ਫਿਲÏਰ, 5 ਜਨਵਰੀ (ਸਤਿੰਦਰ ਸ਼ਰਮਾ)-ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਦੀ ਮੀਟਿੰਗ ਫਿਲੌਰ ਵਿਖੇ ਹੋਈ ਜਿਸ ਵਿਚ ਸਮੂਹ ਮੈਂਬਰਾਂ ਨੇ ਆਪੋ ਆਪਣੇ ਵਿਚਾਰ ਰੱਖੇ | ਇਸ ਮੌਕੇ ਸੰਸਥਾ ਦੇ ਮੁੱਢਲੇ ਮੈਂਬਰ ਅਤੇ ਉੱਘੇ ਦਾਨੀ ਸੰਜੀਵ ਮੋਮੀ (ਜਰਮਨ) ਵਲੋਂ 10ਵੇਂ ਕੰਨਿਆਦਾਨ ਵਿਆਹ ਸਮਾਗਮਾਂ ਵਾਸਤੇ ਇਕ ਲੱਖ ਰੁਪਏ ਦਾ ਸਹਿਯੋਗ ਪਾਇਆ ਗਿਆ¢ ਯਾਦ ਰਹੇ ਸੰਜੀਵ ਮੋਮੀ ਤੇ ਸਮੂਹ ਪਰਿਵਾਰ ਵਲੋਂ ਪਹਿਲੇ ਕਾਰਜਾਂ ਵਾਸਤੇ ਵੀ ਵਡਮੁੱਲਾ ਯੋਗਦਾਨ ਪਾਇਆ ਗਿਆ ਹੈ | ਸੰਸਥਾ ਪ੍ਰਧਾਨ ਬੀਰ ਚੰਦ ਸੁਰੀਲਾ, ਡਾ. ਮੱਖਣ ਲਾਲ ਤੇ ਸੁਰੇਸ਼ ਕਲੇਰ ਵਲੋਂ ਦੱਸਿਆ ਗਿਆ ਕਿ ਇਸ ਵਾਰ ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ 15 ਫਰਵਰੀ ਨੂੰ ਪਿੰਡ ਤਲ੍ਹਣ ਦੇ ਇਕ ਪੈਲੇਸ 'ਚ ਕਰਵਾਏ ਜਾਣਗੇ | ਦੇਸ਼-ਵਿਦੇਸ਼ ਦੀ ਸੰਗਤ ਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਲੜਕੀਆਂ ਨੂੰ ਵਰਤਣਯੋਗ ਘਰੇਲੂ ਸਾਮਾਨ ਵੀ ਦਿੱਤਾ ਜਾਵੇਗਾ | ਵਿਆਹਾਂ ਸੰਬੰਧੀ ਲੋੜਵੰਦ ਪਰਿਵਾਰ ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਦੇ ਮੈਂਬਰਾਂ ਨਾਲ ਜਲਦੀ ਤੋਂ ਜਲਦੀ ਸੰਪਰਕ ਕਰਨ |