ਜਲੰਧਰ, 20 ਫਰਵਰੀ (ਸ਼ੈਲੀ) - ਦਰਬਾਰ ਬਾਬਾ ਮਸਤ ਬਲੀ ਦਾਨੇਵਾਲ ਸਰਕਾਰ ਡੇਰਾ ਨੰਬਰ 2 ਦੀ ਬਣਾਈ ਰਸੋਈ 'ਚ ਭੰਨਤੋੜ ਕਰਨ ਤੇ ਸਾਮਾਨ ਖ਼ੁਰਦ ਬੁਰਦ ਕਰਨ ਸੰਬੰਧੀ ਥਾਣਾ ਸ਼ਾਹਕੋਟ ਵਿਚ ਦਰਜ ਹੋਏ ਇਕ ਮਾਮਲੇ 'ਚ ਦੋਸ਼ੀਆਂ ਦੀ ਗਿ੍ਫ਼ਤਾਰੀ ਨਾ ਹੋਣ 'ਤੇ ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਵੱਲੋਂ ਨਾਮਜ਼ਦ ਦੋਸ਼ੀਆਂ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਐੱਸ.ਐੱਸ.ਪੀ. ਦਿਹਾਤੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ | ਵਿਰੋਧ ਪ੍ਰਦਰਸ਼ਨ ਦੌਰਾਨ ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਦੇ ਪ੍ਰਧਾਨ ਮਹਿੰਦਰ ਸਿੰਘ ਹਮੀਰਾ, ਸ਼੍ਰੀ ਗੁਰੂ ਗਿਆਨ ਨਾਥ ਸ਼ਾਂਤੀ ਸੈਨਾ ਦੇ ਪ੍ਰਧਾਨ ਧਰਮਿੰਦਰ ਗਿੱਲ, ਤਰਲੋਕ ਵਿੰਡਲ (ਡਾ. ਅੰਬੇਡਕਰ ਸੰਘਰਸ਼ ਮੋਰਚਾ ਭਾਰਤ), ਡਾ. ਹਰਜਿੰਦਰ ਮੱਟੂ (ਡਾ. ਅੰਬੇਡਕਰ ਸੰਘਰਸ਼ ਮੋਰਚਾ ਭਾਰਤ ਦੇ ਰਾਸ਼ਟਰੀ ਉਪ ਪ੍ਰਧਾਨ), ਵਾਲਮੀਕਿ ਧਰਮ ਯੁੱਧ ਮੋਰਚਾ ਦੇ ਪ੍ਰਧਾਨ ਜੀਆ ਲਾਲ ਨਾਹਰ, ਸੁਰਜੀਤ ਥਾਪਰ, ਲੱਕੀ ਸੰਧੂ, ਸੋਨੀਆ ਕਪੂਰ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ | ਇਸ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਡੀ.ਐੱਸ.ਪੀ. ਵਿਜੇ ਕੰਵਰ ਪਾਲ, ਡੀ.ਐੱਸ.ਪੀ. ਸੁਖਪਾਲ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਧਰਨੇ 'ਤੇ ਬੈਠੇ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ | ਜਥੇਬੰਦੀਆਂ ਦੇ ਆਗੂਆਂ ਦੀ ਜਲੰਧਰ ਦਿਹਾਤੀ ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਨਾਲ ਵੀ ਬੈਠਕ ਵੀ ਹੋਈ ਜਿਨ੍ਹਾਂ ਨੇ ਜਲਦ ਹੀ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲੈਣ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਧਰਨਾ ਸਮਾਪਤ ਹੋਇਆ | ਇਸ ਸੰਬੰਧੀ ਡੀ.ਐੱਸ.ਪੀ. ਸੁਖਪਾਲ ਸਿੰਘ ਨੇ ਦੱਸਿਆ ਕਿ ਇੱਕ ਨਾਮਜ਼ਦ ਦੋਸ਼ੀ ਇਸ ਸਮੇਂ ਜ਼ਮਾਨਤ 'ਤੇ ਹੈ ਤੇ ਬਾਕੀਆਂ ਨੂੰ ਜਲਦੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ | ਇਸ ਮੌਕੇ ਵਾਲਮੀਕਿ ਧਰਮ ਯੁੱਧ ਮੋਰਚਾ ਦੇ ਮੁਖੀ ਜ਼ਿਆ ਲਾਲ ਨਾਹਰ, ਡਾ. ਰੋਮੀ, ਤਰਸੇਮ, ਅਨਿਲ ਚੁਗਿੱਟੀ, ਕੁਲਦੀਪ ਚੁਗਿੱਟੀ, ਫ਼ੌਜੀ ਇੰਦਰਪਾਲ ਸਿੰਘ ਅਤੇ ਹੋਰ ਮੌਜੂਦ ਸਨ |