17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਆਦਮਪੁਰ ਪੁਲਿਸ ਵਲੋਂ ਕਿਸ਼ਨਗੜ੍ਹ ਪੈਟਰੋਲ ਪੰਪ ਤੇ ਬਾਊਾਸਰ 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਲੋੜੀਂਦੇ 2

Ad Position 21
No active advertisement
ਅਜੀਤ ਡੈਸਕ 05-01-2026
ਆਦਮਪੁਰ, 4 ਜਨਵਰੀ (ਹਰਪ੍ਰੀਤ ਸਿੰਘ)- ਮੁਕੇਸ਼ ਕੁਮਾਰ ਪੁਲਿਸ ਕਪਤਾਨ ਸਥਾਨਕ ਅਤੇ ਰਾਜੀਵ ਕੁਮਾਰ ਡੀ.ਐੱਸ.ਪੀ. ਆਦਮਪੁਰ ਦੀ ਅਗਵਾਈ ਹੇਠ ਇੰਸਪੈਕਟਰ ਰਵਿੰਦਰਪਾਲ ਸਿੰਘ ਥਾਣਾ ਮੁਖੀ ਆਦਮਪੁਰ ਦੀ ਪੁਲਿਸ ਪਾਰਟੀ ਵਲੋਂ ਕਿਸ਼ਨਗੜ੍ਹ ਵਿਖੇ ਹੋਈ ਫਾਇਰਿੰਗ ਕੇਸ ਦੇ 2 ਦੋਸ਼ੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 2 ਪਿਸਟਲ ਸਮੇਤ 05 ਜ਼ਿੰਦਾ ਰੌਂਦ ਤੇ 2 ਮੈਗਜ਼ੀਨਾਂ ਬਰਾਮਦ ਕੀਤੀਆਂ ਗਈਆਂ ਹਨ | ਜਾਣਕਾਰੀ ਦਿੰਦੇ ਰਾਜੀਵ ਕੁਮਾਰ ਡੀ.ਐੱਸ.ਪੀ. ਆਦਮਪੁਰ ਨੇ ਦੱਸਿਆ ਕਿ ਮਿਤੀ 19.12.2025 ਨੂੰ ਅੱਡਾ ਕਿਸ਼ਨਗੜ੍ਹ ਨੇੜੇ ਪਟਰੋਲ ਪੰਪ 'ਤੇ ਨਾਮਾਲੂਮ ਗੱਡੀਆਂ ਸਵਾਰ ਵਿਅਕਤੀਆਂ ਵਲੋਂ ਮੁੱਦਈ ਮੁਕੱਦਮਾ ਤੇ ਉਸ ਦੇ ਸਾਥੀਆਂ ਉੱਤੇ ਫਾਇਰਿੰਗ ਕੀਤੀ ਗਈ ਸੀ | ਆਦਮਪੁਰ ਪੁਲਿਸ ਵਲੋਂ ਕੀਤੀ ਤਫ਼ਤੀਸ਼ ਅਧੀਨ ਮੁਕੱਦਮਾ ਥਾਣਾ ਆਦਮਪੁਰ ਵਿਖੇ ਦਰਜ ਕੀਤਾ ਗਿਆ ਸੀ ਜਿਸ ਤਹਿਤ ਕਾਰਵਾਈ ਕਰਦਿਆਂ ਏ.ਐਸ.ਆਈ. ਪਰਮਜੀਤ ਸਿੰਘ ਚੌਕੀ ਅਲਾਵਲਪੁਰ ਸਮੇਤ ਪੁਲਿਸ ਪਾਰਟੀ ਵਲੋਂ ਨਾਕਾਬੰਦੀ ਦੌਰਾਨ ਨੇੜੇ ਡੀ.ਏ.ਵੀ. ਯੂਨੀਵਰਸਿਟੀ ਅਤੇ ਪਿੰਡ ਦੌਲਤਪੁਰ ਥਾਣਾ ਆਦਮਪੁਰ ਵਿਖੇ 2 ਮੁੱਖ ਦੋਸ਼ੀ ਰਕਸ਼ਿਤ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਮੁਹੱਲਾ ਬੋਹਲੀ ਕਰਤਾਰਪੁਰ ਅਤੇ ਜਤਿੰਦਰ ਸਿੰਘ ਉਰਫ਼ ਕਰਨ ਪੁੱਤਰ ਕਲਦੀਪ ਸਿੰਘ ਵਾਸੀ ਚੰਦਰ ਨਗਰ ਕਰਤਾਰਪੁਰ ਨੂੰ ਗਿ੍ਫਤਾਰ ਕਰ ਕੇ ਇਨ੍ਹਾਂ ਦੋਸ਼ੀਆਂ ਪਾਸੋਂ 2 ਪਿਸਟਲ (30 ਬੋਰ ਤੇ 32 ਬੋਰ) ਸਮੇਤ 5 ਜਿੰਦਾ ਕਾਰਤੂਸ ਸਮੇਤ 02 ਮੈਗਜ਼ੀਨ ਬਰਾਮਦ ਕੀਤੇ ਗਏ | ਪੁਲੀਸ ਵਲੋਂ ਕੀਤੀ ਪੁੱਛਗਿੱਛ ਦੌਰਾਨ ਦੋਸ਼ੀ ਰਕਸ਼ਿਤ ਕੁਮਾਰ ਨੇ ਦੱਸਿਆ ਕਿ ਉਸ ਨੇ ਮਿਤੀ 14.10.2025 ਨੂੰ ਆਪਣੇ ਸਾਥੀਆਂ ਸਮੇਤ ਇਸਟਵੁੱਡ ਫਗਵਾੜਾ ਜ਼ਿਲ੍ਹਾ ਕਪੂਰਥਲਾ ਵਿਖੇ ਬਾਉਂਸਰ ਨਾਲ ਹੋਏ ਝਗੜੇ ਦੌਰਾਨ ਉਸ ਉੱਪਰ ਫਾਇਰਿੰਗ ਕੀਤੀ ਸੀ ਤੇ ਇਸ ਸੰਬੰਧੀ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ, ਉਸ ਮਾਮਲੇ ਵਿਚ ਰਕਸ਼ਿਤ ਕੁਮਾਰ ਪੁਲੀਸ ਨੂੰ ਲੋੜੀਂਦਾ ਸੀ | ਥਾਣਾ ਮੁਖੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਗਿ੍ਫ਼ਤਾਰ ਕੀਤਾ ਦੋਸ਼ੀ ਰਕਸ਼ਿਤ ਕੁਮਾਰ ਖ਼ਿਲਾਫ਼ ਪਹਿਲਾ ਵੀ ਕਰੀਬ 10 ਮਾਮਲੇ ਦਰਜ ਹਨ ਜਿਸ ਨੂੰ ਆਦਮਪੁਰ ਪੁਲੀਸ ਵਲੋਂ ਇੱਕ ਸਾਥੀ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਚੰਦਨ ਨਗਰ ਅੰਡਰ ਬਰਿਜ ਵਾਲੇ ਗਾਰਡਰ ਟੁੱਟਣ ਨਾਲ ਲੱਗਣ ਲੱਗੇ ਜਾਮ, ਗ਼ਲਤ ਸਾਈਡ ਤੋਂ ਗੱਡੀਆਂ ਜਾਣ ਨਾਲ ਹਾਦਸੇ ਦੀ ਸ਼ੰਕਾ...
Ad Position 24