11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਡਰਾਈਵਿੰਗ ਟਰੈਕ 'ਤੇ ਲੱਗਾ ਤਾਲਾ, ਕੰਮ ਕਰਵਾਉਣ ਆਏ ਲੋਕ ਹੋਏ ਪੇ੍ਰਸ਼ਾਨ <br/>

Ad Position 21
No active advertisement
ਡਰਾਈਵਿੰਗ ਟਰੈਕ ਨੂੰ ਤਾਲਾ ਲੱਗਾ ਹੋਣ ਕਾਰਨ ਪ੍ਰੇਸ਼ਾਨ ਖੜ੍ਹੇ ਲੋਕ | ਤਸਵੀਰ: ਜੀ. ਪੀ. ਸਿੰਘ <br/> 04-01-2026
ਜਲੰਧਰ, 3 ਜਨਵਰੀ (ਸ਼ਿਵ)- ਡਰਾਈਵਿੰਗ ਟਰੈਕ 'ਤੇ ਅੱਜ ਲੋਕਾਂ ਨੂੰ ਉਸ ਵੇਲੇ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਪੱਕੇ ਡਰਾਈਵਿੰਗ ਲਾਇਸੈਂਸਾਂ ਅਤੇ ਰੀਨਿਊਵਲ ਦੇ ਕੇਸਾਂ ਲਈ ਲੋਕ ਫ਼ੀਸ ਭਰ ਕੇ ਅਪੁਆਇੰਟਮੈਂਟ (ਪੇਸ਼ਗੀ ਸਮਾਂ) ਲੈ ਕੇ ਆਏ ਸਨ ਪਰ ਜਦੋਂ ਉਹ ਟਰੈਕ 'ਤੇ ਪੱੁਜੇ ਤਾਂ ਉਸ ਵੇਲੇ ਤਾਲਾ ਲੱਗਾ ਸੀ ਜਿਸ ਕਰ ਕੇ ਦੂਰੋਂ-ਦੂਰੋਂ ਆਏ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ | ਚੰਡੀਗੜ੍ਹ ਤੋਂ ਹੀ ਦਫਤਰ ਵੱਲੋਂ ਛੁੱਟੀ ਹੋਣ ਦੇ ਬਾਵਜੂਦ ਕੰਮ ਲਈ ਅਪੁਆਇੰਟਮੈਂਟ ਦਾ ਸਲਾਟ ਖੋਲਿ੍ਹਆ ਗਿਆ ਸੀ | ਕਈ ਲੋਕਾਂ ਨੇ ਕੰਮ ਕਰਵਾਉਣ ਲਈ ਸਨਿੱਚਰਵਾਰ ਦਾ ਸਮਾਂ ਬੁੱਕ ਕਰਵਾ ਲਿਆ ਪਰ ਲੋਕ ਸਵੇਰੇ ਕਾਫੀ ਪ੍ਰੇਸ਼ਾਨ ਹੋਏ ਕਿਉਂਕਿ ਟਰੈਕ 'ਤੇ ਤਾਲਾ ਲੱਗਾ ਮਿਲਿਆ | ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਕੰਮ ਕਰਵਾਉਣ ਲਈ ਫ਼ੀਸ ਭਰ ਕੇ ਸਮਾਂ ਲਿਆ ਸੀ ਪਰ ਜਦੋਂ ਉਹ ਟਰੈਕ 'ਤੇ ਆਏ ਤਾਂ ਉਹ ਹੈਰਾਨ ਸੀ ਕਿ ਟਰੈਕ 'ਤੋ ਕਈ ਕਰਮਚਾਰੀ ਨਹੀਂ ਸੀ ਤਾਂ ਤਾਲਾ ਲੱਗਾ ਹੋਇਆ ਸੀ | ਜੇਕਰ ਸਨਿੱਚਰਵਾਰ ਨੂੰ ਕੰਮ ਨਹੀਂ ਕੀਤਾ ਜਾਣਾ ਸੀ ਤਾਂ ਛੁੱਟੀ ਵਾਲੇ ਦਿਨ ਲੋਕਾਂ ਤੋਂ ਫ਼ੀਸਾਂ ਲੈ ਕੇ ਸਮਾਂ ਕਿਉਂ ਦਿੱਤਾ ਗਿਆ | ਕੁਲਦੀਪ ਕੁਮਾਰ ਦਾ ਕਹਿਣਾ ਸੀ ਕਿ ਹੁਣ ਡਰਾਈਵਿੰਗ ਟਰੈਕ 'ਤੇ ਕੰਮ ਕਰਵਾਉਣ ਲਈ ਉਨਾਂ ਦੁਬਾਰਾ ਫ਼ੀਸ ਭਰ ਕੇ ਸਮਾਂ ਲੈਣਾ ਪਏਗਾ | ਕਈ ਲੋਕ ਤਾਂ ਇਸ ਕਹਿਰ ਦੀ ਠੰਢ 'ਚ ਆਉਣ ਤੇ ਅੱਗੇ ਤੋਂ ਕੰਮ ਨਾ ਹੋਣ ਕਰਕੇ ਕਾਫੀ ਰੋਸ ਵਿਚ ਸੀ ਕਿ ਉਹ ਆਪਣੇ ਕੰਮ ਦਾ ਸਮਾਂ ਕੱਢ ਕੇ ਆਏ ਹਨ ਤਾਂ ਅੱਗੇ ਤੋਂ ਟਰੈਕ ਨੂੰ ਤਾਲਾ ਮਾਰਿਆ ਗਿਆ ਸੀ | ਉਂਜ ਟਰੈਕ 'ਤੇ ਪਹਿਲਾਂ ਵੀ ਕਈ ਲੋਕ ਪੇ੍ਰਸ਼ਾਨ ਹੁੰਦੇ ਰਹੇ ਹਨ ਕਿਉਂਕਿ ਟਰੈਕ ਦਾ ਕਈ ਵਾਰ ਸਰਵਰ ਖ਼ਰਾਬ ਹੋਣ ਜਾਂ ਸਰਵਰ ਦੀ ਗਤੀ ਕਾਫੀ ਧੀਮੀ ਹੋਣ ਕਾਰਨ ਲੋਕਾਂ ਦਾ ਕੰਮ ਪ੍ਰਭਾਵਿਤ ਹੁੰਦੇ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਲੁੱਟਾਂ ਖੋਹਾਂ ਤੇ ਚੋਰੀਆਂ ਕਰਨ ਵਾਲੇ ਗਰੋਹ ਦੇ 4 ਮੈਂਬਰ ਗਿ੍ਫ਼ਤਾਰ <br/> ਅਗਲੀ ਖ਼ਬਰ -ਅੰਤਰ ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ- ਜਲੰਧਰ ਕੁਆਰਟਰ ਫਾਈਨਲ 'ਚ, ਅਰਵ ਗੌਰੀ ਤੇ ਬਵਨੀਤ ਸਿੰਘ ਨੇ ਕੀਤਾ ਸ਼ਾਨਦਾਰ ਪ੍ਰਦ...
Ad Position 24