23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਆਖਿਰ ਭਾਰਤ ਦੇ ਨੀਤੀ ਆਯੋਗ ਦੀ ਜਲੰਧਰ ਖੇਡ ਇੰਡਸਟਰੀ 'ਤੇ ਸਵੱਲੀ ਨਜ਼ਰ ਪਈ.. <br/>

Ad Position 21
No active advertisement
ਅਜੀਤ ਡੈਸਕ 06-01-2026
ਜਲੰਧਰ, 5 ਜਨਵਰੀ (ਡਾ.ਜਤਿੰਦਰ ਸਾਬੀ) - ਭਾਰਤ ਨੂੰ 2030 ਦੀਆਂ ਰਾਸ਼ਟਰਮੰਡਲ ਖੇਡਾਂ ਮੇਜ਼ਬਾਨੀ ਮਿਲੀ ਹੈ ਤੇ ਹੁਣ ਉਸ ਦੀ ਨਜ਼ਰ 2036 ਦੀਆਂ ਉਲੰਪਿਕ ਖੇਡਾਂ ਵੱਲ ਹੈ | ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਨਾ ਹੈ ਕਿ ਦੇਸ਼ 'ਚ ਉਲੰਪਿਕ ਖੇਡਾਂ ਹੋਣ | ਉਸ ਲਈ ਦੇਸ਼ ਦੇ ਵਿਚ ਨਵੀ ਖੇਡ ਨੀਤੀ ਬਣਾਈ ਗਈ ਹੈ ਤੇ ਦੇਸ਼ ਨੂੰ ਵਿਸ਼ਵ ਦੇ ਖੇਡ ਨਕਸ਼ੇ 'ਤੇ ਲੈ ਕੇ ਆਉਣ ਲਈ ਖੇਡਾਂ 'ਚ ਚੰਗੇ ਸੁਧਾਰ ਲਈ ਨਵੀਆਂ ਯੋਜਨਾਵਾਂ ਉਲਕੀਆਂ ਜਾ ਰਹੀਆਂ ਹਨ | ਭਾਰਤ ਦੇ ਨੀਤੀ ਆਯੋਗ ਨੇ ਵੀ ਹੁਣ ਜਲੰਧਰ ਦੀ ਖੇਡ ਇੰਡਸਟਰੀ ਜੋ ਕਿ ਪੂਰੇ ਵਿਸ਼ਵ 'ਚ ਪ੍ਰਸਿੱਧ ਹੈ 'ਤੇ ਆਪਣੀ ਨਜ਼ਰ ਸਵੱਲੀ ਕੀਤੀ ਹੈ | ਨੀਤੀ ਆਯੋਗ ਦੇ ਉਪ ਚੇਅਰਮੈਨ ਸੁਮਨ ਬੇਰੀ ਨੇ ਇਕ ਉੱਚ ਪੱਧਰੀ ਟੀਮ ਨਾਲ ਵਿਸ਼ੇਸ਼ ਤੌਰ 'ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਤੇ ਸੀਨੀਅਰ ਉੱਚ ਅਧਿਕਾਰੀਆਂ ਨੂੰ ਨਾਲ ਲੈ ਕੇ ਦੌਰਾ ਕੀਤਾ ਤੇ ਕਈ ਤਰ੍ਹਾਂ ਦੀਆਂ ਖੇਡਾਂ ਦਾ ਸਾਮਾਨ ਬਣਾਉਣ ਵਾਲੀਆਂ ਫਰਮਾਂ 'ਚ ਕਿਸ ਤਰ੍ਹਾਂ ਨਾਲ ਸਾਮਾਨ ਪੂਰੇ ਵਿਸ਼ਵ ਲਈ ਤਿਆਰ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਕਿਸ ਪ੍ਰਕਾਰ ਦੀਆਂ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਹੈ, ਦੀ ਜਾਣਕਾਰੀ ਹਾਸਲ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਜਲੰਧਰ ਤੇ ਮੇਰਠ ਦੀ ਖੇਡ ਇੰਡਸਟਰੀ ਨੂੰ ਤਕੜਾ ਕਰਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਉਹ ਇਸ ਖੇਡ ਇੰਡਸਟਰੀ ਨੂੰ ਹਰ ਪ੍ਰਕਾਰ ਦੀ ਸਹੂਲਤ ਦੇਣ ਲਈ ਤਿਆਰ ਹਨ | ਉਨ੍ਹਾਂ ਦੱਸਿਆ ਕਿ ਇਸ ਵੇਲੇ ਭਾਰਤ ਦੇ ਨੀਤੀ ਆਯੋਗ 'ਚ ਪੰਜ ਪੰਜਾਬੀ ਹਨ ਤੇ ਕੁੱਲ 7 ਮੈਂਬਰ ਹਨ | ਉਨ੍ਹਾਂ ਨੇ ਕਿਹਾ ਕਿ ਮੇਕ ਇੰੰਨ ਇੰਡੀਆ ਇਕ ਵੱਡਾ ਚੈਲੰਜ ਹੈ ਤੇ ਇਸ ਨੂੰ ਹਰ ਹਾਲ 'ਚ ਪੂਰਾ ਕੀਤਾ ਜਾਵੇਗਾ | ਉਨ੍ਹਾਂ ਨੇ ਪੰਜਾਬ ਸਰਕਾਰ ਦੇ ਸਾਰੇ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਹਰ ਹਾਲਤ 'ਚ ਪੂਰਾ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਵੀਰ ਕੁਲਵੰਤ ਸਿੰਘ ਦੇ ਪਿਤਾ ਮੰਗਤ ਰਾਮ ਨਮਿਤ ਅੰਤਿਮ ਅਰਦਾਸ ਅੱਜ ਅਗਲੀ ਖ਼ਬਰ ਰਾਇਲ ਗੋਲਡ ਸੈਮ ਮਿਲਜ਼ ਵਲੋਂ ਲੱਕੀ ਡਰਾਅ ਜੇਤੂ ਮੁਹੰਮਦ ਖਿਜ਼ਾਰ ਨੂੰ ਮਹਿੰਦਰਾ ਐਸ.ਯੂ.ਵੀ. ਸੌਂਪੀ ਗਈ
Ad Position 24