ਜਲੰਧਰ, 3 ਜਨਵਰੀ (ਸ਼ਿਵ)- ਇਕਹਿਰੀ ਪੁਲੀ ਵਿਚ ਬਰਸਾਤਾਂ ਦਾ ਪਾਣੀ ਭਰਨ ਤੇ ਉਸ ਦੇ ਕਈ ਦਿਨ ਤੱਕ ਨਾ ਨਿਕਲਣ ਤੋਂ ਨਾਰਾਜ਼ ਕਿਸ਼ਨ ਲਾਲ ਸ਼ਰਮਾ ਦੀ ਅਗਵਾਈ ਵਿਚ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਲੋਕਾਂ ਦਾ ਕਹਿਣਾ ਸੀ ਕਿ ਇਕਹਿਰੀ ਪੁਲੀ ਦੀ ਸਮੱਸਿਆ ਖ਼ਤਮ ਕਰਨੀ ਚਾਹੀਦੀ ਹੈ | ਜਦੋਂ ਇਸ ਵਿਚ ਪਾਣੀ ਖੜ੍ਹਾ ਹੋਵੇ ਤਾਂ ਮੋਟਰ ਚਲਾ ਕੇ ਇਸ ਨੂੰ ਖ਼ਾਲੀ ਕਰਨਾ ਚਾਹੀਦਾ ਹੈ ਕਿਉਂਕਿ ਇਸ ਜਗ੍ਹਾ 'ਤੇ ਪਾਣੀ ਭਰਨ ਨਾਲ ਲੋਕਾਂ ਦਾ ਪੁਰਾਣੇ ਸ਼ਹਿਰ ਨਾਲ ਸੰਪਰਕ ਟੁੱਟ ਜਾਂਦਾ ਹੈ ਤੇ ਫਿਰ ਦਮੋਰੀਆ ਪੁਲ ਵਾਲੇ ਪਾਸੇ ਭੀੜ ਵਧ ਜਾਂਦੀ ਹੈ | ਉਂਜ ਪ੍ਰਦਰਸ਼ਨ ਤੋਂ ਬਾਅਦ ਇਕਹਿਰੀ ਪੁਲੀ ਤੋਂ ਪਾਣੀ ਨਿਕਲ ਗਿਆ |