17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਨੈਸ਼ਨਲ ਸਕੂਲ ਖੇਡਾਂ ਲਈ ਪੰਜਾਬ ਜੂਡੋ ਟੀਮ ਅੰਡਰ 14 ਸਾਲ ਰਵਾਨਾ <br/>

Ad Position 21
No active advertisement
ਪੰਜਾਬ ਸਕੂਲ ਜੂਡੋ ਟੀਮ ਨਾਲ ਗੁਰਿੰਦਰਜੀਤ ਕੌਰ, ਰਾਜੀਵ ਜੋਸ਼ੀ, ਯੋਗੇਸ਼ ਕੁਮਾਰ ਤੇ ਕੌਮਾਂਤਰੀ ਜੂਡੋ ਰੈਫ਼ਰੀ ਸੁਰਿੰਦਰ ਕੁਮਾਰ ਤੇ ਹੋਰ | ਤਸਵੀਰ:-ਮੁਨੀਸ਼ <br/> 05-01-2026
ਜਲੰਧਰ, 4 ਜਨਵਰੀ (ਡਾ. ਜਤਿੰਦਰ ਸਾਬੀ) - 69ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਜੂਡੋ ਅੰਡਰ 14 ਸਾਲ ਲੜਕੇ ਤੇ ਲੜਕੀਆਂ ਦੇ ਮੁਕਾਬਲੇ ਜੋ 6 ਤੋਂ 11 ਜਨਵਰੀ ਤੱਕ ਲੁਧਿਆਣਾ ਵਿਖੇ ਕਰਵਾਈ ਜਾ ਰਹੀ ਹੈ | ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੀ ਪੰਜਾਬ ਸਕੂਲ ਦੀ ਜੂਡੋ ਅੰਡਰ 14 ਸਾਲ ਲੜਕੇ ਤੇ ਲੜਕੀਆਂ ਦੇ ਵਰਗ ਦੀ ਟੀਮ ਨੂੰ ਅੱਜ ਜਲੰਧਰ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਜਲੰਧਰ ਗੁਰਿੰਦਰਜੀਤ ਕੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਜਲੰਧਰ ਰਾਜੀਵ ਜੋਸ਼ੀ, ਪਿ੍ੰਸੀਪਲ ਯੋਗੇਸ਼ ਕੁਮਾਰ ਨੇ ਰਵਾਨਾ ਕੀਤਾ | ਕੌਮਾਂਤਰੀ ਜੂਡੋ ਕੋਚ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬ ਜੂਡੋ ਟੀਮ ਦਾ ਕੋਚਿੰਗ ਕੈਂਪ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਵਿਖੇ ਲਗਾਇਆ ਗਿਆ ਸੀ ਤੇ ਇਸ ਕੋਚਿੰਗ ਕੈਂਪ 'ਚ ਖਿਡਾਰੀਆਂ ਨੂੰ ਸੁਲਿੰਦਰ ਸਿੰਘ ਡੀ.ਪੀ.ਈ. ਤੇ ਲੈਕਚਰਾਰ ਸੁਰਿੰਦਰ ਕੁਮਾਰ ਨੇ ਵਿਸ਼ੇਸ਼ ਤੌਰ 'ਤੇ ਕੋਚਿੰਗ ਦੇ ਕੇ ਨੈਸ਼ਨਲ ਸਕੂਲ ਖੇਡਾਂ ਦੀ ਚੰਗੀ ਤਿਆਰੀ ਕਰਵਾਈ | ਉਨ੍ਹਾਂ ਦੱਸਿਆ ਕਿ ਟੀਮ ਨਾਲ ਆਸ਼ਾ ਰਾਣੀ, ਪਵਨ ਕੁਮਾਰ ਤੇ ਲਕਸ਼ੇ ਬਤੌਰ ਕੋਚ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂ ਮਨਜੀਤ ਸਿੰਘ ਸੇਠੀ ਦੀ ਮਾਤਾ ਸ਼ਾਂਤੀ ਦੇਵੀ ਨਮਿਤ ਸ਼ਰਧਾਂਜਲੀ ਸਮਾਗਮ ਵੱਖ-ਵੱਖ ਆਗੂਆਂ ਵਲੋਂ ਭਾਵ-ਭਿੰਨੀਆ... ਅਗਲੀ ਖ਼ਬਰ ਪਿੰਡ ਸੈਣੀ ਮਾਜਰਾ ਦੀ ਨਵੀਨੀਕਰਨ ਕੀਤੀ ਧਰਮਸ਼ਾਲਾ ਦਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕੀਤਾ ਉਦਘਾਟਨ <br/>
Ad Position 24