ਅੱਪਰਾ, 27 ਜਨਵਰੀ (ਦਲਵਿੰਦਰ ਸਿੰਘ ਅੱਪਰਾ)-ਕਸਬਾ ਅੱਪਰਾ ਦੇ ਉੱਘੇ ਕਾਰੋਬਾਰੀ ਕਾਲੜਾ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ | ਉਰਮਿਲਾ ਰਾਣੀ ਪਤਨੀ ਸੁਭਾਸ਼ ਕਾਲੜਾ ਦਾ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸਸਕਾਰ ਸ਼ਮਸ਼ਾਨਘਾਟ ਅੱਪਰਾ ਵਿਖੇ ਕਰ ਦਿੱਤਾ ਗਿਆ | ਇਸ ਮੌਕੇ ਇਲਾਕੇ ਦੇ ਪੰਚਾਂ ਸਰਪੰਚਾਂ, ਰਾਜਨੀਤਕ, ਸਮਾਜਿਕ ਤੇ ਧਾਰਮਿਕ ਆਗੂਆਂ, ਸਵਰਨਕਾਰ ਸੰਘ ਅੱਪਰਾ ਅਤੇ ਕਸਬਾ ਅੱਪਰਾ ਦੀਆਂ ਸਮੂਹ ਵਪਾਰਕ ਸੰਸਥਾਵਾਂ ਵਲੋਂ ਜਗਦੀਸ਼ ਕਾਲੜਾ, ਸੁਭਾਸ਼ ਕਾਲੜਾ, ਟੋਨੂੰ ਕਾਲੜਾ (ਸਾਬਕਾ ਮੈਂਬਰ ਬਲਾਕ ਸੰਮਤੀ) ਅਤੇ ਸਮੂਹ ਕਾਲੜਾ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ |