23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਮੀਰੀ ਪੀਰੀ ਵੈੱਲਫ਼ੇਅਰ ਸੇਵਾ ਸੁਸਾਇਟੀ ਨੇ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਲੰਮਾ ਪਿੰਡ ਵਿਖੇ ਕੀਰਤਨ ਦਰਬਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 28-01-2026
ਚੁਗਿੱਟੀ/ਜੰਡੂ ਸਿੰਘਾ, 27 ਜਨਵਰੀ (ਨਰਿੰਦਰ ਲਾਗੂ) ਮੀਰੀ ਪੀਰੀ ਵੈੱਲਫ਼ੇਅਰ ਸੇਵਾ ਸੋਸਾਇਟੀ ਲੰਮਾ ਪਿੰਡ ਵਲੋਂ ਸਮੂਹ ਸੰਗਤਾਂ ਤੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਲੰਮਾ ਪਿੰਡ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਸੰਤ ਕਰਤਾਰ ਸਿੰਘ ਕਾਰ ਸੇਵਾ ਪਟਨਾ ਸਾਹਿਬ ਵਾਲੇ, ਸੰਤ ਬਾਬਾ ਤਰਲੋਚਨ ਸਿੰਘ ਕਾਰ ਸੇਵਾ ਗੋਇੰਦਵਾਲ ਸਾਹਿਬ ਵਾਲੇ ਤੇ ਸੰਤ ਬਾਬਾ ਗੁਰਚਰਨ ਸਿੰਘ ਠੱਟੇ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ 9ਵਾਂ ਵਿਸ਼ਾਲ ਕੀਰਤਨ ਦਰਬਾਰ ਕਰਵਾਇਆ ਗਿਆ¢ ਇਸ ਮੌਕੇ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ¢ਉਸ ਉਪਰੰਤ ਸਜਾਏ ਹੋਏ ਦੀਵਾਨ ਵਿਚ ਰਾਗੀ ਭਾਈ ਗੁਰਕੀਰਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਬਾਬਾ ਮਨਜਿੰਦਰ ਸਿੰਘ, ਭਾਈ ਅਜਮੇਰ ਸਿੰਘ, ਢਾਡੀ ਗਿਆਨੀ ਸਰੂਪ ਸਿੰਘ ਕਡਿਆਣਾ ਤੇ ਰਾਗੀ ਭਾਈ ਤਜਿੰਦਰ ਸਿੰਘ ਦੇ ਜਥੇ ਵਲੋਂ ਗੁਰਬਾਣੀ ਦਾ ਰਸਭਿੰਨਾ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ¢ ਇਸ ਮÏਕੇ ਜਿਥੇ ਸੰਤਾ ਮਹਾਂਪੁਰਸ਼ਾਂ ਤੇ ਵੱਖ-ਵੱਖ ਹੋਰ ਬੁਲਾਰਿਆਂ ਵਲੋਂ ਉਕਤ ਸੋਸਾਇਟੀ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ ਗਈ ਉਥੇ ਹੀ ਉਨ੍ਹਾਂ ਵੱਲੋਂ ਸੰਗਤਾਂ ਨੂੰ ਲੋਕ ਭਲਾਈ ਦੇ ਕੰਮਾਂ ਵੱਲ ਤਵੱਜੋਂ ਵਧਾਉਣ ਦੀ ਤਾਕੀਦ ਕੀਤੀ ਗਈ¢ ਇਸ ਦÏਰਾਨ ਇਲਾਕਾ ਵਸਨੀਕਾਂ ਤੇ ਦੂਰੋਂ ਦੂਰੋਂ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜੋਗਾ ਸਿੰਘ ਤੇ ਸੋਸਾਇਟੀ ਦੇ ਚੇਅਰਮੈਨ ਤੇ ਭਾਜਪਾ ਦੇ ਆਗੂ ਕਿਰਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਕੀਰਤਨ ਦਰਬਾਰ ਆਪ ਸਭ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ¢ਇਸ ਹੈ ਕਿ ਤੁਸੀਂ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਸੋਸਾਇਟੀ ਦੇ ਮਦਦਗਾਰ ਬਣੇ ਰਹੋਗੇ¢ ਇਸ ਮੌਕੇ ਪ੍ਰਬੰਧਕਾਂ ਵੱਲੋਂ ਰਾਗੀ, ਢਾਡੀ ਤੇ ਪਹੁੰਚੀਆਂ ਹੋਈਆਂ ਵੱਖ ਵੱਖ ਸ਼ਖ਼ਸੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਤੇ ਸੇਵਾਦਾਰਾਂ ਵੱਲੋਂ ਸੰਗਤਾਂ ਨੂੰ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ¢ ਇਸ ਮੌਕੇ ਪ੍ਰਧਾਨ ਜੋਗਾ ਸਿੰਘ, ਹਰਸੁਰਿੰਦਰ ਸਿੰਘ, ਕਸ਼ਮੀਰਾ ਸਿੰਘ ਬੈਂਕ ਵਾਲੇ, ਜਥੇਦਾਰ ਜਸਵੰਤ ਸਿੰਘ, ਹਰਜਿੰਦਰ ਸਿੰਘ ਜੱਜ, ਬਹਾਦਰ ਸਿੰਘ, ਬਾਬਾ ਗਿਆਨ ਸਿੰਘ, ਗੁਰਦੀਪ ਸਿੰਘ, ਬਿਕਰਮਜੀਤ ਸਿੰਘ ਵਿੱਕੀ, ਚਰਨ ਸਿੰਘ, ਸੁਖਚੈਨ ਸਿੰਘ, ਬਲਦੇਵ ਸਿੰਘ, ਕਸ਼ਮੀਰਾ ਸਿੰਘ ਨੰਬਰਦਾਰ, ਗ੍ਰੰਥੀ ਅਜੈ ਪ੍ਰਤਾਪ ਸਿੰਘ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ,ਦੀਪ ਸਿੰਘ, ਮਨਜੀਤ ਸਿੰਘ, ਗੁਰਨਾਮ ਸਿੰਘ, ਤਲਵਿੰਦਰ ਸਿੰਘ, ਸਲਵਿੰਦਰ ਸਿੰਘ ਰਾਣਾ, ਸੰਤੋਖ ਸਿੰਘ, ਕੁਲਦੀਪ ਸਿੰਘ,ਅਮਰੀਕ ਸਿੰਘ, ਬਾਬਾ ਅਵਤਾਰ ਸਿੰਘ ਕਪੂਰਥਲਾ, ਨਵਦੀਪ ਸਿੰਘ ਇੰਸਪੈਕਟਰ, ਸਾਬਕਾ ਵਿਧਾਇਕ ਕੇ.ਡੀ.ਭੰਡਾਰੀ, ਭਾਜਪਾ ਦੇ ਆਗੂ ਅਮਰਜੀਤ ਸਿੰਘ ਅਮਰੀ, ਕੌਂਸਲਰ ਰਵੀ ਕੁਮਾਰ, ਤੇਜਵਿੰਦਰ ਸਿੰਘ ਚੀਮਾ, ਮਹਿਲਾ ਭਾਜਪਾ ਦੀ ਆਗੂ ਸ਼ਾਲੂ, ਪ੍ਰਧਾਨ ਰਣਜੀਤ ਸਿੰਘ ਰਾਣਾ, ਗੁਰਦੀਪ ਸਿੰਘ, ਦਲਜੀਤ ਸਿੰਘ, ਮਨਜੀਤ ਸਿੰਘ ਮਨੀ, ਹਰਸ਼ਦੀਪ ਸਿੰਘ, ਚਰਨਪ੍ਰੀਤ ਸਿੰਘ, ਸੰਦੀਪ ਸਿੰਘ, ਪ੍ਰਦੀਪ ਸਿੰਘ, ਜਗਦੀਪ ਸਿੰਘ, ਵਿਸ਼ਨੂੰ ਕੁਮਾਰ, ਅਮਰਜੀਤ ਸਿੰਘ, ਅਰਮਾਨ ਸਿੰਘ,ਏਕਮ ਸਿੰਘ, ਭਵਨਦੀਪ ਸਿੰਘ, ਯੁਵਰਾਜ ਸਿੰਘ, ਜਸ਼ਨ ਸਿੰਘ, ਦਮਨਪ੍ਰੀਤ ਸਿੰਘ, ਅਸਮੀਤਪਾਲ ਸਿੰਘ, ਸੁਰਜੀਤ ਸਿੰਘ ਨੀਲਾਮਹਿਲ ਆਦਿ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਲਈ ਕਰ ਰਹੀ ਲਗਾਤਾਰ ਉਪਰਾਲੇ- ਮਹਿੰਦਰ ਭਗਤ ਅਗਲੀ ਖ਼ਬਰ ਸ਼ੋਅ ਰੂਮ ਦੇ ਤਾਲੇ ਤੋੜ ਕੇ 11.5 ਲੱਖ ਦੀ ਨਕਦੀ ਕੀਤੀ ਚੋਰੀ <br/>
Ad Position 24