01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਲੋਹੀਆਂ 'ਚ ਦੂਜੇ ਦਿਨ ਵੀ ਗੁਟਕਾ ਸਾਹਿਬ ਦੇ ਅੰਗ ਮਿਲਣ ਨਾਲ ਸੰਗਤਾਂ 'ਚ ਭਾਰੀ ਰੋਸ <br/>

Ad Position 21
No active advertisement
ਅਜੀਤ ਡੈਸਕ 03-02-2026
ਲੋਹੀਆਂ, 2 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖ਼ਾਲਸਾ, ਬਲਵਿੰਦਰ ਸਿੰਘ ਵਿੱਕੀ) ਲੋਹੀਆਂ 'ਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਤੋਂ ਬਾਅਦ ਅੱਜ ਦੂਸਰੇ ਦਿਨ ਵੀ ਗੁਟਕਾ ਸਾਹਿਬ ਦੇ ਅੰਗ ਲੋਹੀਆਂ ਦੇ ਸੁਲਤਾਨਪੁਰ ਲੋਧੀ ਵਾਲੇ ਰੇਲਵੇ ਫਾਟਕ ਤੋਂ ਮਿਲਣ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਭਾਈ ਸੁਖਜੀਤ ਸਿੰਘ ਖੋਸਾ ਪ੍ਰਮੁੱਖ ਆਗੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੀ ਅਗਵਾਈ 'ਚ ਲੋਹੀਆਂ ਪੁਲਿਸ ਨੂੰ ਨਾਲ ਲੈ ਕੇ ਪੂਰੀ ਸੜਕ ਦੀ ਜਾਂਚ ਕੀਤੀ ਗਈ, ਜਿੱਥੇ ਹੋਰ ਵੀ ਅੰਗ ਖਿੱਲਰੇ ਹੋਏ ਮਿਲਣ ਤੋਂ ਬਾਅਦ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਗਿਆ | ਇਸ ਮੌਕੇ ਭਾਈ ਖੋਸਾ ਵੱਲੋਂ ਬੜੀ ਸੂਝਬੂਝ ਨਾਲ ਸਥਿਤੀ ਨੂੰ ਕੰਟਰੋਲ ਕਰਦੇ ਹੋਏ ਸੰਗਤਾਂ ਨੂੰ ਪੂਰੇ ਹੋਸ਼ ਨਾਲ ਗੁਟਕਾ ਸਾਹਿਬ ਦੇ ਅੰਗ ਲੱਭਣ ਦੀ ਅਪੀਲ ਕੀਤੀ ਗਈ ਜਿਸ ਦੇ ਚੱਲਦਿਆਂ ਸੁਲਤਾਨਪੁਰ ਲੋਧੀ ਰੇਲਵੇ ਫਾਟਕ ਦੇ ਨੇੜੇ ਕਬਾੜ ਦੀ ਦੁਕਾਨ 'ਚੋਂ ਭਾਰੀ ਮਾਤਰਾ 'ਚ ਛੋਟੇ ਛੋਟੇ ਕੀਤੇ ਗਏ ਖੰਡਿਤ ਅੰਗ ਬਰਾਮਦ ਕੀਤੇ ਗਏ | ਇਸ ਮੌਕੇ ਤਲਾਸ਼ੀ ਦੌਰਾਨ ਹੋਰ ਧਾਰਮਿਕ ਗ੍ਰੰਥ ਦੇ ਅੰਗ ਵੀ ਸੜੀ ਹੋਏ ਸਥਿਤੀ 'ਚ ਮਿਲੇ ਜਿਸ 'ਤੇ ਦੁਕਾਨ ਦੇ ਮਾਲਕ ਸਿਕੰਦਰ ਤੋਂ ਪੁਲਿਸ ਨੇ ਜਾਂਚ ਕੀਤੀ ਪਰ ਉਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ | ਇਸ ਤੋਂ ਬਾਅਦ ਉਕਤ ਕਬਾੜੀਏ ਦੇ ਘਰ ਜਾ ਕੇ ਜਦੋਂ ਪੁਲਿਸ ਤੇ ਸਿੱਖ ਜਥੇਬੰਦੀਆਂ ਨੇ ਜਾਂਚ ਕੀਤੀ ਤਾਂ ਉੱਥੋਂ ਵੀ ਵੱਡੀ ਗਿਣਤੀ 'ਚ ਗੁਟਕਾ ਸਾਹਿਬ ਦੇ ਅੰਗ ਪ੍ਰਾਪਤ ਹੋਣ 'ਤੇ ਸੰਗਤਾਂ 'ਚ ਭਾਰੀ ਰੋਸ ਪੈਦਾ ਹੋ ਗਿਆ | ਸੰਗਤਾਂ ਨੇ ਗੁਟਕਾ ਸਾਹਿਬ ਦੇ ਅੰਗਾਂ ਨੂੰ ਮਾਣ ਸਨਮਾਨ ਨਾਲ ਰੁਮਾਲਿਆਂ 'ਚ ਰੱਖਿਆ | ਸੂਤਰਾਂ ਮੁਤਾਬਿਕ ਪੁਲਿਸ ਨੇ ਕਬਾੜੀਏ ਸਿਕੰਦਰ ਨੂੰ ਆਪਣੀ ਜਾਂਚ 'ਚ ਸ਼ਾਮਲ ਕਰਨ ਲਈ ਕਾਬੂ ਕੀਤਾ ਹੈ | ਦੱਸਣਯੋਗ ਹੈ ਕਿ ਕੱਲ੍ਹ ਸੜਕ ਤੋਂ ਤੇ ਅੱਜ ਸਵੇਰੇ ਇੱਕ ਕਬਾੜੀਏ ਦੀ ਦੁਕਾਨ ਤੋਂ ਗੁਟਕਾ ਸਾਹਿਬ ਦੇ ਖੰਡਿਤ ਅੰਗ ਮਿਲਣ ਨਾਲ ਸੰਗਤਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਪਰ ਪੁਲਿਸ ਨੇ ਬੀਤੇ ਕੱਲ੍ਹ ਦਾ ਮਾਮਲਾ ਦਰਜ ਕੀਤਾ ਹੋਇਆ ਹੈ ਤੇ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ | ਗੁਰਸ਼ਰਨ ਸਿੰਘ ਐਸ.ਐਚ.ਓ. ਲੋਹੀਆਂ ਖਾਸ ਨੇ ਦੱਸਿਆ ਕਿ ਦੋ ਹੋਰ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਜਿਹਨਾਂ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ | ਇਸ ਘਟਨਾ 'ਚ ਸ਼ਾਮਲ ਸਾਰੇ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ <br/> ਅਗਲੀ ਖ਼ਬਰ ਪੁਲਿਸ ਨੇ ਕਿਸਾਨਾਂ ਨੂੰ ਨਹੀਂ ਕਰਨ ਦਿੱਤਾ ਜਲੰਧਰ-ਫਗਵਾੜਾ ਹਾਈਵੇ ਜਾਮ
Ad Position 24