ਜਲੰਧਰ, 21 ਫਰਵਰੀ (ਪਵਨ ਖਰਬੰਦਾ)- ਆਈ.ਵੀ. ਵਰਲਡ ਸਕੂਲ ਵਿਖੇ ਵਾਸਲ ਐਜੂਕੇਸ਼ਨ ਦੇ ਅਧੀਨ 'ਦ ਗੋਲਡਨ ਥ੍ਰੈਡਜ਼ ਆਫ਼ ਕਰਮਾ' ਨਾਮਕ ਪ੍ਰੋਗਰਾਮ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ | ਇਸ ਥੀਮੈਟਿਕ ਪੋ੍ਰਗਰਾਮ ਨੇ ਸਾਰੇ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ | ਸਮਾਗਮ ਨੇ ਬਹੁਤ ਹੀ ਸੁੰਦਰ ਤਰੀਕੇ ਨਾਲ ਇਹ ਸੁਨੇਹਾ ਦਿੱਤਾ ਕਿ ਚੰਗੇ ਕਰਮ ਇੱਕ ਰੌਸ਼ਨ ਭਵਿੱਖ ਬੁਣਦੇ ਹਨ ਜਦਕਿ ਨਾਕਾਰਾਤਮਕ ਕਰਮ ਲੰਮੇ ਸਮੇਂ ਤੱਕ ਪ੍ਰਭਾਵ ਛੱਡਦੇ ਹਨ | ਇਸ ਥੀਮ ਰਾਹੀਂ ਵਿਦਿਆਰਥੀਆਂ ਨੇ ਕਰਮਾ ਦੀ ਸਮਝ ਤੇ ਚੰਗੇ ਕਰਮ ਕਰਨ ਦੀ ਮਹੱਤਤਾ ਨੂੰ ਸਧਾਰਣ ਪਰ ਪ੍ਰਭਾਵਸ਼ਾਲੀ ਢੰਗ ਨਾਲ ਸਾਂਝਾ ਕੀਤ¨ ਮੰਚ ਰੋਲ ਪਲੇਅਜ਼, ਉਤਸ਼ਾਹਪੂਰਕ ਨਿ੍ਤ ਪ੍ਰਸਤੁਤੀਆਂ ਤੇ ਮਧੁਰ ਸੰਗੀਤਮਈ ਕਾਰਜਕ੍ਰਮਾਂ ਨਾਲ ਜੀਵੰਤ ਹੋ ਉੱਠਿਆ | ਇਹ ਪੋ੍ਰਗਰਾਮ ਰਾਹੀਂ ਸਕਾਰਾਤਮਕ ਕਰਮ ਕਿਸ ਤਰ੍ਹਾਂ ਵਿਅਕਤੀ ਦੇ ਚਰਿੱਤਰ ਤੇ ਸ਼ਖਸੀਅਤ ਨੂੰ ਪ੍ਰਭਾਵਿਤ ਕਰਦੇ ਹਨ, ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ | ਨੰਨ੍ਹੇ ਮੁੰਨੇ ਆਈਵੀਅੰਨਜ਼ ਕਲਾਕਾਰਾਂ ਦੇ ਇਸ ਆਤਮ-ਵਿਸ਼ਵਾਸ ਤੇ ਜੋਸ਼ ਦੀ ਦਰਸ਼ਕਾਂ ਵੱਲੋਂ ਖੂਬ ਸ਼ਲਾਘਾ ਕੀਤੀ ਗਈ | ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇ.ਕੇ. ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ, ਉਪ-ਪ੍ਰਧਾਨ ਈਨਾ ਵਾਸਲ, ਸੀ.ਈ.ਓ. ਰਾਘਵ ਵਾਸਲ ਤੇ ਡਾਇਰੈਕਟਰ ਅਦਿੱਤੀ ਵਾਸਲ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਵਿਦਿਆਰਥੀਆਂ ਨੂੰ ਇਕੱਠੇ ਹੋ ਕੇ ਆਪਣੀਆਂ ਪ੍ਰਤਿਭਾਵਾਂ ਤੇ ਆਤਮ-ਵਿਸ਼ਵਾਸ ਨੂੰ ਦਰਸਾਉਣ ਦਾ ਮੰਚ ਪ੍ਰਦਾਨ ਕਰਦੇ ਹਨ | ਸਕੂਲ ਪ੍ਰਬੰਧਕ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਯਤਨਾਂ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ |