11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

-ਅੰਤਰ ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ- ਜਲੰਧਰ ਕੁਆਰਟਰ ਫਾਈਨਲ 'ਚ, ਅਰਵ ਗੌਰੀ ਤੇ ਬਵਨੀਤ ਸਿੰਘ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 04-01-2026
ਜਲੰਧਰ, 3 ਜਨਵਰੀ (ਡਾ.ਜਤਿੰਦਰ ਸਾਬੀ)- ਸਥਾਨਕ ਸੇਂਟ ਸੋਲਜਰ ਕੈਂਪਸ ਵਿਖੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਅੰਡਰ 14 ਸਾਲ ਅੰਤਰ ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਜਲੰਧਰ ਦੀ ਟੀਮ ਦਾਖਲ ਹੋ ਗਈ ਹੈ | ਜਲੰਧਰ ਦੀ ਟੀਮ ਨੇ ਤਰਨਤਾਰਨ ਨੂੰ ਹਰਾ ਕੇ ਇਹ ਪ੍ਰਾਪਤੀ ਕੀਤੀ | ਜੇ.ਡੀ.ਸੀ.ਏ. ਦੇ ਸਕੱਤਰ ਅਰਮਿੰਦਰ ਸਿੰਘ ਨੇ ਦੱਸਿਆ ਕਿ ਮੈਚ ਸੰਘਣੀ ਧੁੰਦ ਦੇ ਕਰਕੇ 31-31 ਓਵਰਾਂ ਦਾ ਖੇਡਿਆ ਗਿਆ ਤੇ ਜਲੰਧਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ 4 ਵਿਕਟਾਂ ਗੁਆ ਕੇ 200 ਦੌੜਾਂ ਬਣਾਈਆਂ | ਇਸ 'ਚ ਅਰਵ ਗੌਰੀ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਅਜੇਤੂ ਸੈਂਕੜਾ ਬਣਾਇਆ ਤੇ ਵਿਰੋਧੀ ਟੀਮ ਤਰਨਤਾਰਨ ਨੇ ਆਪਣੇ 201 ਦੇ ਟੀਚੇ ਦਾ ਪਿੱਛਾ ਕਰਦੇ ਹੋਏ ਜਲੰਧਰ ਦੇ ਗੇਂਦਬਾਜ਼ਾਂ ਅੱਗੇ ਨਹੀਂ ਟਿਕ ਸਕੀ ਤੇ ਜਲੰਧਰ ਦੇ ਬਵਨੀਤ ਸਿੰਘ ਨੇ ਸਿਰਫ 9 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ ਤੇ ਕਿਸ਼੍ਰਵ ਨੇ ਚੰਗੀ ਗੇਂਦਬਾਜ਼ੀ ਕਰ ਕੇ 2 ਵਿਕਟਾਂ ਹਾਸਲ ਕੀਤੀਆਂ | ਜਲੰਧਰ ਦੀ ਇਸ ਜਿੱਤ 'ਤੇ ਜੇ.ਡੀ.ਸੀ.ਏ. ਦੇ ਸੰਯੁਕਤ ਸਕੱਤਰ ਸੰਜੀਵ ਅੰਗਰੀਸ਼, ਚੋਣਕਰਤਾ ਵਿਵੇਕ ਮਹਾਜਨ, ਲਲਿਤ ਕਪੂਰ, ਸੀ.ਪੀ.ਓ. ਅਮਨਜੋਤ ਸਿੰਘ ਨੇ ਵਧਾਈ ਦਿੱਤੀ ਤੇ ਕੁਆਰਟਰ ਫਾਈਨਲ 'ਚ ਪੁੱਜਣ ਤੇ ਕੋਚ ਅਜੇ ਕੁਮਾਰ ਸਮੇਤ ਪੂਰੀ ਟੀਮ ਦੀ ਹੌਂਸਲਾ ਅਫਜ਼ਾਈ ਕੀਤੀ |

Ad Position 22
No active advertisement
ਪਿਛਲੀ ਖ਼ਬਰ ਡਰਾਈਵਿੰਗ ਟਰੈਕ 'ਤੇ ਲੱਗਾ ਤਾਲਾ, ਕੰਮ ਕਰਵਾਉਣ ਆਏ ਲੋਕ ਹੋਏ ਪੇ੍ਰਸ਼ਾਨ <br/> ਅਗਲੀ ਖ਼ਬਰ ਇਕਹਿਰੀ ਪੁਲੀ 'ਚ ਪਾਣੀ ਭਰਨ ਨੂੰ ਲੈ ਕੇ ਪ੍ਰਦਰਸ਼ਨ <br/>
Ad Position 24