23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਸ਼ੋਅ ਰੂਮ ਦੇ ਤਾਲੇ ਤੋੜ ਕੇ 11.5 ਲੱਖ ਦੀ ਨਕਦੀ ਕੀਤੀ ਚੋਰੀ <br/>

Ad Position 21
No active advertisement
ਵਾਰਦਾਤ ਸੰਬੰਧੀ ਜਾਂਚ ਕਰਦੇ ਹੋਏ ਪੁਲਿਸ ਅਧਿਕਾਰੀ | ਤਸਵੀਰ : ਜੀ.ਪੀ. ਸਿੰਘ <br/> 28-01-2026
ਜਲੰਧਰ, 27 ਜਨਵਰੀ (ਐੱਮ. ਐੱਸ. ਲੋਹੀਆ)-ਮਾਡਲ ਟਾਊਨ ਦੇ ਖੇਤਰ 'ਚ ਚੱਲ ਰਹੇ ਆਈਕੋਨਿਕ ਨਾਂਅ ਦੇ ਸ਼ੋਅ ਰੂਮ ਦੇ ਤਾਲੇ ਤੋੜ ਕੇ ਕਿਸੇ ਨੇ ਗੱਲੇ 'ਚੋਂ 11 ਲੱਖ 50 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਹੈ | ਵਾਰਦਾਤ ਸ਼ੋਰੂਮ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ | ਥਾਣਾ ਮੁਖੀ ਬਲਵਿੰਦਰ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਸ਼ੋਰੂਮ ਦੇ ਸਟਾਫ਼ ਨੇ ਅੱਜ ਸਵੇਰੇ ਚੋਰੀ ਸੰਬੰਧੀ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਟੀਮ ਵਲੋਂ ਵਾਰਦਾਤ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਫਿਲਹਾਲ ਨਕਦੀ ਚੋਰੀ ਹੋਣ ਬਾਰੇ ਹੀ ਜਾਣਕਾਰੀ ਦਿੱਤੀ ਗਈ ਹੈ | ਥਾਣਾ ਮੁਖੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਮੀਰੀ ਪੀਰੀ ਵੈੱਲਫ਼ੇਅਰ ਸੇਵਾ ਸੁਸਾਇਟੀ ਨੇ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਲੰਮਾ ਪਿੰਡ ਵਿਖੇ ਕੀਰਤਨ ਦਰਬਾਰ ਕਰਵਾਇਆ ਅਗਲੀ ਖ਼ਬਰ ਡਾ. ਜੀ.ਐਸ. ਬੇਦੀ ਗੋਆ ਦੀ ਐਨੀਮਲ ਹਸਬੈਂਡਰੀ ਦੀਆਂ ਸਕੀਮਾਂ ਲਈ ਨੈਸ਼ਨਲ ਲੈਵਲ ਮੋਨੀਟਰ ਨਿਯੁਕਤ
Ad Position 24