15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਐਲ. ਪੀ. ਯੂ. ਦੇ 15 ਪ੍ਰਾਜੈਕਟਾਂ ਨੇ ਏ. ਆਈ. ਸੰਮੇਲਨ 'ਚ ਧਿਆਨ ਖਿੱਚਿਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
ਜਲੰਧਰ, 21 ਫਰਵਰੀ (ਜਸਪਾਲ ਸਿੰਘ)- ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੁਆਰਾ ਵਿਕਸਤ 15 ਏ.ਆਈ.-ਸੰਚਾਲਿਤ ਨਵੀਨਤਾਵਾਂ 'ਛੇ-ਦਿਨਾ ਇੰਡੀਆ ਏਆਈ ਇੰਪੈਕਟ ਸਮਿਟ 2026' 'ਚ ਉਦਯੋਗ ਤੇ ਅਕਾਦਮਿਕ ਸ਼ਮੂਲੀਅਤ ਦਾ ਕੇਂਦਰ ਬਿੰਦੂ ਬਣ ਗਈਆਂ | ਰੱਖਿਆ ਡਰੋਨ ਪ੍ਰਣਾਲੀਆਂ, ਏ.ਆਈ.-ਸੰਚਾਲਿਤ ਖੇਤੀਬਾੜੀ ਮਾਡਲਾਂ ਤੇ ਆਟੋਨੋਮਸ ਰੋਬੋਟਿਕਸ ਸੋਲੂਸ਼ਨ ਆਦਿ ਪ੍ਰੋਜੈਕਟਾਂ ਨੇ ਐਲ.ਪੀ.ਯੂ. ਦੇ ਏਕੀਕ੍ਰਿਤ ਏ.ਆਈ.-ਸੰਚਾਲਿਤ ਅਕਾਦਮਿਕ ਢਾਂਚੇ ਦਾ ਪ੍ਰਦਰਸ਼ਨ ਕੀਤਾ | ਟਾਟਾ ਕੰਸਲਟੈਂਸੀ ਸਰਵਿਸਿਜ਼, ਕੁਆਲਕਾਮ, ਇਨਫੋਸਿਸ ਤੇ ਗਲੋਬਲ ਸੁਰੱਖਿਆ ਦੇ ਪ੍ਰਤੀਨਿਧੀਆਂ ਨੇ ਇਨੋਵੇਟਰਾਂ ਨਾਲ ਵਿਆਪਕ ਤÏਰ 'ਤੇ ਗੱਲਬਾਤ ਕੀਤੀ | ਆਈ.ਆਈ.ਟੀ. ਮਦਰਾਸ ਤੇ ਆਈ.ਆਈ.ਟੀ. ਬੰਬੇ ਦੇ ਫੈਕਲਟੀ ਅਤੇ ਖੋਜਕਰਤਾਵਾਂ ਨੇ ਪ੍ਰੋਜੈਕਟਾਂ ਦੇ ਤਕਨੀਕੀ ਢਾਂਚੇ ਦੀ ਸਮੀਖਿਆ ਕੀਤੀ, ਜਦੋਂ ਕਿ ਨੇਪਾਲ ਦੇ ਅਕਾਦਮਿਕ ਪ੍ਰਤੀਨਿਧੀਆਂ ਨੇ ਸਾਂਝੇ ਤÏਰ 'ਤੇ ਖੋਜ ਸੰਭਾਵਨਾਵਾਂ ਦੀ ਪੜਚੋਲ ਕੀਤੀ | ਕਈ ਉਦਯੋਗ ਪ੍ਰਤੀਨਿਧੀਆਂ ਨੇ ਵਿਦਿਆਰਥੀਆਂ ਦੁਆਰਾ ਬਣਾਏ ਗਏ ਸੋਲੂਸ਼ਨ ਦੇ ਵਪਾਰਕ ਅਤੇ ਉਦਯੋਗਿਕ ਮੁੱਲ ਦਾ ਪ੍ਰਦਰਸ਼ਨ ਕਰਦੇ ਹੋਏ, ਸਲਾਹਕਾਰ ਸਹਾਇਤਾ, ਢਾਂਚਾਗਤ ਇਨਕਿਊਬੇਸ਼ਨ ਅਤੇ ਸੰਭਾਵੀ ਪਾਇਲਟ ਏਕੀਕਰਣ 'ਚ ਦਿਲਚਸਪੀ ਦਿਖਾਈ ¢ ਰਾਜ ਸਭਾ ਮੈਂਬਰ ਤੇ ਐਲ.ਪੀ.ਯੂ. ਦੇ ਸੰਸਥਾਪਕ ਚਾਂਸਲਰ ਡਾ. ਅਸ਼ੋਕ ਮਿੱਤਲ ਨੇ ਪ੍ਰੋ. ਚਾਂਸਲਰ ਕਰਨਲ ਡਾ. ਰਸ਼ਮੀ ਮਿੱਤਲ ਦੇ ਨਾਲ ਐਲ.ਪੀ.ਯੂ. ਦੇ ਏ.ਆਈ. ਸਟਾਲ ਦਾ ਦੌਰਾ ਕੀਤਾ ਤੇ ਨਵੀਨਤਾ ਦੀ ਐਪਲੀਕੇਸ਼ਨ ਅਧਾਰਿਤ ਡੂੰਘਾਈ ਦੀ ਸ਼ਲਾਘਾ ਕੀਤੀ | ਡਾ. ਅਸ਼ੋਕ ਮਿੱਤਲ ਨੇ ਕਿਹਾ ਕਿ ਇੰਡੀਆ ਏ.ਆਈ. ਇਮਪੈਕਟ ਸਮਿਟ ਨੇ ਇੱਕ ਵਾਰ ਫਿਰ ਘਰੇਲੂ ਨਵੀਨਤਾ ਦੀ ਸ਼ਕਤੀ ਨੂੰ ਸਾਬਤ ਕੀਤਾ ਹੈ ਤੇ ਉਨ੍ਹਾਂ ਨੂੰ ਮਾਣ ਹੈ ਕਿ ਐਲ.ਪੀ.ਯੂ. ਦੇ 15 ਏ.ਆਈ. ਸੰਚਾਲਿਤ ਪ੍ਰੋਜੈਕਟਾਂ ਨੂੰ ਸਿਖਰ ਸੰਮੇਲਨ 'ਚ ਬਹੁਤ ਮਾਨਤਾ ਦਿੱਤੀ ਗਈ ¢

Ad Position 22
No active advertisement
ਪਿਛਲੀ ਖ਼ਬਰ ਨਾਨਕਪਿੰਡੀ 'ਚ ਸਾਈਾ ਬਾਬੂ ਸ਼ਾਹ ਦਾ ਮੇਲਾ ਯਾਦਗਾਰੀ ਹੋ ਨਿੱਬੜਿਆ <br/> ਅਗਲੀ ਖ਼ਬਰ ਕਾਲਜ ਦੇ ਸੁਰੱਖਿਆ ਇੰਚਾਰਜ ਨਾਲ ਲੁੱਟ ਦੀ ਵਾਰਦਾਤ, ਮੋਬਾਈਲ ਖੋਹ ਕੇ ਲੁਟੇਰੇ ਫ਼ਰਾਰ
Ad Position 24