11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਸੇਂਟ ਸੋਲਜਰ ਗਰੁੱਪ ਨੇ 6400 ਤੋਂ ਵੱਧ ਦਾਖ਼ਲਿਆਂ ਦਾ ਰਚਿਆ ਇਤਿਹਾਸ <br/>

Ad Position 21
No active advertisement
ਅਜੀਤ ਡੈਸਕ 04-01-2026
ਜਲੰਧਰ, 3 ਜਨਵਰੀ (ਪਵਨ ਖਰਬੰਦਾ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਖੇਤਰ ਵਿਚ ਸਭ ਤੋਂ ਵੱਧ ਦਾਖ਼ਲੇ ਦਰਜ ਕਰਵਾ ਕੇ ਉੱਚ ਸਿੱਖਿਆ ਦੇ ਖੇਤਰ ਵਿਚ ਨਵਾਂ ਇਤਿਹਾਸ ਰਚਿਆ ਹੈ | ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਨੇ ਦੱਸਿਆ ਕਿ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀ ਸਥਾਪਨਾ ਤੋਂ ਲੈ ਕੇ ਇਸ ਸਾਲ ਅਸੀ ਵੱਖ-ਵੱਖ ਕਾਲਜਾਂ ਵਿੱਚ ਵੱਖ-ਵੱਖ ਕੋਰਸਾਂ ਦੇ ਨਾਲ 6400 ਤੋਂ ਵੱਧ ਦਾਖ਼ਲਿਆਂ ਦਾ ਰਿਕਾਰਡ ਬਣਾਇਆ ਹੈ | ਇਸ ਸਾਲ ਸਾਡੇ ਕੋਲ ਪਿਛਲੇ ਅਕਾਦਮਿਕ ਸਾਲ ਨਾਲੋਂ 400 ਵੱਧ ਦਾਖ਼ਲੇ ਹਨ | ਮੀਡੀਆ ਨਾਲ ਗੱਲ ਕਰਦੇ ਹੋਏ ਵਾਈਸ ਚੇਅਰਪਰਸਨ ਸ੍ਰੀਮਤੀ ਸੰਗੀਤਾ ਚੋਪੜਾ ਨੇ ਕਿਹਾ ਕਿ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਕੋਲ ਹਮੇਸ਼ਾ ਹੀ ਰਿਕਾਰਡ ਤੋੜਨ ਦੀ ਵਿਰਾਸਤ ਰਹੀ ਹੈ ਤੇ ਇਸ ਸਾਲ ਅਸੀਂ ਅਕਾਦਮਿਕ ਸਾਲ 2025-26 ਲਈ ਸਭ ਤੋਂ ਵੱਧ ਦਾਖ਼ਲਿਆਂ ਦਾ ਆਪਣਾ ਹੀ ਰਿਕਾਰਡ ਤੋੜਿਆ ਹੈ |

Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਨੂੰ ਟਿਕਟਾਂ ਦੇਣ ਦਾ ਫੈਸਲਾ ਸ਼ਲਾਘਾਯੋਗ-ਭੱਲਾ <br/> ਅਗਲੀ ਖ਼ਬਰ 29ਵੀਂ ਜੂਨੀਅਰ ਨੈਸ਼ਨਲ ਸਪਕਟਕਰਾ ਚੈਂਪੀਅਨਸ਼ਿਪ ਸਮਾਪਤ <br/>
Ad Position 24