ਜੰਡਿਆਲਾ ਮੰਜਕੀ, 2 ਜਨਵਰੀ (ਸੁਰਜੀਤ ਸਿੰਘ ਜੰਡਿਆਲਾ)- ਮਜ਼ਦੂਰ, ਮੁਲਾਜ਼ਮ, ਕਿਸਾਨ ਜਥੇਬੰਦੀਆਂ ਵੱਲੋਂ ਮੋਟਰਸਾਈਕਲ ਮਾਰਚ ਕੱਢਿਆ ਗਿਆ | ਮਾਰਚ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਬਿਜਲੀ ਸੋਧ ਬਿਲ 2025, ਸੀਡ ਬਿੱਲ, ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਰੱਦ ਤੇ ਚਿੱਪ ਵਾਲੇ ਮੀਟਰ ਲਾਉਣੇ ਬੰਦ ਕੀਤੇ ਜਾਣ | ਸਮੂਹ ਬੁਲਾਰਿਆਂ ਨੇ ਕਿਹਾ ਕਿ ਬਿਜਲੀ ਬੋਰਡ ਦੀ ਪ੍ਰਾਪਰਟੀ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਨਹੀਂ ਦਿੱਤੀ ਜਾਵੇਗੀ | ਕੇਂਦਰ ਸਰਕਾਰ ਸਾਰੇ ਸਰਕਾਰੀ ਅਦਾਰਿਆਂ ਦਾ ਭੋਗ ਪਾ ਕੇ ਹੁਣ ਮਨਰੇਗਾ ਨੂੰ ਖਤਮ ਕਰਨ ਦੇ ਰਾਹ ਤੁਰ ਪਈ ਹੈ ਜੋ ਹਰਗਿਜ਼ ਨਹੀਂ ਹੋਣ ਦਿੱਤਾ ਜਾਵੇਗਾ | ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਪਾਸ ਦਿਹਾੜੀ ਨੋਟੀਫਿਕੇਸ਼ਨ ਰੱਦ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲੌਦ ਨੂੰ ਜਲਦ ਰਿਹਾਅ ਕੀਤਾ ਜਾਵੇ | ਮਾਰਚ ਦੀ ਅਗਵਾਈ ਸੰਤੋਖ ਸਿੰਘ ਸੰਧੂ, ਸੁਰਜੀਤ ਸਮਰਾ, ਮੱਖਣ ਕੰਦੋਲਾ, ਸੁਰਿੰਦਰ ਕੰਦੋਲਾ, ਗੁਰਨਾਮ ਤੱਗੜ, ਹੰਸ ਰਾਜ ਪੱਬਵਾਂ, ਚੰਨਣ ਸਿੰਘ ਬੁੱਟਰ, ਅਜੀਤ ਸਿੰਘ ਸਮਰਾ, ਜਸਵਿੰਦਰ ਹਰਦੋ ਫਰਾਲਾ, ਸੀਤਲ ਅਨਜਲ, ਸੇਵਾ ਰਵਿਦਾਸਪੁਰਾ, ਸਤਨਾਮ ਸੱਤਾ, ਸੋਮ ਸੁੰਨੜ ਕਲਾਂ, ਤਰਲੋਚਨ ਸਿੰਘ, ਦਰਸ਼ਨ ਪਾਲ ਬੰਡਾਲਾ ਆਦਿ ਨੇ ਕੀਤੀ |