ਸ਼ਾਹਕੋਟ, 5 ਜਨਵਰੀ (ਸੁਖਦੀਪ ਸਿੰਘ)- ਡਾ. ਬੀ.ਆਰ. ਅੰਬੇਡਕਰ ਆਰਮੀ ਪੰਜਾਬ ਦੇ ਪ੍ਰਧਾਨ ਵੀਰ ਕੁਲਵੰਤ ਸਿੰਘ ਕੰਤਾ, ਧਰਮ ਪ੍ਰਚਾਰਕ ਵੀਰ ਜਸਵੰਤ ਪੁਰਸ਼ਾਰਥੀ ਤੇ ਕੌਮੀ ਗਾਇਕ ਵੀਰ ਸੰਦੀਪ ਪੁਰਸ਼ਾਰਥੀ ਦੇ ਪਿਤਾ ਮੰਗਤ ਰਾਮ (ਮੰਗੀ ਪ੍ਰਧਾਨ) ਦੀ ਆਤਮਿਕ ਸ਼ਾਂਤੀ ਲਈ ਸ੍ਰੀ ਯੋਗ ਵਸ਼ਿਸ਼ਟ ਦੇ ਪਾਠ ਦਾ ਭੋਗ 6 ਜਨਵਰੀ ਦਿਨ ਮੰਗਲਵਾਰ ਨੂੰ ਦੁਪਹਿਰ 12.30 ਵਜੇ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਭਗਵਾਨ ਵਾਲਮੀਕਿ ਮੰਦਿਰ ਪਿੰਡ ਢੰਡੋਵਾਲ (ਸ਼ਾਹਕੋਟ) ਵਿਖੇ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਹੋਵੇਗੀ |