ਵਿਰੋਧੀ ਪਾਰਟੀਆਂ ਦੇ ਕੌਂਸਲਰਾਂ ਵੱਲੋਂ ਇਹ ਸ਼ਿਕਾਇਤ ਕੀਤੀ ਜਾਂਦੀ ਰਹੀ ਹੈ ਕਿ ਨੀਂਹ ਪੱਥਰਾਂ 'ਤੇ ਉਨ੍ਹਾਂ ਦੇ ਨਾਂਅ ਨਹੀਂ ਲਿਖੇ ਜਾਂਦੇ ਹਨ ਜਿਸ ਕਰਕੇ ਨਿਗਮ ਵਿਚ ਕਾਫੀ ਸਮੇਂ ਤੱਕ ਇਸ ਮਾਮਲੇ ਦੀ ਚਰਚਾ ਹੁੰਦੀ ਰਹੀ ਹੈ, ਸਗੋਂ ਨਗਰ ਨਿਗਮ ਹਾਊਸ ਦੀ ਮੀਟਿੰਗ ਵਿਚ ਵਿਰੋਧੀ ਪਾਰਟੀਆਂ ਦੇ ਕੌਂਸਲਰਾਂ ਵੱਲੋਂ ਇਸ ਤਰ੍ਹਾਂ ਦੇ ਦੋਸ਼ ਲਾਏ ਜਾਂਦੇ ਰਹੇ ਹਨ ਜਦਕਿ ਮੇਅਰ ਵਨੀਤ ਧੀਰ ਨੇ ਸਪਸ਼ਟ ਕਿਹਾ ਸੀ ਕਿ ਵਿਰੋਧੀ ਪਾਰਟੀਆਂ ਦੇ ਕੌਂਸਲਰਾਂ ਨਾਲ ਕੋਈ ਧੱਕਾ ਨਹੀਂ ਹੋਵੇਗਾ ਪਰ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਦੇ ਵਾਰਡ ਵਿਚ ਹੀ ਕਰੋੜਾਂ ਦੇ ਕੰਮ ਦਾ ਉਦਘਾਟਨ ਹੋਇਆ ਸੀ ਪਰ ਨੀਂਹ ਪੱਥਰ 'ਤੇ ਉਨ੍ਹਾਂ ਦਾ ਨਾਂਅ ਨਾ ਹੋਣ ਕਰਕੇ ਇਸ ਦੀ ਹਲਕੇ ਵਿਚ ਕਾਫੀ ਚਰਚਾ ਹੋ ਰਹੀ ਹੈ ਤੇ ਡਿਪਟੀ ਮੇਅਰ ਦੇ ਵਾਰਡ ਵਿਚ ਹੀ ਰੱਖੇ ਗਏ ਨੀਂਹ ਪੱਥਰ 'ਤੇ ਆਿਖ਼ਰ ਉਨ੍ਹਾਂ ਦਾ ਨਾਂਅ ਕਿਉਂ ਨਹੀਂ ਲਿਖਿਆ ਗਿਆ | ਇਸ ਬਾਰੇ ਨਿਗਮ ਦੇ ਅਫ਼ਸਰਾਂ 'ਤੇ ਵੀ ਨਾਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੇ ਤਿੰਨ ਹਲਕਿਆਂ ਵਿਚ ਕੌਂਸਲਰਾਂ ਦੇ ਨਾਂਅ ਲਿਖਣ ਦੀ ਜਗ੍ਹਾ ਸਮੂਹ ਕੌਂਸਲਰ ਲਿਖਵਾਇਆ ਸੀ ਪਰ ਪ੍ਰੋਟੋਕਾਲ ਮੁਤਾਬਿਕ ਡਿਪਟੀ ਮੇਅਰ ਦਾ ਨਾਂਅ ਵੀ ਲਿਖਿਆ ਜਾਣਾ ਚਾਹੀਦਾ ਸੀ | ਇਸ ਮਾਮਲੇ ਦੀ ਕਾਫੀ ਚਰਚਾ ਹੋ ਰਹੀ ਹੈ ਤੇ ਆਉਣ ਵਾਲੇ ਸਮੇਂ ਵਿਚ ਇਹ ਮਾਮਲਾ ਗਰਮਾ ਸਕਦਾ ਹੈ | ਉਂਜ ਇਸ ਮਾਮਲੇ ਬਾਰੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਤੇ ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਮਾਮਲੇ ਵਿਚ ਟਿੱਪਣੀ ਕਰਨ ਤੋਂ ਇਨਕਾਰ ਕੀਤਾ |

Ad Position 22
No active advertisement
ਪਿਛਲੀ ਖ਼ਬਰ ਵਿਅਕਤੀ ਨੇ ਆਪਣੇ ਆਪ ਨੂੰ ਅੱਗ ਲਗਾਈ, ਮੌਤ ਅਗਲੀ ਖ਼ਬਰ ਡਾ. ਰਛਪਾਲ ਸਿੰਘ ਸੰਧੂ ਨੇ ਲਾਇਲਪੁਰ ਖ਼ਾਲਸਾ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਵਜੋਂ ਅਹੁਦਾ ਸੰਭਾਲਿਆ <br/>
Ad Position 24