26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

'ਦਾਸਤਾਂ-ਏ-ਵਾਰਡਬੰਦੀ' ਲੋਹੀਆਂ ਖਾਸ

Ad Position 21
No active advertisement
ਅਜੀਤ ਡੈਸਕ 03-01-2026
ਲੋਹੀਆਂ ਖਾਸ, 2 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਜਲਦੀ ਬਿਗਲ ਵੱਜੇਗਾ | ਲੋਹੀਆਂ ਦੇ ਚੋਣ ਪਿੜ ਦਾ ਨਕਸ਼ੇ ਰੂਪੀ ਵੇਹੜਾ ਵੀ ਤਿਆਰ ਹੋ ਚੁੱਕਾ ਹੈ | ਲੰਘੇ 30 ਕੁ ਸਾਲ ਪਹਿਲਾਂ ਹੋਂਦ 'ਚ ਆਈ ਨਗਰ ਪੰਚਾਇਤ ਦਾ ਹੁਣ ਤੱਕ ਦਾ ਇਤਿਹਾਸ ਇਹ ਹੈ ਕਿ ਜਿਹੜੀ ਵੀ ਪਾਰਟੀ ਦੀ ਸਰਕਾਰ ਰਹੀ ਹੈ, ਉਸ ਵੱਲੋਂ ਇਸ ਚੋਣ ਪਿੜ ਨੂੰ ਜੇਤੂ ਪਿੜ ਬਣਾਉਣ ਲਈ ਅਤੇ ਨਗਰ ਪੰਚਾਇਤ ਦੇ ਹਾਊਸ 'ਤੇ ਆਪਣਾ ਕਬਜ਼ਾ ਕਰਨ ਲਈ ਹਰ ਹਰਬਾ ਵਰਤਿਆ ਜਾਂਦਾ ਹੈ | ਸਾਰੀਆਂ ਸਰਕਾਰਾਂ ਦੇ ਸਥਾਨਕ ਆਗੂਆਂ ਵੱਲੋਂ ਉਪਰਲਿਆਂ ਦੇ ਆਸ਼ੀਰਵਾਦ ਨਾਲ ਵੋਟਾਂ ਬਣਾਉਣ ਦੇ ਮੁੱਢਲੇ ਕੰਮ ਨਾਲੋਂ, ਵਾਰਡ ਬੰਦੀ ਦੇ ਨਕਸ਼ੇ 'ਚ ਵੋਟਰਾਂ ਨੂੰ ਏਧਰੋਂ ਓਧਰ ਕਰਨਾ ਹੀ ਜ਼ਰੂਰੀ ਸਮਝਿਆ ਜਾਂਦਾ ਹੈ | ਇਥੇ ਪਹਿਲਾਂ ਤੱਕੜੀ ਵਾਲਿਆਂ ਨੇ ਆਪਣੇ ਹਿਸਾਬ ਨਾਲ ਹਰ ਵਾਰਡ ਦੇ ਵੋਟਰਾਂ ਦੇ ਤਵਾਜਨ ਨੂੰ ਤੋਲਿਆ ਸੀ ਤੇ ਜਿੱਤ ਪ੍ਰਾਪਤ ਕੀਤੀ, ਇਸੇ ਤਰ੍ਹਾਂ ਆਪਣੀ ਸਰਕਾਰ ਆਉਣ 'ਤੇ ਹੱਥ ਵਾਲਿਆਂ ਨੇ ਵੀ ਵਾਰਡਾਂ 'ਚ ਨਵੀਂ ਵਾਰਡਬੰਦੀ ਕਰਕੇ 25 ਕੁ ਸਾਲਾਂ 'ਚ ਪਹਿਲੀ ਵਾਰ ਪਿੱਛਲੇ ਹਾਊਸ 'ਚ ਦੋ ਤਿਹਾਈ ਬਹੁਮਤ ਹਾਸਲ ਕੀਤਾ ਸੀ | ਹੁਣ ਵਾਰੀ ਸੀ ਬਦਲਾਅ ਵਾਲਿਆਂ ਦੀ ਪਰ ਚੱਲੇ ਉਹ ਵੀ ਏਸੇ ਹੀ ਲੀਹ 'ਤੇ ਹਨ ਜਿਸ ਦਾ ਨਤੀਜਾ ਇਹ ਹੈ ਕਿ ਹਰ ਵਾਰ ਵਾਰਡ ਨੰਬਰ ਬਦਲ ਜਾਣ ਤੋਂ ਬਾਅਦ ਆਧਾਰ ਕਾਰਡ 'ਤੇ ਵਾਰਡ ਨੰਬਰ ਦਾ ਬਦਲਾਅ ਲਿਆਉਣ ਤੋਂ ਔਖੇ ਵੋਟਰਾਂ ਨੂੰ ਹੁਣ ਨਵੇਂ ਵਾਰਡਾਂ ਬਾਰੇ ਵੀ ਕੇਵਲ ਇਸੇ ਗੱਲ ਤੋਂ ਹੀ ਅੰਦਾਜਾ ਲੱਗ ਜਾਵੇਗਾ ਕਿ ਵਾਰਡ ਨੰਬਰ 2, ਹੁਣ ਵਾਰਡ ਨੰਬਰ 1 ਨਾਲ ਜਾਣਿਆ ਜਾਵੇਗਾ ਤੇ ਇਥੋਂ ਵਾਰਡ ਆਰੰਭ ਕੀਤੇ ਗਏ ਹਨ, ਆਖੀਰ ਕੀਤੀ ਹੈ ਪਹਿਲੇ ਨੰਬਰ ਵਾਲੇ ਵਾਰਡ 1 'ਤੇ, ਜੋ ਕਦੇ ਵੀ ਨਾ ਬਦਲਿਆ ਗਿਆ ਸੀ, ਉਹ ਵੀ ਬਦਲਕੇ ਐਤਕਾਂ 13 ਨੰਬਰ ਵਾਰਡ ਅਖਵਾਏਗਾ | ਇਸੇ ਤਰ੍ਹਾਂ ਬਾਕੀ ਦੇ ਵਾਰਡ ਨੰਬਰ 3 ਤੋਂ ਲੈ ਕੇ 12 ਤੱਕ ਕਿਹੜਾ ਵੋਟਰ ਕਿਹੜੇ ਵਾਰਡ 'ਚ ਹੈ, ਬਾਰੇ ਤਾਂ ਉਮੀਦਵਾਰ ਹੀ ਆਪਣੇ ਵੋਟਰ ਨੂੰ ਲੱਭ ਸਕਣਗੇ | ਉਂਝ ਨਕਸ਼ੇ ਤੇ ਨੋਟੀਫਿਕੇਸ਼ਨ 'ਤੇ ਝਾਤੀ ਮਾਰੀਏ ਤਾਂ ਵਾਰਡਬੰਦੀ 'ਚ ਵਾਰਡ ਨੰਬਰ 1 (ਐੱਸ.ਸੀ. ਔਰਤ), ਵਾਰਡ ਨੰਬਰ 2 (ਜਨਰਲ), ਵਾਰਡ ਨੰਬਰ 3 (ਐੱਸ.ਸੀ. ਔਰਤ), ਵਾਰਡ ਨੰਬਰ 4 (ਐੱਸ.ਸੀ.), ਵਾਰਡ ਨੰਬਰ 5 (ਜਨਰਲ ਔਰਤ), ਵਾਰਡ ਨੰਬਰ 6 (ਜਨਰਲ), ਵਾਰਡ ਨੰਬਰ 7 (ਜਨਰਲ ਔਰਤ), ਵਾਰਡ ਨੰਬਰ 8 (ਜਨਰਲ), ਵਾਰਡ ਨੰਬਰ 9 (ਔਰਤ), ਵਾਰਡ ਨੰਬਰ 10 (ਜਨਰਲ), ਵਾਰਡ ਨੰਬਰ 11 (ਐੱਸ.ਸੀ.), ਵਾਰਡ ਨੰਬਰ 12 (ਜਨਰਲ ਔਰਤ), ਵਾਰਡ ਨੰਬਰ 13 (ਬੀ.ਸੀ.) ਲਈ ਰਾਖਵੇਂ ਰੱਖੇ ਗਏ ਹਨ | ਆਉਣ ਵਾਲੀਆਂ ਇਨ੍ਹਾਂ ਚੋਣਾਂ ਲਈ ਕੋਈ ਉਮੀਦਵਾਰ ਤਿਆਰ ਹੋਵੇ ਜਾਂ ਨਾਂ, ਪਰ ਵੋਟਰ ਆਪਣੇ ਆਧਾਰ ਕਾਰਡ 'ਤੇ ਵਾਰਡ ਬਦਲਾਉਣ ਲਈ ਇੱਕ ਵਾਰ ਫਿਰ ਤਿਆਰ ਜ਼ਰੂਰ ਹੋ ਜਾਵੇ |
Ad Position 22
No active advertisement
ਪਿਛਲੀ ਖ਼ਬਰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ 24 ਨੂੰ ਦਿੜ੍ਹਬਾ ਵਿਖੇ ਸੂਬਾ ਪੱਧਰੀ ਰੈਲੀ ਦਾ ਐਲਾਨ <br/> ਅਗਲੀ ਖ਼ਬਰ ਮਜ਼ਦੂਰ, ਮੁਲਾਜ਼ਮ, ਕਿਸਾਨ ਜਥੇਬੰਦੀਆਂ ਵਲੋਂ ਮੋਟਰਸਾਈਕਲ ਮਾਰਚ <br/>
Ad Position 24