15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਈਦਗਾਹ ਵਿਖੇ ਹਾਜੀ ਆਬਿਦ ਸਲਮਾਨੀ ਨੂੰ ਕੀਤਾ ਸਨਮਾਨਿਤ

Ad Position 21
repet_subhas-goyals [Copy P29]
ਅਜੀਤ ਡੈਸਕ 22-02-2026

ਜਲੰਧਰ, 21 ਫਰਵਰੀ (ਹਰਵਿੰਦਰ ਸਿੰਘ ਫੁੱਲ)- ਆਲ ਇੰਡੀਆ ਜਮਾਤ ਸਲਮਾਨੀ ਟਰੱਸਟ ਪੰਜਾਬ ਦੇ ਪ੍ਰਧਾਨ ਹਾਜੀ ਆਬਿਦ ਹਸਨ ਸਲਮਾਨੀ ਨੂੰ ਗੁਲਾਬ ਦੇਵੀ ਰੋਡ 'ਤੇ ਸਥਿਤ ਈਦਗਾਹ ਮਸਜਿਦ ਵਿਖੇ ਮੁਸਲਿਮ ਆਰਗੇਨਾਈਜ਼ੇਸ਼ਨ ਪੰਜਾਬ ਵੱਲੋਂ ਸੰਸਥਾ ਦੇ ਮੁਖੀ ਐਡਵੋਕੇਟ ਨਈਮ ਖ਼ਾਨ ਵਲੋਂ ਕਰਵਾਏ ਗਏ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਾਜੀ ਆਬਿਦ ਹਸਨ ਸਲਮਾਨੀ ਨੇ ਕਿਹਾ ਕਿ ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਭਾਜਪਾ ਤੇ ਹੋਰ ਰਾਜਨੀਤਿਕ ਪਾਰਟੀਆਂ ਮੁਸਲਿਮ ਭਾਈਚਾਰੇ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਭਾਈਚਾਰੇ ਨੂੰ ਗੁਮਰਾਹ ਨਹੀਂ ਹੋਣਾ ਚਾਹੀਦਾ | ਉਨ੍ਹਾਂ ਕਿਹਾ ਕਿ ਸਾਡੀ ਏਕਤਾ ਸਾਡੀ ਅਸਲ ਪਛਾਣ ਹੈ ਅਤੇ ਅਸੀਂ ਇਸ ਨੂੰ ਕਿਸੇ ਵੀ ਕੀਮਤ 'ਤੇ ਟੁੱਟਣ ਨਹੀਂ ਦੇਵਾਂਗੇ | ਸਲਮਾਨੀ ਨੇ ਸੰਸਥਾ ਅਤੇ ਖ਼ਾਸ ਕਰ ਕੇ ਐਡਵੋਕੇਟ ਨਈਮ ਖ਼ਾਨ ਦੇ ਕੰਮ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਸ਼ਕੀਲ ਖ਼ਾਨ, ਜੱਬਾਰ ਖ਼ਾਨ, ਇਮਾਮ ਅਬਦੁਲ ਸ਼ਬਹਾਨ, ਮੌਲਾਨਾ ਜ਼ਾਕਿਰ ਹੁਸੈਨ, ਅਰਮਾਨ ਸ਼ੇਖ਼, ਸਿਕੰਦਰ ਸ਼ੇਖ਼, ਸੰਸਥਾ ਦੇ ਚੇਅਰਮੈਨ ਸਈਦ ਅਲੀ, ਸਈਦ ਯਾਸੀਨ ਸਮੇਤ ਕਈ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਾਲਜ ਦੇ ਸੁਰੱਖਿਆ ਇੰਚਾਰਜ ਨਾਲ ਲੁੱਟ ਦੀ ਵਾਰਦਾਤ, ਮੋਬਾਈਲ ਖੋਹ ਕੇ ਲੁਟੇਰੇ ਫ਼ਰਾਰ ਅਗਲੀ ਖ਼ਬਰ ਟਿ੍ਨਿਟੀ ਕਾਲਜ ਕਲਾ ਉਤਸਵ ਮੁਕਾਬਲਿਆਂ 'ਚ ਕੇ. ਐਮ. ਵੀ. ਨੇ ਜਿੱਤੀ ਓਵਰਆਲ ਟਰਾਫ਼ੀ <br/>
Ad Position 24