ਜਲੰਧਰ, 2 ਫਰਵਰੀ (ਸ਼ਿਵ)-ਅੱਜ ਜਲੰਧਰ ਵੈਸਟ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਨਿਲ ਗਿੱਲ ਸਾਥੀਆਂ ਸਮੇਤ ਕਾਂਗਰਸ ਵਿਚ ਸ਼ਾਮਿਲ ਹੋ ਗਏ ਹਨ | ਜ਼ਿਲ੍ਹਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ ਅਤੇ ਹਲਕਾ ਜਲੰਧਰ ਵੈਸਟ ਤੋਂ ਇੰਚਾਰਜ ਸੁਰਿੰਦਰ ਕੌਰ ਨੇ ਅਨਿਲ ਗਿੱਲ ਦਾ ਕਾਂਗਰਸ ਵਿਚ ਸ਼ਾਮਿਲ ਹੋਣ 'ਤੇ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਅਨਿਲ ਗਿੱਲ ਨੇ ਕਿਹਾ ਕਿ ਪਾਰਟੀ ਨੇ ਜੋ ਮੇਰੀ ਜ਼ਿੰਮੇਵਾਰੀ ਲਗਾਈ ਹੈ ਮੈਂ ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ | ਇਸ ਮੌਕੇ ਐਡਵੋਕੇਟ ਸੰਦੀਪ ਕੁਮਾਰ, ਬਲਾਕ ਪ੍ਰਧਾਨ ਹਰਮੀਤ ਸਿੰਘ, ਬ੍ਰਹਮ ਦੇਵ ਸਹੋਤਾ, ਲਵੀ ਸੋਹਲ, ਕਰਨ ਸੁਮਨ, ਅਕਸ਼ਵੰਤ ਖੋਸਲਾ, ਰਮਨ ਬਹਿਲ ਮÏਜੂਦ ਸਨ |