11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਪੁਲਿਸ ਵਲੋਂ ਲੁੱਟਾਂ ਖੋਹਾਂ ਤੇ ਚੋਰੀਆਂ ਕਰਨ ਵਾਲੇ ਗਰੋਹ ਦੇ 4 ਮੈਂਬਰ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 04-01-2026
ਗੁਰਾਇਆ, 3 ਜਨਵਰੀ (ਬਲਵਿੰਦਰ ਸਿੰਘ)- ਸਥਾਨਕ ਪੁਲਿਸ ਨੇ ਲੁੱਟਾਂ ਖੋਹਾਂ ਤੇ ਚੋਰੀਆਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ 4 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਕਾਮਯਾਬੀ ਹਾਸਲ ਕੀਤੀ ਹੈ | ਭਾਰਤ ਮਸੀਹ ਡੀ.ਐੱਸ.ਪੀ. ਫਿਲੌਰ ਨੇ ਦੱਸਿਆ ਕਿ 4 ਨਵੰਬਰ 2025 ਨੂੰ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਐੱਸ.ਐੱਚ.ਓ., ਏ.ਐੱਸ.ਆਈ. ਜੰਗ ਬਹਾਦਰ ਚੌਂਕੀ ਇੰਚਾਰਜ ਦੁਸਾਂਝ ਕਲ੍ਹਾਂ, ਬੱਸ ਅੱਡਾ ਦੁਸਾਂਝ ਕਲ੍ਹਾਂ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਇਸ਼ਵਿੰਦਰ ਉਰਫ਼ ਬਾਬਾ ਪੁੱਤਰ ਪਰਮਜੀਤ ਵਾਸੀ ਉੱਚਾ, ਅਮਨ ਪੁੱਤਰ ਕਰਨੈਲ ਸਿੰਘ ਵਾਸੀ ਜੇਠਪੁਰ, ਗੁਰਵਿੰਦਰ ਸਿੰਘ ਉਰਫ਼ ਸੁੱਚਾ ਗਿੰਦੂ ਪੁੱਤਰ ਹਰਮੇਸ਼ ਲਾਲ ਵਾਸੀ ਨਸੀਰਾਬਾਦ, ਅਭੀ ਵਾਸੀ ਜੰਡਿਆਲਾ ਜੋ ਸਾਰੇ ਜਾਣੇ ਰਲ ਕੇ ਰਾਤ ਸਮੇਂ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਚੋਰੀਆਂ ਤੇ ਲੁੱਟਾਂ ਖੋਹਾਂ ਕਰਦੇ ਹਨ | ਇਹਨਾਂ ਨੇ ਰਲ ਕੇ ਕੁੱਝ ਦਿਨ ਪਹਿਲਾ ਰਾਤ ਸਮੇਂ ਦੁਸਾਂਝ ਕਲ੍ਹਾਂ ਦੇ ਏਰੀਆ ਵਿਚੋਂ ਟਰੈਕਟਰ ਮਾਰਕਾ ਫੋਰਡ ਰੰਗ ਨੀਲਾ, ਸ਼ਰਾਬ ਠੇਕਾ ਦੁਸਾਂਝ ਕਲ੍ਹਾਂ ਤੇ ਹਥਿਆਰਾਂ ਨਾਲ ਲੈਸ ਹੋ ਕੇ ਭੰਨ ਤੋੜ ਕੀਤੀ ਅਤੇ ਕਰਿੰਦੇ ਦੀ ਕੁੱਟਮਾਰ ਕਰਕੇ ਜਾਂਦੇ ਸਮੇਂ ਕੀਮਤੀ ਸ਼ਰਾਬ ਚੋਰੀ ਕਰਕੇ ਲੈ ਗਏ ਤੇ ਸੁਨਿਆਰੇ ਦੀ ਦੁਕਾਨ ਪਿੰਡ ਦੁਸਾਂਝ ਕਲ੍ਹਾਂ ਨੂੰ ਨਿਸ਼ਾਨਾ ਬਣਾਇਆ ਹੈ | ਇਹਨਾਂ ਨੇ ਅੱਗੇ ਚੋਰੀ ਕੀਤਾ ਹੋਇਆ ਟਰੈਕਟਰ ਹਰਮਨ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਨਸੀਰਾਬਾਦ ਤੇ ਮਨਸਿਮਰਨਜੀਤ ਸਿੰਘ ਉਰਫ਼ ਸਿੰਮਾ ਪੁੱਤਰ ਮਲਕੀਤ ਸਿੰਘ ਵਾਸੀ ਨਸੀਰਾਬਾਦ ਕੋਲ ਲੁਕਾ ਕੇ ਰੱਖਿਆ ਹੈ ਜਿਸ 'ਤੇ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਹਰਮਨ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਨਸੀਰਾਬਾਦ ਤੇ ਮਨ ਸਿਮਰਨਜੀਤ ਸਿੰਘ ਉਰਫ਼ ਸਿੰਮਾ ਪੁੱਤਰ ਮਲਕੀਤ ਸਿੰਘ ਵਾਸੀ ਨਸੀਰਾਬਾਦ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਉਨ੍ਹਾਂ ਕੋਲੋਂ ਚੋਰੀ ਕੀਤਾ ਹੋਇਆ ਟਰੈਕਟਰ ਅਤੇ ਇੱਕ ਮਾਰੂਤੀ ਗੱਡੀ ਬਰਾਮਦ ਕੀਤੀ ਗਈ ਸੀ | ਪੁਲਿਸ ਨੇ ਇੰਸਵਿੰਦਰ ਪੁੱਤਰ ਪਰਮਜੀਤ ਸਿੰਘ ਵਾਸੀ ਉਚਾ ਤੇ ਅਮਨ ਪੁੱਤਰ ਕਰਨੈਲ ਸਿੰਘ ਵਾਸੀ ਜੇਠਪੁਰ ਤੇ ਅਭੈ ਸਿੰਧੂ ਪੁੱਤਰ ਸੁਦੇਸ਼ ਕੁਮਾਰ ਵਾਸੀ ਜੰਡਿਆਲਾ ਤੇ ਸੰਦੀਪ ਕੁਮਾਰ ਉਰਫ਼ ਸੀਪਾ ਪੁੱਤਰ ਦੁਨੀ ਚੰਦ ਵਾਸੀ ਖ਼ਾਨਪੁਰ ਨੂੰ ਕੇਂਦਰੀ ਜੇਲ੍ਹ ਲੁਧਿਆਣਾ ਤੋਂ ਪੋ੍ਰਟੈਕਸ਼ਨ ਵਾਰੰਟ 'ਤੇ ਲਿਆ ਕੇ ਰਿਮਾਂਡ ਹਾਸਲ ਕੀਤਾ ਗਿਆ | ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆਂ ਕਿ ਇਹਨਾਂ ਸਾਰਿਆ ਨੇ ਰਲ ਕੇ ਕੁੱਝ ਦਿਨ ਪਹਿਲਾ ਦੁਸਾਂਝ ਕਲ੍ਹਾਂ ਦੇ ਇਲਾਕੇ ਵਿਚੋਂ ਇੱਕ ਮਾਰੂਤੀ ਗੱਡੀ ਚੋਰੀ ਕੀਤੀ ਸੀ ਤੇ ਫਿਰ ਪਿੰਡ ਦੁਸਾਂਝ ਕਲ੍ਹਾਂ ਵਿਖੇ ਸ਼ਰਾਬ ਦੇ ਠੇਕੇ 'ਤੇ ਹਥਿਆਰਾਂ ਨਾਲ ਲੈਸ ਹੋ ਕੇ ਭੰਨਤੋੜ ਕੀਤੀ ਤੇ ਕਰਿੰਦੇ ਦੀ ਕੁੱਟਮਾਰ ਕਰਕੇ ਜਾਂਦੇ ਸਮੇਂ ਕੀਮਤੀ ਸ਼ਰਾਬ ਚੋਰੀ ਕੀਤੀ ਸੀ | ਉਸ ਤੋਂ ਬਾਅਦ ਇਹਨਾਂ ਨੇ ਰਲ ਕੇ ਪਿੰਡ ਮੰਢਾਲੀ ਵਿਖੇ ਧਰਮਿੰਦਰ ਸਿੰਘ ਲੰਬੜਦਾਰ ਦੇ ਘਰ 'ਤੇ ਹਮਲਾ ਕਰਕੇ ਉਸ 'ਤੇ ਗੋਲੀਆਂ ਚਲਾਈਆ ਸੀ ਤੇ ਫਿਰ ਇਹਨਾਂ ਨੇ ਫਗਵਾੜੇ ਵਾਲੀਆ ਪੰਪ 'ਤੇ ਵੀ ਗੋਲੀਆਂ ਚਲਾ ਕੇ ਲੁੱਟ ਖੋਹ ਕੀਤੀ ਸੀ | ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਇੰਸਵਿੰਦਰ ਕੋਲ ਪੁੱਤਰ ਪਰਮਜੀਤ ਸਿੰਘ ਵਾਸੀ ਉਚਾ, ਅਮਨ ਪੁੱਤਰ ਕਰਨੈਲ ਸਿੰਘ ਵਾਸੀ ਜੇਠਪੁਰ, ਅਭੈ ਸਿੰਧੂ ਉਰਫ਼ ਅਭੀ ਪੁੱਤਰ ਸੁਦੇਸ਼ ਕੁਮਾਰ ਵਾਸੀ ਜੰਡਿਆਲਾ ਤੇ ਸੰਦੀਪ ਕੁਮਾਰ ਉਰਫ਼ ਸੀਪਾ ਪੁੱਤਰ ਦੁਨੀ ਚੰਦ ਵਾਸੀ ਖ਼ਾਨਪੁਰ ਤੋਂ ਹੋਰ ਪੁੱਛਗਿੱਛ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਵਲੋਂ ਗੋਦ ਲਈਆਂ ਸੜਕਾਂ ਦੇ ਸੁਚੱਜੇ ਰੱਖ-ਰਖਾਅ ਲਈ ਕੀਤੇ ਜਾ ਰਹੇ ਯਤਨਾਂ ਦੀ ਕੀਤੀ ਸਮੀਖ... ਅਗਲੀ ਖ਼ਬਰ ਡਰਾਈਵਿੰਗ ਟਰੈਕ 'ਤੇ ਲੱਗਾ ਤਾਲਾ, ਕੰਮ ਕਰਵਾਉਣ ਆਏ ਲੋਕ ਹੋਏ ਪੇ੍ਰਸ਼ਾਨ <br/>
Ad Position 24