16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਏ.ਪੀ.ਐੱਸ. ਕਾਲਜ ਆਫ਼ ਨਰਸਿੰਗ ਮਲਸੀਆਂ 'ਚ ਮਨਾਇਆ ਮੂਰਤੀ ਸਥਾਪਨਾ ਦਿਵਸ <br/>

Ad Position 21
repet_subhas-goyals [Copy P29]
ਏ.ਪੀ.ਐਸ. ਕਾਲਜ ਆਫ਼ ਨਰਸਿੰਗ ਮਲਸੀਆਂ ਵਿਖੇ ਸਮਾਗਮ ਦੌਰਾਨ ਪ੍ਰਧਾਨ ਡਾ. ਪ੍ਰਵੀਨ ਬੇਰੀ ਤੇ ਉੱਪ ਪ੍ਰਧਾਨ ਡਾ. ਸੀਮਾ ਬੇਰੀ ਦਾ ਸਵਾਗਤ ਕਰਦਾ ਸਟਾਫ਼ (ਸੱਜੇ) ਲੰਗਰ ਦੀ ਸੇਵਾ ਕਰਦੇ ਸਟਾਫ਼ ਮੈਂਬਰ | ਤਸਵੀਰਾਂ- ਸੁਖਦੀਪ ਸਿੰਘ <br/> 22-02-2026
ਮਲਸੀਆਂ, 21 ਫਰਵਰੀ (ਸੁਖਦੀਪ ਸਿੰਘ)- ਏ.ਪੀ.ਐਸ. ਕਾਲਜ ਆਫ਼ ਨਰਸਿੰਗ, ਮਲਸੀਆਂ ਵਿਖੇ ਸਥਾਪਿਤ ਮੰਦਿਰ 'ਚ ਅੱਜ ਮੂਰਤੀ ਸਥਾਪਨਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਕਾਲਜ ਦੇ ਮੁੱਖ ਪ੍ਰਬੰਧਕ ਰਾਮ ਮੂਰਤੀ ਦੀ ਅਗਵਾਈ ਤੇ ਸਮੂਹ ਸਟਾਫ਼ ਦੀ ਦੇਖ-ਰੇਖ ਹੇਠ ਕਰਵਾਏ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਕਾਲਜ ਤੇ ਮੰਦਿਰ ਨੂੰ ਸੁੰਦਰ ਫੁੱਲਾਂ ਤੇ ਰੰਗੋਲੀਆਂ ਨਾਲ ਸਜਾਇਆ | ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਪ੍ਰਵੀਨ ਬੇਰੀ ਤੇ ਉੱਪ ਪ੍ਰਧਾਨ ਡਾ. ਸੀਮਾ ਬੇਰੀ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਜਿੰਨ੍ਹਾਂ ਦਾ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੇ ਸਵਾਗਤ ਕੀਤਾ | ਮੂਰਤੀ ਸਥਾਪਨਾ ਦਿਵਸ ਮੌਕੇ ਹਵਨ ਕਰਵਾਇਆ ਗਿਆ ਜਿਸ ਵਿਚ ਪ੍ਰਬੰਧਕਾਂ, ਸਟਾਫ਼ ਤੇ ਵਿਦਿਆਰਥੀਆਂ ਨੇ ਮਿਲ ਕੇ ਅਹੂਤੀਆਂ ਪਾਈਆਂ ਤੇ ਪੂਜਾ ਕੀਤੀ | ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਡਾ. ਪ੍ਰਵੀਨ ਬੇਰੀ ਤੇ ਡਾ. ਸੀਮਾ ਬੇਰੀ ਦੇ ਵਿਆਹ ਦੀ 34ਵੀਂ ਵਰ੍ਹੇਗੰਢ ਮੌਕੇ ਖੁਸ਼ੀ ਸਾਂਝੀ ਕਰਦਿਆਂ ਕੇਕ ਵੀ ਕੱਟਿਆ | ਡਾ. ਪ੍ਰਵੀਨ ਬੇਰੀ ਤੇ ਡਾ. ਸੀਮਾ ਬੇਰੀ ਨੇ ਸਾਰਿਆਂ ਦਾ ਧੰਨਵਾਦ ਕੀਤਾ | ਪਿ੍ੰਸੀਪਲ ਜੇ.ਚੌਹਾਨ ਨੇ ਪ੍ਰਬੰਧਕਾਂ ਨਾਲ ਕਾਲਜ ਦੀ ਪ੍ਰਗਤੀ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਪਿ੍ੰਸੀਪਲ ਜੇ. ਚੌਹਾਨ, ਵਾਇਸ ਪਿ੍ੰਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਕੁਲਦੀਪ ਚੌਹਾਨ, ਸੁਪਰਡੈਂਟ ਜਸਵਿੰਦਰ ਸਿੰਘ, ਅਕਾਉਟੈਂਟ ਹਰਜੀਤ ਸਿੰਘ, ਮਨਜੀਤ ਸਿੰਘ, ਦਵਿੰਦਰ ਕੌਰ, ਇੰਦਰਬੀਰ ਕੌਰ, ਕੁਨਾਲ ਚੌਹਾਨ, ਮਨਦੀਪ ਕੌਰ, ਇਸ਼ੂ ਸੰਧੂ, ਨੀਤੂ, ਪ੍ਰਭਜੋਤ ਕੌਰ, ਪਵਨਦੀਪ ਕੌਰ, ਸਾਰਾ, ਗੁਰਪ੍ਰੀਤ ਕੌਰ, ਕਿ੍ਤਿਕਾ, ਤਾਨੀਆ, ਨਵਜੀਤ ਕੌਰ, ਹਰਮਨ ਕੌਰ, ਸੁਖਲੀਨ ਕੌਰ, ਸ਼ਿਵਾਲੀ, ਜਸਪ੍ਰੀਤ ਕੌਰ, ਬਲਜੀਤ ਕੌਰ, ਬਲਜਿੰਦਰ ਕੌਰ, ਹਰਲੀਨ ਕੌਰ, ਰੋਹਤਾਸ਼, ਸਤਨਾਮ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਢੰਡੋਵਾਲ 'ਚ ਸਮੂਹਿਕ ਵਿਆਹ ਸਮਾਗਮ ਅੱਜ <br/> ਅਗਲੀ ਖ਼ਬਰ ਸ਼ਿੰਦਰ ਬਾਈ ਦੇ ਸਿਰ ਦੂਜੀ ਵਾਰ ਸਜਿਆ ਸੁਸਾਇਟੀ ਦੀ ਪ੍ਰਧਾਨਗੀ ਦਾ ਤਾਜ
Ad Position 24