ਜਲੰਧਰ, 3 ਜਨਵਰੀ (ਸ਼ਿਵ)- ਆਬਕਾਰੀ ਵਿਭਾਗ ਦੇ ਜਲੰਧਰ ਜ਼ੋਨ ਦੇ ਡਿਪਟੀ ਕਮਿਸ਼ਨਰ ਆਬਕਾਰੀ ਸ੍ਰੀ ਐੱਸ. ਕੇ. ਗਰਗ ਦੀ ਪ੍ਰਧਾਨਗੀ ਵਿਚ ਸਾਲ 2026-27 ਦੀ ਆਉਣ ਵਾਲੀ ਨਵੀਂ ਸ਼ਰਾਬ ਨੀਤੀ ਬਾਰੇ ਚਰਚਾ ਕੀਤੀ ਗਈ | ਵਿਭਾਗ ਵੱਲੋਂ ਨਵੀਂ ਸ਼ਰਾਬ ਨੀਤੀ ਬਾਰੇ ਚਰਚਾ ਕੀਤੀ ਗਈ ਜਿਸ ਵਿਚ ਉੱਚ ਅਧਿਕਾਰੀਆਂ ਨੂੰ ਆਉਣ ਵਾਲੀ ਨੀਤੀ ਵਿਚ ਮਾਲੀਏ ਵਿਚ ਵਾਧਾ ਕਰਨ ਤੇ ਹੋਰ ਸੁਧਾਰ ਕਰਨ ਬਾਰੇ ਵੀ ਸੁਧਾਰ ਲੈ ਕੇ ਦੇਣ ਬਾਰੇ ਫ਼ੈਸਲਾ ਕੀਤਾ ਗਿਆ | ਇਸ ਤੋਂ ਪਹਿਲਾਂ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਜਲੰਧਰ ਜ਼ੋਨ ਦੇ ਡਿਪਟੀ ਕਮਿਸ਼ਨਰ ਐਕਸਾਈਜ਼ ਸ੍ਰੀ ਐੱਸ. ਕੇ. ਗਰਗ ਨੂੰ ਸਹਾਇਕ ਐਕਸਾਈਜ਼ ਜਲੰਧਰ ਰੇਂਜ-1 ਅਸ਼ੋਕ ਕੁਮਾਰ, ਐਕਸਾਈਜ਼ ਅਫ਼ਸਰ ਜਸਪ੍ਰੀਤ ਸਿੰਘ, ਅਮਨਦੀਪ ਪੁਰੀ, ਸੁਨੀਲ ਗੁਪਤਾ ਤੇ ਐਕਸਾਈਜ਼ ਇੰਸਪੈਕਟਰ ਮੋਹਿਤ ਸੋਢੀ ਵੱਲੋਂ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |