ਕਿਸ਼ਨਗੜ੍ਹ, 2 ਜਨਵਰੀ (ਹੁਸਨ ਲਾਲ) - ਪੰਚਾਇਤੀ ਰਾਜ ਸਪੋਰਟਸ ਕਲੱਬ ਬਿਆਸ ਪਿੰਡ ਵੱਲੋਂ 40ਵਾਂ ਸਾਲਾਨਾ ਫੁੱਟਬਾਲ (ਛਿੰਝ) ਟੂਰਨਾਮੈਂਟ 6 ਜਨਵਰੀ ਤੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਬਿਆਸ ਪਿੰਡ ਵਿਖੇ ਸਮੂਹ ਨਗਰ ਨਿਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਪ੍ਰਧਾਨ ਗੁਰਮੀਤ ਸਿੰਘ ਗੋਸ਼ਾ ਤੇ ਕੈਸ਼ੀਅਰ ਪੰਡਿਤ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ 6 ਜਨਵਰੀ ਤੋਂ 15 ਜਨਵਰੀ ਤਕ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਫੁੱਟਬਾਲ ਆਲ ਓਪਨ ਕਲੱਬ, ਫੁੱਟਬਾਲ ਓਪਨ ਪਿੰਡ ਪੱਧਰ, ਫੁੱਟਬਾਲ ਅੰਡਰ 17 ਦੀਆਂ ਟੀਮਾਂ ਵਿਚਕਾਰ ਫਸਵੇਂ ਮੁਕਾਬਲੇ ਕਰਵਾਏ ਜਾਣਗੇ | 12 ਜਨਵਰੀ ਨੂੰ 400 ਤੇ 1500 ਮੀਟਰ ਦੌੜਾਂ ਦੇ ਮੁਕਾਬਲੇ ਕਰਵਾਏ ਜਾਣਗੇ | ਇਹ ਟੂਰਨਾਮੈਂਟ ਅੰਤਰਰਾਸ਼ਟਰੀ ਮੈਰਾਥਨ ਬਜ਼ੁਰਗ ਦੌੜਾਕ ਸਵਰਗੀ ਫੌਜਾ ਸਿੰਘ ਦੀ ਯਾਦ ਨੂੰ ਸਮਰਪਿਤ ਹੋਵੇਗਾ | ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਪ੍ਰਬੰਧਕਾਂ ਨਾਲ ਕਰਨਗੇ ਤੇ ਜੇਤੂ ਟੀਮਾਂ ਨੂੰ ਯਾਦਗਾਰੀ ਟਰਾਫ਼ੀਆਂ ਤੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ |