17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਚੰਦਨ ਨਗਰ ਅੰਡਰ ਬਰਿਜ ਵਾਲੇ ਗਾਰਡਰ ਟੁੱਟਣ ਨਾਲ ਲੱਗਣ ਲੱਗੇ ਜਾਮ, ਗ਼ਲਤ ਸਾਈਡ ਤੋਂ ਗੱਡੀਆਂ ਜਾਣ ਨਾਲ ਹਾਦਸੇ ਦੀ ਸ਼ੰਕਾ <br/>

Ad Position 21
No active advertisement
ਚੰਦਨ ਨਗਰ ਅੰਡਰ ਪਾਸ 'ਚ ਫਸੀ ਹੋਈ ਗੱਡੀ ਤੇ ਜਾਮ ਕਰਕੇ ਗ਼ਲਤ ਸਾਈਡ ਤੋਂ ਆ ਰਹੀਆਂ ਕਾਰਾਂ | ਤਸਵੀਰ: ਮੁਨੀਸ਼ <br/> 05-01-2026
ਜਲੰਧਰ, 4 ਜਨਵਰੀ (ਸ਼ਿਵ)- ਨਗਰ ਨਿਗਮ ਵਲੋਂ ਚੰਦਨ ਨਗਰ ਅੰਡਰ ਪਾਸ ਵਿਚ ਗੱਡੀਆਂ ਦੇ ਫਸਣ ਦੀ ਸ਼ੰਕਾ ਨੂੰ ਰੋਕਣ ਲਈ ਗਾਜੀਗੁੱਲਾ ਤੇ ਸ਼ਿਵ ਨਗਰ ਵਾਲੇ ਪਾਸੇ ਜਿਹੜੇ ਲੋਹੇ ਦੇ ਗਾਰਡਰ ਲਗਾਏ ਗਏ ਸਨ, ਉਨ੍ਹਾਂ ਨੂੰ ਤੇਜ਼ ਰਫ਼ਤਾਰ ਗੱਡੀਆਂ ਵਲੋਂ ਦੋਵੇਂ ਪਾਸੇ ਤੋਂ ਤੋੜ ਦਿੱਤਾ ਗਿਆ ਸੀ ਜਿਸ ਕਰਕੇ ਹੁਣ ਚੰਦਨ ਨਗਰ ਅੰਡਰ ਬਿ੍ਜ ਵਿਚ ਜਾਮ ਲੱਗਣ ਲੱਗ ਪਿਆ ਹੈ ਤੇ ਲੋਕ ਗ਼ਲਤ ਸਾਈਡ ਤੋਂ ਗੱਡੀਆਂ ਲਿਆਉਣ ਕਰਕੇ ਹਾਦਸੇ ਹੋਣ ਦੀ ਸ਼ੰਕਾ ਬਣੀ ਹੋਈ ਹੈ | ਇਸ ਅੰਡਰ ਪਾਸ ਦੇ ਦੋਵੇਂ ਪਾਸੇ ਨਿਗਮ ਨੇ ਲੋਹੇ ਦੇ ਗਾਰਡਰ ਲਗਾਏ ਹਨ ਪਰ ਇਸ ਦੇ ਬਾਵਜੂਦ ਕਈ ਬਾਰ ਤੇਜ਼ ਰਫ਼ਤਾਰ ਗੱਡੀਆਂ ਇਨ੍ਹਾਂ ਗਾਰਡਰਾਂ ਨੂੰ ਦੋਵੇਂ ਪਾਸੇ ਤੋਂ ਤੋੜ ਚੁੱਕੀਆਂ ਹਨ | ਕਈ ਟਰੱਕਾਂ ਵਾਲੇ ਤੇ ਵੱਡੀਆਂ ਗੱਡੀਆਂ ਵਾਲੇ ਜਾਣਬੁੱਝ ਕੇ ਇਸ ਅੰਡਰ ਪਾਸ ਤੋਂ ਆਪਣੀਆਂ ਗੱਡੀਆਂ ਲੰਘਾਉਂਦੇ ਹਨ ਪਰ ਉਹ ਹੇਠਾਂ ਜਾ ਕੇ ਫਸ ਜਾਂਦੀਆਂ ਹਨ | ਇੱਕ ਵਾਰ ਤੇਜ਼ ਰਫ਼ਤਾਰ ਗੱਡੀ ਵਲੋਂ ਲੋਹੇ ਦੇ ਗਾਰਡਰ ਤੋੜ ਦਿੱਤਾ ਗਿਆ ਸੀ ਤਾਂ ਉਹ ਹੇਠਾਂ ਚੰਦਨ ਨਗਰ ਅੰਡਰ ਪਾਸ 'ਚ ਜਾ ਕੇ ਫਸ ਗਈ ਸੀ | ਹੁਣ ਜਦੋਂ ਕਿ ਕਾਫ਼ੀ ਸਮੇਂ ਤੋਂ ਲੋਹੇ ਦੇ ਗਾਰਡਰ ਟੁੱਟੇ ਪਏ ਹਨ ਤਾਂ ਹੁਣ ਉੱਚੀਆਂ ਗੱਡੀਆਂ ਇਸ ਅੰਡਰ ਪਾਸ ਤੋਂ ਲੰਘਣ ਦੇ ਯਤਨ ਕਰਦੀਆਂ ਹਨ ਤਾਂ ਵਿਚਕਾਰ ਜੇ ਕੇ ਰੇਲ-ਲਾਈਨਾਂ ਵਾਲੇ ਪਾਸੇ ਅੰਡਰ ਪਾਸ 'ਚ ਫਸ ਜਾਂਦੀਆਂ ਹਨ | ਬੀਤੇ ਦਿਨੀਂ ਜਦੋਂ ਇੱਕ ਗੱਡੀ ਫਸ ਗਈ ਸੀ ਤਾਂ ਜਾਮ ਲੱਗ ਗਿਆ ਸੀ ਜਿਸ ਕਰਕੇ ਕਈ ਗੱਡੀਆਂ ਦੂਜੀ ਗ਼ਲਤ ਸਾਈਡ ਤੋਂ ਆਉਣੀਆਂ ਸ਼ੁਰੂ ਹੋ ਗਈਆਂ ਸੀ | ਲੋਕਾਂ ਦਾ ਕਹਿਣਾ ਸੀ ਕਿ ਇੱਕ ਤਾਂ ਦੋਵੇਂ ਪਾਸੇ ਜਿਹੜੇ ਲੋਹੇ ਦੇ ਗਾਰਡਰ ਤੋੜੇ ਗਏ ਹਨ, ਉਨ੍ਹਾਂ ਨੂੰ ਮਜ਼ਬੂਤ ਢੰਗ ਨਾਲ ਲਗਾਇਆ ਜਾਵੇ ਤੇ ਜੇਕਰ ਕਿਸੇ ਟਰਾਂਸਪੋਰਟ ਦੀ ਗੱਡੀ ਇਸ ਗਾਰਡਰ ਨੂੰ ਤੋੜਦੀ ਹੈ ਤਾਂ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ | ਸਮਾਜ ਸੇਵੀ ਹਰੀਸ਼ ਸ਼ਰਮਾ ਨੇ ਮੇਅਰ ਵਨੀਤ ਧੀਰ ਅਤੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਗਾਰਡਰਾਂ ਨੂੰ ਤੋੜਨ ਵਾਲਿਆਂ

Ad Position 22
No active advertisement
ਪਿਛਲੀ ਖ਼ਬਰ ਆਦਮਪੁਰ ਪੁਲਿਸ ਵਲੋਂ ਕਿਸ਼ਨਗੜ੍ਹ ਪੈਟਰੋਲ ਪੰਪ ਤੇ ਬਾਊਾਸਰ 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਲੋੜੀਂਦੇ 2 ਅਗਲੀ ਖ਼ਬਰ -ਮਾਮਲਾ ਗੁਰਾਇਆ ਦੇ ਨੌਜਵਾਨ ਦਾ ਰੂਸ ਯੂਰੇਨ ਯੁੱਧ 'ਚ ਮਾਰੇ ਜਾਣ ਦਾ- ਸਰਕਾਰ ਇਨਸਾਫ਼ ਦੇਵੇ ਤਦ ਹੀ ਕਰਾਂਗੇ ਮਨਦੀਪ ਕੁਮ...
Ad Position 24