01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਖੁੱਲੇ੍ਹ ਸੀਵਰੇਜ ਤੇ ਖੱਡੇ ਨੇ ਮਾਂ-ਪੁੱਤ ਨੂੰ ਕੀਤਾ ਲਹੂ-ਲੁਹਾਨ, ਠੇਕੇਦਾਰ ਦੀ ਲਾਪਰਵਾਹੀ ਫਿਰ ਬਣੀ ਹਾਦਸੇ ਦੀ ਵਜ੍ਹਾ

Ad Position 21
No active advertisement
ਅਜੀਤ ਡੈਸਕ 03-02-2026
ਮਕਸੂਦਾਂ, 2 ਫਰਵਰੀ (ਸੌਰਵ ਮਹਿਤਾ)- ਸ਼ਹਿਰ ਦੇ ਨੈਸ਼ਨਲ ਪਾਰਕ ਇਲਾਕੇ ਵਿਚ ਸੀਵਰੇਜ ਪ੍ਰਬੰਧਾਂ ਦੀ ਅਣਦੇਖੀ ਇੱਕ ਵਾਰ ਫਿਰ ਭਾਰੀ ਪੈ ਗਈ | ਸੜਕ 'ਤੇ ਬਣੇ ਖੱਡੇ ਤੇ ਅਧੂਰੇ ਤੌਰ 'ਤੇ ਲੱਗੇ ਸੀਵਰੇਜ ਦੇ ਢੱਕਣ ਕਾਰਨ ਐਕਟਿਵਾ 'ਤੇ ਸਵਾਰ ਮਾਂ-ਪੁੱਤ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ | ਇਸ ਹਾਦਸੇ ਵਿਚ 55 ਸਾਲਾ ਔਰਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ਜਦਕਿ ਉਸ ਦਾ ਪੁੱਤਰ ਵੀ ਸੱਟਾਂ ਨਾਲ ਪੀੜਤ ਹੋਇਆ | ਜ਼ਖ਼ਮੀ ਔਰਤ ਦੀ ਪਹਿਚਾਣ ਮਨਜੀਤ ਕੌਰ ਵਾਸੀ ਗੁਰੂ ਰਵਿਦਾਸ ਨਗਰ ਵਜੋਂ ਹੋਈ ਹੈ | ਜਾਣਕਾਰੀ ਮੁਤਾਬਿਕ ਮਨਜੀਤ ਕੌਰ ਆਪਣੇ ਪੁੱਤਰ ਨਾਲ ਐਕਟਿਵਾ 'ਤੇ ਨੰਦਨਪੁਰ ਵੱਲ ਜਾ ਰਹੀ ਸੀ | ਜਦੋਂ ਉਹ ਨੈਸ਼ਨਲ ਪਾਰਕ ਨੇੜੇ ਪਹੁੰਚੀ ਤਾਂ ਸੜਕ ਦੇ ਵਿਚਕਾਰ ਸੀਵਰੇਜ ਦਾ ਢੱਕਣ ਢੰਗ ਨਾਲ ਲਾਇਆ ਨਹੀਂ ਗਿਆ ਸੀ ਤੇ ਉਸ ਥਾਂ 'ਤੇ ਡੂੰਘਾ ਖੱਡਾ ਵੀ ਬਣਿਆ ਹੋਇਆ ਸੀ | ਐਕਟਿਵਾ ਦਾ ਟਾਇਰ ਅਚਾਨਕ ਉਸ ਖੱਡੇ ਵਿਚ ਫਸ ਗਿਆ ਜਿਸ ਨਾਲ ਵਾਹਨ ਬੇਕਾਬੂ ਹੋ ਗਿਆ ਤੇ ਦੋਵੇਂ ਸੜਕ 'ਤੇ ਡਿਗ ਪਏ | ਹਾਦਸਾ ਇੰਨਾ ਜ਼ਬਰਦਸਤ ਸੀ ਕਿ ਮਨਜੀਤ ਕੌਰ ਦੇ ਸਿਰ 'ਚ ਜ਼ੋਰ ਨਾਲ ਸੱਟ ਲੱਗੀ ਅਤੇ ਪੈਰ ਦੀ ਵੀ ਹੱਡੀ ਟੁੱਟ ਗਈ ਜਦਕਿ ਉਸ ਦਾ ਪੁੱਤ ਵੀ ਜ਼ਖ਼ਮੀ ਹੋ ਗਿਆ | ਮੌਕੇ 'ਤੇ ਮੌਜੂਦ ਰਾਹਗੀਰਾਂ ਨੇ ਤੁਰੰਤ ਮਦਦ ਕਰਦੇ ਹੋਏ ਦੋਵਾਂ ਨੂੰ ਨਿੱਜੀ ਹਸਪਤਾਲ ਪਹੁੰਚਾਇਆ | ਇਲਾਕੇ ਦੇ ਲੋਕਾਂ ਨੇ ਰੋਸ ਜਤਾਉਂਦੇ ਹੋਏ ਦੱਸਿਆ ਕਿ ਇਸ ਥਾਂ 'ਤੇ ਪਹਿਲਾਂ ਵੀ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ ਪਰ ਨਾ ਤਾਂ ਸੀਵਰੇਜ ਵਿਭਾਗ ਤੇ ਨਾ ਹੀ ਠੇਕੇਦਾਰ ਵੱਲੋਂ ਕੋਈ ਠੋਸ ਕਦਮ ਚੁੱਕੇ ਗਏ | ਲੋਕਾਂ ਨੇ ਮੰਗ ਕੀਤੀ ਹੈ ਕਿ ਜ਼ਿੰਮੇਵਾਰਾਂ ਖਿਲਾਫ਼ ਸਖ਼ਤ ਕਾਰਵਾਈ ਕਰ ਕੇ ਸੜਕਾਂ ਨੂੰ ਤੁਰੰਤ ਸੁਰੱਖਿਅਤ ਬਣਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਪੰਜਾਬ ਦੇ ਅਕਾਲੀ ਵਰਕਰਾਂ 'ਚ ਖੁਸ਼ੀ ਦੀ ਲਹਿਰ-ਰਾਣਾ <br/> ਅਗਲੀ ਖ਼ਬਰ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਤੇ ਜਬਰ ਜਨਾਹ ਦੇ ਮਾਮਲੇ 'ਚੋਂ ਬਰੀ
Ad Position 24