15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਟਿ੍ਨਿਟੀ ਕਾਲਜ ਕਲਾ ਉਤਸਵ ਮੁਕਾਬਲਿਆਂ 'ਚ ਕੇ. ਐਮ. ਵੀ. ਨੇ ਜਿੱਤੀ ਓਵਰਆਲ ਟਰਾਫ਼ੀ <br/>

Ad Position 21
repet_subhas-goyals [Copy P29]
ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ, ਫਾਦਰ ਪੀਟਰ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ | ਤਸਵੀਰ ਜੀ. ਪੀ. ਸਿੰਘ <br/> 22-02-2026
ਜਲੰਧਰ, 21 ਫਰਵਰੀ (ਜਸਪਾਲ ਸਿੰਘ)-ਟਿ੍ਨਿਟੀ ਕਾਲਜ ਵਿਖੇ ਟਿ੍ਨਿਟੀ ਗਰੁੱਪ ਆਫ਼ ਇੰਸਟੀਚਿਊਟਸ ਦੇ ਡਾਇਰੈਕਟਰ ਰੈਵ. ਫਾਦਰ ਪੀਟਰ ਦੀ ਅਗਵਾਈ 'ਚ ਕਲਚਰਲ ਕਮੇਟੀ ਵੱਲੋਂ ਇੰਟਰ ਕਾਲਜ ਮੈਗਾ ਕਲਾ-ਉਤਸਵ ਮੁਕਾਬਲਾ- 2026 ਕਰਵਾਇਆ ਗਿਆ | ਪ੍ਰੋਗਰਾਮ ਵਿਚ ਕੁਲ 15 ਕਾਲਜਾਂ ਦੇ 210 ਵਿਦਿਆਰਥੀਆਂ ਨੇ ਭਾਗ ਲਿਆ ¢ ਸਵੇਰ ਦੇ ਸੈਸ਼ਨ ਵਿਚ ਟਿ੍ਨਿਟੀ ਕਾਲਜ ਪਿ੍ੰਸੀਪਲ ਡਾ. ਅਜੈ ਪਰਾਸ਼ਰ ਤੇ ਟਿ੍ਨਿਟੀ ਇੰਸਟੀਚਿਊਟ ਆਫ਼ ਮੈਨੇਜਮੈਂਟ ਤੇ ਟੈਕਨਾਲੋਜੀ ਕਾਲਜ ਦੀ ਪਿ੍ੰਸੀਪਲ ਡਾ. ਪੂਜਾ ਗਾਬਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ¢ ਪ੍ਰੋ. ਨਿਧੀ ਸ਼ਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ¢ ਦੁਪਹਿਰ ਦੇ ਸੈਸ਼ਨ ਵਿਚ ਪੰਜਾਬ ਸਰਕਾਰ ਦੇ ਬਾਗ਼ਬਾਨੀ ਮੰਤਰੀ ਸ਼੍ਰੀ ਮਹਿੰਦਰ ਭਗਤ ਨੇ ਇਨਾਮ ਵੰਡ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸ੍ਰੀ ਭਗਤ ਨੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ | ਇੰਸਪੈਕਟਰ ਸ਼੍ਰੀ ਪੁਸ਼ਪ ਬਾਲੀ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੁਕਾਬਲੇ ਵਿਚ ਕੰਨਿਆ ਮਹਾਂ ਵਿਦਿਆਲਿਆ ਕਾਲਜ, ਜਲੰਧਰ ਨੇ ਓਵਰਆਲ ਟਰਾਫ਼ੀ ਤੇ ਸਭ ਤੋਂ ਵੱਧ ਭਾਗੀਦਾਰੀ ਦੀ ਟਰਾਫ਼ੀ ਜਿੱਤੀ | ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਲਾਡੋਵਾਲੀ ਜਲੰਧਰ ਨੇ ਫ਼ਰਸਟ ਰਨਰ ਅੱਪ ਟਰਾਫ਼ੀ ਜਿੱਤੀ | ਇਸ ਤੋਂ ਇਲਾਵਾ ਵੱਖ ਵੱਖ ਮੁਕਾਬਲਿਆਂ ਵਿਚ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਟਰਾਫ਼ੀਆਂ ਵੰਡੀਆਂ ਗਈਆਂ | ਮੰਚ ਸੰਚਾਲਨ ਦੀ ਭੂਮਿਕਾ ਸਹਾਇਕ ਪ੍ਰੋਫੈਸਰ ਨਵੋਦਿਤਾ ਨੇ ਬਾਖ਼ੂਬੀ ਢੰਗ ਨਾਲ ਨਿਭਾਈ | ਇਸ ਮੌਕੇ ਟਿ੍ਨਿਟੀ ਕਾਲਜ ਦੇ ਸਹਾਇਕ ਡਾਇਰੈਕਟਰ ਰੈਵ. ਫਾਦਰ ਐਂਥਨੀ ਜੋਸਫ, ਟਿ੍ਨਿਟੀ ਇੰਸਟੀਚਿਊਟ ਆਫ਼ ਮੈਨੇਜਮੈਂਟ ਤੇ ਟੈਕਨਾਲੋਜੀ ਕਾਲਜ ਦੇ ਅਸਿ. ਡਾਇਰੈਕਟਰ ਰੈਵ. ਫਾਦਰ ਜੀਬੂ ਜੋਸਫ, ਪ੍ਰੋਗਰਾਮ ਕੋਆਰਡੀਨੇਟਰ ਰੈਵ. ਸਿਸਟਰ ਗਲੋਰੀਆ, ਜੁਆਇੰਟ ਕੋਆਰਡੀਨੇਟਰ ਸਹਾਇਕ ਪ੍ਰੋ. ਨਮਿਤਾ, ਸਹਾਇਕ ਪ੍ਰੋ. ਜਸਵਿੰਦਰ ਕÏਰ, ਸਹਾਇਕ ਪ੍ਰੋ. ਡਿੰਪਲ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਈਦਗਾਹ ਵਿਖੇ ਹਾਜੀ ਆਬਿਦ ਸਲਮਾਨੀ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਏ.ਪੀ.ਜੇ. ਸਕੂਲ ਮਾਡਲ ਟਾਊਨ 'ਚ ਫੈਂਸੀ ਡਰੈੱਸ ਤੇ ਟੈਲੰਟ ਸ਼ੋਅ ਕਰਵਾਇਆ <br/>
Ad Position 24