16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਸਾਲਾਨਾ ਸਪੋਰਟਸ ਮੀਟ ਕਰਵਾਈ

Ad Position 21
repet_subhas-goyals [Copy P29]
ਸਪੋਰਟਸ ਮੀਟ 'ਚ ਹਿੱਸਾ ਲੈ ਰਹੀਆਂ ਮਹਿਲਾ ਅਧਿਆਪਕਾਂ | ਤਸਵੀਰਾਂ:-ਮੁਨੀਸ਼ <br/> 22-02-2026
ਜਲੰਧਰ, 21 ਫਰਵਰੀ (ਡਾ.ਜਤਿੰਦਰ ਸਾਬੀ) - ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਜਿੱਥੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਮੇਂ ਸਮੇਂ 'ਤੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਉੱਥੇ ਅਧਿਆਪਕਾਂ ਦੀ ਫਿਟਨੈੱਸ ਲਈ ਹਰ ਸਾਲ ਸਰੀਰਕ ਸਿਖਿਆ ਵਿਭਾਗ ਵੱਲੋਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ | ਇਸ ਸਾਲ ਵੀ ਅਧਿਆਪਕ (ਮੈਨਜ਼) ਦੇ ਵਾਲੀਬਾਲ ਮੈਚ ਕਰਵਾਏ ਗਏ ਜਿਸ ਵਿਚ ਐਲ.ਕੇ.ਸੀ. ਸਪਾਰਟਨ ਅਤੇ ਐਲ.ਕੀ.ਸੀ. ਫਾਈਟਰ ਨੇ ਨਿਰਨਾਇਕ ਮੈਚ ਖੇਡਿਆ | ਇਨ੍ਹਾਂ ਖੇਡਾਂ ਦੀ ਸ਼ੁਰੂਆਤ ਕਾਲਜ ਪਿ੍ੰਸੀਪਲ ਡਾ. ਰਸ਼ਪਾਲ ਸਿੰਘ ਸੰਧੂ ਵੱਲੋਂ ਖਿਡਾਰੀਆਂ ਨਾਲ ਜਾਣ ਪਛਾਣ ਨਾਲ ਹੋਏ ਤੇ ਟੀਮਾਂ ਨਾਲ ਡੀਨ ਸਪੋਰਟਸ ਡਾ. ਸਿਮਰਨਜੀਤ ਸਿੰਘ ਬੈਂਸ ਵੀ ਹਾਜ਼ਰ ਸਨ | ਡਾ. ਬੈਂਸ ਡੀਨ ਸਪੋਰਟਸ ਦੀ ਅਗਵਾਈ ਵਿਚ ਲਾਇਲਪੁਰ ਖ਼ਾਲਸਾ ਕਾਲਜ ਦਾ ਖੇਡ ਵਿਭਾਗ ਨਿੱਤ ਨਵੇਂ ਕਾਇਮ ਕਰ ਰਿਹਾ ਹੈ | ਇਸੇ ਤਰ੍ਹਾਂ ਹੀ ਅਧਿਆਪਕ (ਵੋਮੈਨ) ਦੀ ਖੇਡਾਂ ਫਨ ਐਂਡ ਫਿਟਨੈੱਸ ਕਰਵਾਇਆ ਗਿਆ ਜਿਸ ਵਿਚ ਚਾਰ ਟੀਮਾਂ ਲੂਨਾ ਲੁਆਇਨੈਸਿਜ਼, ਥੰਡਰ ਕਿਉਨਜ਼, ਗੋਲਡਨ ਗੋਡੈਸਿਜ਼ ਤੇ ਫੀਅਰਨੈਸ ਫੇਅਰੀਜ਼ ਨੇ ਭਾਗ ਲਿਆ | ਇਨ੍ਹਾਂ ਵਿਚੋਂ ਲੂਨਾ ਲੁਆਇਨੈਸਿਜ਼ ਨੇ 10 ਮਿੰਟ 45 ਸੈਕੰਡ ਵਿਚ ਖੇਡ ਸਮਾਪਤ ਕਰ ਕੇ ਪਹਿਲਾ ਸਥਾਨ ਅਤੇ ਫੀਅਰਲੈਸ ਫੇਅਰੀਜ਼ ਨੇ 11 ਮਿੰਟ 53 ਸੈਕੰਡ 'ਤੇ ਦੂਜਾ ਸਥਾਨ ਹਾਸਲ ਕੀਤਾ | ਥੰਡਰ ਕਿਊਨਜ਼ ਨੇ 11 ਮਿੰਟ 53 ਸੈਕੰਡ ਵਿਚ ਤੀਜਾ ਸਥਾਨ ਹਾਸਲ ਕੀਤਾ | ਕਾਲਜ ਪਿ੍ੰਸੀਪਲ ਡਾ.ਰਸ਼ਪਾਲ ਸਿੰਘ ਸੰਧੂ ਤੇ ਡੀਨ ਸਪੋਰਟਸ ਡਾ. ਐਸ.ਐਸ. ਬੈਂਸ ਵੱਲੋਂ ਅਧਿਆਪਕਾਂ ਦੀ ਹੌਸਲਾ ਅਫਜ਼ਾਈ ਲਈ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ | ਅੰਤ ਵਿਚ ਡੀਨ ਸਪੋਰਟਸ ਡਾ. ਐਸ.ਐਸ. ਬੈਂਸ ਨੇ ਪਿ੍ੰਸੀਪਲ ਅਤੇ ਹਾਜ਼ਰ ਅਧਿਆਪਕਾਂ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਦੀ ਭੂਮਿਕਾ ਡਾ. ਸੁਖਦੇਵ ਸਿੰਘ ਨਾਗਰਾ, ਪ੍ਰੋ. ਸੰਜੀਵ ਅਨੰਦ ਤੇ ਮਨਮੀਤ ਸੋਢੀ ਨੇ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਐਲ.ਕੇ.ਸੀ.ਟੀ.ਸੀ. ਦੇ ਸਾਲਾਨਾ ਖੇਡ ਮੁਕਾਬਲੇ 'ਚੋਂ ਅਲਾਈਡ ਹੈਲਥ ਸਾਇੰਸਿਜ਼ ਵਿਭਾਗ ਓਵਰਆਲ ਜੇਤੂ <br/> ਅਗਲੀ ਖ਼ਬਰ ਆਈਵੀ ਵਰਲਡ ਸਕੂਲ 'ਚ 'ਦਾ ਗੋਲਡਨ ਥ੍ਰੈਡਜ਼ ਕਰਮਾ' ਤਹਿਤ ਪ੍ਰੋਗਰਾਮ ਕਰਵਾਇਆ <br/>
Ad Position 24