16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਐਲ.ਕੇ.ਸੀ.ਟੀ.ਸੀ. ਦੇ ਸਾਲਾਨਾ ਖੇਡ ਮੁਕਾਬਲੇ 'ਚੋਂ ਅਲਾਈਡ ਹੈਲਥ ਸਾਇੰਸਿਜ਼ ਵਿਭਾਗ ਓਵਰਆਲ ਜੇਤੂ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
ਜਲੰਧਰ, 21 ਫਰਵਰੀ (ਡਾ.ਜਤਿੰਦਰ ਸਾਬੀ) - ਲਾਇਲਪੁਰ ਖ਼ਾਲਸਾ ਕਾਲਜ ਟੈਕਨੀਕਲ ਕੈਂਪਸ 'ਚ ਕਰਵਾਏ 14ਵੇਂ ਸਾਲਾਨਾ ਖੇਡ ਮੁਕਾਬਲੇ-2026 ਮੌਕੇ ਬਤੌਰ ਮੁੱਖ ਮਹਿਮਾਨ ਵਜੋਂ ਰਾਜਪਾਲ ਸਿੰਘ ਸੰਧੂ (ਆਈ.ਪੀ.ਐਸ.) ਇੰਸਪੈਕਟਰ ਜਨਰਲ ਆਫ਼ ਪੁਲਿਸ ਪੀ.ਏ.ਪੀ. ਜਲੰਧਰ ਨੇ ਸ਼ਿਰਕਤ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਡਾ. ਆਰ.ਐਸ. ਦਿਉਲ (ਡਾਇਰੈਕਟਰ) ਦੇ ਸਵਾਗਤ ਭਾਸ਼ਣ ਨਾਲ ਹੋਈ | ਮੁੱਖ ਮਹਿਮਾਨ ਨੂੰ ਡਾ. ਆਰ.ਐਸ. ਦਿਉਲ, ਡਾ. ਐਸ.ਕੇ. ਸੂਦ, ਡਾ. ਸੰਦੀਪ ਰਹਿਰ ਤੇ ਡਾ. ਇੰਦਰਪਾਲ ਸਿੰਘ ਵੱਲੋਂ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ | ਫਿਰ ਸਮਾਗਮ ਮਾਰਚ ਪਾਸਟ ਤੇ ਸਲਾਮੀ ਸਮਾਰੋਹ ਨਾਲ ਸ਼ੁਰੂ ਹੋਇਆ ਜਿਸ ਵਿਚ ਗੌਰਵ ਸ਼ਰਮਾ ਨੇ ਮੁੱਖ ਮਹਿਮਾਨ ਦੇ ਨਾਲ ਸਹੁੰ ਚੁੱਕੀ | ਸਹੁੰ ਚੁੱਕ ਸਮਾਗਮ ਤੋਂ ਬਾਅਦ ਰਾਜਪਾਲ ਸਿੰਘ ਸੰਧੂ ਨੇ ਖੇਡ ਮੇਲੇ ਦਾ ਉਦਘਾਟਨ ਕੀਤਾ | ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ 100 ਮੀਟਰ ਦੌੜ, ਨਿੰਬੂ ਦੌੜ, 3 ਲੱਤਾਂ ਦੀ ਦੌੜ, ਮਟਕਾ ਦੌੜ, ਲੰਬੀ ਛਾਲ, ਟੱਗ ਆਫ਼ ਵਾਰ, ਬਾਸਕਟਬਾਲ ਅਤੇ ਸ਼ਾਰਟ ਪੁੱਟ ਵਰਗੀਆਂ ਖੇਡਾਂ ਵਿਚ ਹਿੱਸਾ ਲਿਆ ਤੇ ਇੱਕ ਚੰਗੇ ਖਿਡਾਰੀ ਵਜੋਂ ਆਪਣੇ ਕਿਰਦਾਰ ਨੂੰ ਪ੍ਰਗਟ ਕੀਤਾ | ਜੇਤੂਆਂ ਨੂੰ ਤਗਮੇ ਵੰਡੇ ਗਏ | ਅੰਤ ਵਿਚ ਡਾ. ਆਰ.ਐਸ. ਦਿਉਲ ਨੇ ਧੰਨਵਾਦ ਮਤਾ ਪੇਸ਼ ਕੀਤਾ ਤੇ ਇੰਜੀਨੀਅਰ ਵਰੁਨ ਸ਼ਰਮਾ (ਖੇਡ ਦਿਵਸ ਦੇ ਸਮੁੱਚੇ ਇੰਚਾਰਜ) ਤੇ ਕੋਆਰਡੀਨੇਟਰਾਂ-ਇੰਜੀਨੀਅਰ ਅਮਨ ਸ਼ਰਮਾ, ਡਾ. ਤਰੁਣਜੀਤ ਸਿੰਘ ਤੇ ਗੁਰਜੀਤ ਸਿੰਘ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਲੁਟੇਰਿਆਂ ਨੇ ਔਰਤ ਦੇ ਕੰਨਾਂ 'ਚੋਂ ਸੋਨੇ ਦੀਆਂ ਵਾਲ਼ੀਆਂ ਝਪਟੀਆਂ <br/> ਅਗਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਸਾਲਾਨਾ ਸਪੋਰਟਸ ਮੀਟ ਕਰਵਾਈ
Ad Position 24