17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

-ਮਾਮਲਾ ਗੁਰਾਇਆ ਦੇ ਨੌਜਵਾਨ ਦਾ ਰੂਸ ਯੂਰੇਨ ਯੁੱਧ 'ਚ ਮਾਰੇ ਜਾਣ ਦਾ- ਸਰਕਾਰ ਇਨਸਾਫ਼ ਦੇਵੇ ਤਦ ਹੀ ਕਰਾਂਗੇ ਮਨਦੀਪ ਕੁਮਾਰ ਦਾ ਸਸਕਾਰ- ਪਰਿਵਾਰ

Ad Position 21
No active advertisement
ਰੂਸ ਯੂਕਰੇਨ ਯੁੱਧ ਵਿਚ ਮਾਰੇ ਗਏ ਮਨਦੀਪ ਕੁਮਾਰ ਦੇ ਪਿਤਾ ਅਵਤਾਰ ਚੰਦ ਕੋਲ ਅਫ਼ਸੋਸ ਕਰਦੇ ਵਿਕਰਮਜੀਤ ਸਿੰਘ ਵਿਧਾਇਕ ਫਿਲੌਰ ਅਤੇ ਹੋਰ | ਤਸਵੀਰ:ਬਲਵਿੰਦਰ ਸਿੰਘ ਗੁਰਾਇਆ <br/> 05-01-2026
ਗੁਰਾਇਆ, 4 ਜਨਵਰੀ (ਬਲਵਿੰਦਰ ਸਿੰਘ)- ਇੱਥੋਂ ਦੇ ਨੌਜਵਾਨ ਜਿਸ ਦੀ ਰੂਸ ਯੁਕਰੇਨ ਜੰਗ ਵਿਚ ਮੌਤ ਹੋ ਗਈ, ਦੀ ਮਿ੍ਤਕ ਦੇਹ ਦੇਰ ਰਾਤ ਗੁਰਾਇਆ ਪੁੱਜ ਗਈ ਹੈ | ਘਰ ਵਿਚ ਸੱਥਰ ਵਿਛਿਆ ਹੋਇਆ ਹੈ | ਮਿ੍ਤਕ ਮਨਦੀਪ ਕੁਮਾਰ ਦੇ ਪਿਤਾ ਅਵਤਾਰ ਚੰਦ ਤੇ ਮਾਤਾ ਦੀਆਂ ਅੱਖਾਂ ਵਿਚ ਹੰਝੂਆਂ ਦੀ ਝੜੀ ਲੱਗੀ ਹੋਈ ਹੈ | ਅੱਜ ਪਰਿਵਾਰ ਨੇ ਫ਼ੈਸਲਾ ਕੀਤਾ ਹੈ ਕਿ ਉਹ ਆਪਣੇ ਲੜਕੇ ਮਨਦੀਪ ਕੁਮਾਰ ਦਾ ਸਸਕਾਰ ਤਦ ਤਕ ਨਹੀਂ ਕਰਨਗੇ ਜਦ ਤਕ ਸਰਕਾਰ ਦੋਸ਼ੀ ਏਜੰਟਾਂ ਨੂੰ ਗਿ੍ਫ਼ਤਾਰ ਨਹੀਂ ਕਰਦੀ | ਦੁਪਹਿਰ ਬਾਅਦ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਿ੍ਤਕ ਮਨਦੀਪ ਕੁਮਾਰ ਦੇ ਭਰਾ ਜਗਦੀਪ ਨੇ ਕਿਹਾ ਹੈ ਕਿ ਜਿਨ੍ਹਾਂ ਚਿਰ ਸਾਨੂੰ ਅਤੇ ਹੋਰ ਪੀੜਤ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲਦਾ ਅਸੀਂ ਆਪਣੇ ਭਰਾ ਦਾ ਸੰਸਕਾਰ ਨਹੀਂ ਕਰਾਂਗੇ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲੰਬੇ ਸਮੇਂ ਤੋਂ ਏਜੰਟਾਂ ਖ਼ਿਲਾਫ਼ ਦਰਖਾਸਤ ਪੁਲਿਸ ਨੂੰ ਦਿੱਤੀ ਹੋਈ ਹੈ | ਇਸ ਸੰਬੰਧੀ ਕਈ ਐੱਸ.ਐੱਸ.ਪੀ. ਬਦਲ ਗਏ ਹਨ, ਐੱਸ.ਐੱਚ.ਓ. ਬਦਲ ਗਏ ਹਨ ਪਰ ਏਜੰਟਾਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ | ਜਗਦੀਪ ਕੁਮਾਰ ਨੇ ਕਿਹਾ ਕਿ ਮਨਦੀਪ ਕੁਮਾਰ ਦੇ ਮਾਮਲੇ ਵਿਚ ਭਾਰਤੀ ਦੂਤਾਵਾਸ ਦਾ ਵਤੀਰਾ ਬਹੁਤ ਹੀ ਢਿੱਲਾ ਰਿਹਾ, ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਹਮੇਸ਼ਾ ਉਸ ਦੀ ਪੁਕਾਰ ਨੂੰ ਅਣਡਿੱਠ ਕੀਤਾ ਹੈ | ਉਨ੍ਹਾਂ ਕਿਹਾ ਕਿ ਅਜੇ ਵੀ ਏਜੰਟ ਲੋਕਾਂ ਨੂੰ ਰੂਸ ਭੇਜ ਰਹੇ ਹਨ | ਇਸ ਮੌਕੇ ਪੁੱਜੇ ਹਲਕਾ ਵਿਧਾਇਕ ਚੌਧਰੀ ਵਿਕਰਮਜੀਤ ਸਿੰਘ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਏਜੰਟਾਂ ਵੱਲੋਂ ਮਨਦੀਪ ਕੁਮਾਰ ਨੂੰ ਇਟਲੀ ਭੇਜਣ ਦਾ ਝਾਂਸਾ ਦੇ ਲੱਖਾਂ ਰੁਪਏ ਲੈ ਕੇ ਰੂਸ ਭੇਜ ਦਿੱਤਾ ਗਿਆ ਹੈ | ਉਸ ਏਜੰਟ ਨੇ 35 ਲੱਖ ਤੋਂ ਵੱਧ ਰਕਮ ਲੈ ਕੇ ਪਰਿਵਾਰ ਨਾਲ ਧੋਖਾ ਕੀਤਾ ਹੈ | ਏਜੰਟ ਨੇ ਮਨਦੀਪ ਕੁਮਾਰ ਨੂੰ ਰੂਸ ਦੀ ਫ਼ੌਜ ਵਿਚ ਭਰਤੀ ਕਰਵਾ ਦਿੱਤਾ | ਭਰਾ ਜਗਦੀਪ ਨੇ ਬਹੁਤ ਜੱਦੋ ਜਹਿਦ ਕੀਤੀ ਪਰ ਪੁਲਿਸ ਨੇ ਏਜੰਟਾਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਹੈ | ਉਨ੍ਹਾਂ ਕਿਹਾ ਕਿ ਪਰਿਵਾਰ ਨੇ ਨੌਜਵਾਨ ਲੜਕਾ ਗੁਆ ਲਿਆ ਹੈ ਪਰ ਸਰਕਾਰ ਕੁੱਝ ਨਹੀਂ ਕਰ ਰਹੀ, ਸੈਂਕੜੇ ਭਾਰਤੀ ਅਜੇ ਤਕ ਉੱਥੇ ਫਸੇ ਹੋਏ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਏਜੰਟਾਂ ਖ਼ਿਲਾਫ਼ ਵੱਡਾ ਅਪ੍ਰੇਸ਼ਨ ਕਰਨ ਦੀ ਲੋੜ ਹੈ ਤਾਂ ਜੋ ਏਜੰਟ ਜੇਲ੍ਹਾਂ ਵਿਚ ਡੱਕੇ ਜਾ ਸਕਣ ਤੇ ਹੋਰ ਲੋਕ ਪ੍ਰੇਸ਼ਾਨ ਨਾ ਹੋਣ |
Ad Position 22
No active advertisement
ਪਿਛਲੀ ਖ਼ਬਰ ਚੰਦਨ ਨਗਰ ਅੰਡਰ ਬਰਿਜ ਵਾਲੇ ਗਾਰਡਰ ਟੁੱਟਣ ਨਾਲ ਲੱਗਣ ਲੱਗੇ ਜਾਮ, ਗ਼ਲਤ ਸਾਈਡ ਤੋਂ ਗੱਡੀਆਂ ਜਾਣ ਨਾਲ ਹਾਦਸੇ ਦੀ ਸ਼ੰਕਾ... ਅਗਲੀ ਖ਼ਬਰ ਕਾਂਗਰਸੀ ਆਗੂ ਮਨਜੀਤ ਸਿੰਘ ਸੇਠੀ ਦੀ ਮਾਤਾ ਸ਼ਾਂਤੀ ਦੇਵੀ ਨਮਿਤ ਸ਼ਰਧਾਂਜਲੀ ਸਮਾਗਮ ਵੱਖ-ਵੱਖ ਆਗੂਆਂ ਵਲੋਂ ਭਾਵ-ਭਿੰਨੀਆ...
Ad Position 24