ਜੰਡਿਆਲਾ ਮੰਜਕੀ, 2 ਜਨਵਰੀ (ਸੁਰਜੀਤ ਸਿੰਘ ਜੰਡਿਆਲਾ) - ਨੂਰਮਹਿਲ ਵਲੋਂ ਪੁਲਿਸ ਇੱਕ ਵਿਅਕਤੀ ਨੂੰ ਅਫੀਮ ਸਮੇਤ ਕਾਬੂ ਕੀਤਾ ਗਿਆ ਹੈ | ਜਾਂਚ ਅਧਿਕਾਰੀ ਸਬ-ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਦੀ ਪਹਿਚਾਣ ਕਰਨ ਕੁਮਾਰ ਉਰਫ ਗੋਲੂ ਵਾਸੀ ਮੁਹੱਲਾ ਵਿਸ਼ਵਕਰਮਾ ਨੂਰਮਹਿਲ ਵਜੋਂ ਹੋਈ ਹੈ | ਉਸ ਕੋਲੋ ਸੌ ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ | ਮੁਕੱਦਮਾ ਦਰਜ ਕਰਕੇ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |