17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਈ. ਐਸ. ਆਈ. ਸੀ. ਦੀ ਸਕੀਮ ਦੀ ਮਿਆਦ 'ਚ ਵਾਧਾ

Ad Position 21
No active advertisement
ਅਜੀਤ ਡੈਸਕ 05-01-2026
ਜਲੰਧਰ, 4 ਜਨਵਰੀ (ਸ਼ਿਵ)- ਕਰਮਚਾਰੀ ਰਾਜ ਬੀਮਾ ਨਿਗਮ (ਈ. ਐੱਸ. ਆਈ. ਸੀ.) ਦੀ ਵਿਸ਼ੇਸ਼ ਯੋਜਨਾ ਸਪਰੀ 2025 ਦੀ ਮਿਆਦ ਇੱਕ ਮਹੀਨੇ ਲਈ ਵਧਾ ਕੇ 31 ਜਨਵਰੀ 2026 ਕਰ ਦਿੱਤੀ ਗਈ ਹੈ | ਪਹਿਲਾਂ ਇਹ ਯੋਜਨਾ 31 ਦਸੰਬਰ, 2025 ਤੱਕ ਲਾਗੂ ਸੀ ਪਰ ਈ.ਐੱਸ.ਆਈ.ਸੀ. ਹੈੱਡਕੁਆਟਰ ਨਵੀਂ ਦਿੱਲੀ ਨੇ ਵੱਖ-ਵੱਖ ਮਾਲਕਾਂ, ਸੰਗਠਨਾਂ ਤੇ ਰਾਜ ਸਰਕਾਰਾਂ ਦੀਆਂ ਬੇਨਤੀਆਂ ਤੋਂ ਬਾਅਦ ਇਸ ਨੂੰ ਵਧਾ ਦਿੱਤਾ ਹੈ | ਇਹ ਯੋਜਨਾ 10 ਜਾਂ ਵੱਧ ਕਰਮਚਾਰੀਆਂ ਵਾਲੇ ਮਾਲਕਾਂ ਤੇ ਅਦਾਰਿਆਂ ਲਈ ਇੱਕ ਸੁਨਹਿਰੀ ਮੌਕਾ ਪ੍ਰਦਾਨ ਕਰਦੀ ਹੈ | ਇਸ ਯੋਜਨਾ ਅਧੀਨ ਰਜਿਸਟਰੇਸ਼ਨ ਵਿਚ ਕੋਈ ਵੀ ਪਹਿਲਾਂ ਦੀਆਂ ਦੇਣਦਾਰੀਆਂ, ਜੁਰਮਾਨੇ, ਨਿਰੀਖਣ ਜਾਂ ਦੰਡਕਾਰੀ ਕਾਰਵਾਈ ਨਹੀਂ ਹੋਵੇਗੀ | ਰਜਿਸਟਰੇਸ਼ਨ ਆਸਾਨੀ ਨਾਲ ਆਨਲਾਈਨ ਕੀਤੀ ਜਾਂਦੀ ਹੈ ਤੇ ਇਸ ਦਾ ਉਦੇਸ਼ ਸਮਾਜਿਕ ਸੁਰੱਖਿਆ ਕੋਡ 2020 ਤਹਿਤ ਕਰਮਚਾਰੀਆਂ ਨੂੰ ਵਿਆਪਕ ਸਮਾਜਿਕ ਸੁਰੱਖਿਆ ਕਵਰੇਜ ਪ੍ਰਦਾਨ ਕਰਨਾ ਹੈ | ਈ. ਐੱਸ. ਆਈ. ਸੀ. ਅਧਿਕਾਰੀਆਂ ਦੁਆਰਾ ਉਪ-ਖੇਤਰੀ ਦਫ਼ਤਰ ਜਲੰਧਰ ਦੇ ਦੌਰੇ ਦੌਰਾਨ, ਵੱਡੀ ਗਿਣਤੀ 'ਚ ਅਦਾਰੇ ਜੋ ਈ. ਐੱਸ. ਆਈ. ਯੋਜਨਾ ਅਧੀਨ ਆਉਂਦੇ ਹਨ ਪਰ ਅਜੇ ਤੱਕ ਰਜਿਸਟਰਡ ਨਹੀਂ ਹੋਏ ਹਨ, ਦੀ ਪਛਾਣ ਕੀਤੀ ਗਈ ਹੈ | ਇਹਨਾਂ ਮਾਲਕਾਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ ਤੇ ਪਹਿਲਾਂ ਦੀਆਂ ਦੇਣਦਾਰੀਆਂ ਤੇ ਸੰਭਾਵੀ ਕਾਰਵਾਈ ਤੋਂ ਬਚਣ ਲਈ ਰਜਿਸਟਰ ਕਰਨ ਵਿਚ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਮੇਅਰ ਵਨੀਤ ਧੀਰ ਦੇ ਪਿਤਾ ਵਿਨੋਦ ਕੁਮਾਰ ਧੀਰ ਦਾ ਦਿਹਾਂਤ <br/> ਅਗਲੀ ਖ਼ਬਰ 32 ਕਰੋੜ ਦੀ ਲਾਗਤ ਨਾਲ ਠੀਕ ਹੋਣਗੀਆਂ ਸ਼ਹਿਰ ਦੀਆਂ ਢਿੱਲੀਆਂ ਬਿਜਲੀ ਦੀਆਂ ਤਾਰਾਂ <br/>
Ad Position 24